ਇਨ੍ਹਾਂ ਖੂਬੀਆਂ ਨਾਲ 3 ਜੂਨ ਨੂੰ ਲਾਂਚ ਹੋਵੇਗਾ Android 11 ਦਾ ਬੀਟਾ ਵਰਜ਼ਨ

05/30/2020 3:14:25 PM

ਗੈਜੇਟ ਡੈਸਕ— ਗੂਗਲ ਦੇ ਨਵੇਂ ਆਪਰੇਟਿੰਗ ਸਿਸਟਮ ਐਂਡਰਾਇਡ 11 'ਤੇ ਕਾਫੀ ਲੰਬੇ ਸਮੇਂ ਤੋਂ ਕੰਮ ਹੋ ਰਿਹਾ ਸੀ। ਹੁਣ ਖਬਰ ਹੈ ਕਿ 3 ਜੂਨ ਨੂੰ ਇਸ ਆਪਰੇਟਿੰਗ ਸਿਸਟਮ ਦੇ ਬੀਟਾ ਵਰਜ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਈਵੈਂਟ ਨੂੰ ਗੂਗਲ ਦੇ ਯੂਟਿਊਬ ਚੈਨਲ 'ਤੇ 3 ਜੂਨ ਸ਼ਾਮ ਨੂੰ 8:30 ਵਜੇ ਦੇਖਿਆ ਜਾ ਸਕੇਗਾ। ਇਸ ਵਿਚ ਦੁਨੀਆ ਭਰ ਦੇ ਡਿਵੈਲਪਰ ਲਾਈਵ ਸ਼ਾਮਲ ਹੋ ਸਕਣਗੇ ਅਤੇ ਸਵਾਲ-ਜਵਾਬ ਕਰ ਸਕਣਗੇ। ਸਵਾਲ ਪੁੱਛਣ ਲਈ #1sk1ndroid ਦੀ ਵਰਤੋਂ ਕਰਨੀ ਹੋਵੇਗੀ। ਇਸ ਆਨਲਾਈਨ ਓਨਲੀ ਈਵੈਂਟ 'ਚ ਗੂਗਲ ਦੇ ਐਂਡਰਾਇਡ ਵਾਈਸ ਪ੍ਰਾਜ਼ੀਡੈਂਟ ਫਾਰ ਇੰਜੀਨੀਅਰਿੰਗ ਡੇਵ ਬਰੂਕ ਨਵੇਂ ਆਪਰੇਟਿੰਗ ਸਿਸਟਮ ਅਤੇ ਇਸ ਦੀਆਂ ਖੂਬੀਆਂ ਬਾਰੇ ਜਾਣਕਾਰੀ ਦੇਣਗੇ। 

ਕੰਪਨੀ ਨੇ ਇਸ ਵਿਚ ਢੇਰਾਂ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ ਜਿਸ ਨਾਲ ਐਂਡਰਾਇਡ ਹੋਰ ਵੀ ਆਧੁਨਿਕ ਅਤੇ ਸੁਰੱਖਿਅਤ ਹੋ ਜਾਵੇਗਾ। ਨਵੇਂ ਆਪਰੇਟਿੰਗ ਸਿਸਟਮ ਦੇ ਡਿਵੈਲਪਰ ਪ੍ਰੀਵਿਊ ਵਰਜ਼ਨ 'ਚ 5ਜੀ ਤੋਂ ਲੈ ਕੇ ਮੁੜਨ ਵਾਲੀ ਡਿਸਪਲੇਅ ਵਾਲੇ ਫੋਨਜ਼ ਲਈ ਕਈ ਨਵੇਂ ਫੀਚਰਜ਼ ਜੋੜੇ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਬਾਰੇ...

PunjabKesari

ਚੈਟ ਹੈੱਡਸ ਦੀ ਮਿਲੀ ਸੁਪੋਰਟ
ਕਈ ਸਾਲਾਂ ਬਾਅਦ ਐਂਡਰਾਇਡ ਆਪਰੇਟਿੰਗ ਸਿਸਟਮ 'ਚ ਹੁਣ ਚੈਟ ਹੈੱਡਸ ਦੀ ਸੁਪੋਰਟ ਸ਼ਾਮਲ ਕੀਤੀ ਗਈ ਹੈ। ਇਸ ਫੀਚਰ ਰਾਹੀਂ ਫੇਸਬੁੱਕ ਦੀ ਵਰਤੋਂ ਕਰਦੇ ਸਮੇਂ ਤੁਸੀਂ ਚੈਟ ਹੈੱਡਸ ਦੀ ਮਦਦ ਨਾਲ ਬਹੁ-ਗਲਬਾਤ ਨੂੰ ਇਕੱਠੇ ਅਸਾਨੀ ਨਾਲ ਕੰਟਰੋਲ ਕਰ ਸਕੋਗੇ। 

ਵਨ-ਟਾਈਮ ਪਰਮੀਸ਼ੰਸ
ਉਪਭੋਗਤਾਵਾਂ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਨਵੇਂ ਆਪਰੇਟਿੰਗ ਸਿਸਟਮ 'ਚ ਵਨ-ਟਾਈਮ ਪਰਮੀਸ਼ੰਸ ਦੇਣ ਦਾ ਆਪਸ਼ਨ ਮਿਲਿਆ ਹੈ। ਯਾਨੀ ਤੁਸੀਂ ਲੋਕੇਸ਼ੰਸ-ਮਾਈਕ੍ਰੋਫੋਨ ਅਤੇ ਕੈਮਰੇ ਦਾ ਕੰਟਰੋਲ ਸਿਰਫ ਇਕ ਵਾਰ ਵੀ ਦੇ ਸਕੋਗੇ। ਸਿਰਫ ਗੂਗਲ ਦੀਆਂ ਮਨਜ਼ੂਰਸ਼ੁਦਾ ਐਪਸ ਹੀ ਬੈਕਗ੍ਰਾਊਂਡ ਲੋਕੇਸ਼ਨ ਅਤੇ ਡਾਟਾ ਨੂੰ ਕੰਟਰੋਲ ਕਰ ਸਕਣਗੀਆਂ। 

ਨਵੀਂ ਕਨਵਰਸੇਸ਼ਨ ਟੈਬ
ਇਸ ਵਾਰ ਡੈਡੀਕੇਟਿਡ ਸਮਰਪਿਤ ਗਲਬਾਤ ਟੈਬ ਨੂੰ ਨੋਟੀਫਿਕੇਸ਼ਨ ਪੈਨਲ 'ਚ ਸ਼ਾਮਲ ਕੀਤਾ ਗਿਆ ਹੈ, ਜਿਥੇ ਤੁਸੀਂ ਮੋਸਟ ਰਿਸੈਂਟ ਮੈਸੇਜਿਸ ਨੂੰ ਦੇਖ ਸਕੋਗੇ ਅਤੇ ਇਥੋਂ ਹੀ ਤੁਸੀਂ ਮੈਸੇਜਿਸ ਦਾ ਜਵਾਬ ਵੀ ਦੇ ਸਕੋਗੇ। 

ਬਿਹਤਰ ਸ਼ੇਅਰਿੰਗ ਯੂ.ਆਈ.
ਨਵੇਂ ਐਂਡਰਾਇਡ ਆਪਰੇਟਿੰਗ ਸਿਸਟਮ 'ਚ ਉਪਭੋਗਤਾ ਆਪਣੀ ਪਸੰਦੀਦਾ ਸੋਸ਼ਲ ਨੈੱਟਵਰਕਿੰਗ ਐਪ ਨੂੰ ਸ਼ੇਅਰਿੰਗ ਮੈਨਿਊ ਦੇ ਟਾਪ 'ਤੇ ਪਿੰਨ ਕਰ ਸਕਣਗੇ। 

ਡਾਰਕ ਮੋਡ ਦੀ ਹੋ ਸਕੇਗੀ ਸ਼ਡਿਊਲਿੰਗ
ਐਂਡਰਾਇਡ 11 'ਚ ਉਪਭੋਗਤਾਵਾਂ ਨੂੰ ਡਾਰਕ ਮੋਡ ਸ਼ਡਿਊਲਿੰਗ ਦੀ ਵੀ ਸਹੂਲਤ ਮਿਲੇਗੀ ਯਾਨੀ ਉਹ ਇਹ ਤੈਅ ਕਰ ਸਕਣਗੇ ਕਿ ਆਪਣੇ ਆਪ ਡਾਰਕ ਮੋਡ ਕਿਸ ਸਮੇਂ ਇਨੇਬਲ ਜਾਂ ਡਿਸੇਬਲ ਹੋਵੇ। 

ਬਲੂਟੂਥ 'ਤੇ ਨਹੀਂ ਹੋਵੇਗਾ ਏਅਰਪਲੇਨ ਮੋਡ ਦਾ ਅਸਰ
ਹੁਣ ਤਕ ਐਂਡਰਾਇਡ ਉਪਭੋਗਤਾ ਏਅਰਪੇਲਨ ਮੋਡ ਨੂੰ ਆਨ ਕਰਨ ਤੋਂ ਬਾਅਦ ਬਲੂਟੂਥ ਆਨ ਨਹੀਂ ਕਰ ਪਾਉਂਦੇ ਸਨ ਪਰ ਨਵੇਂ ਐਂਡਰਾਇਡ 11 'ਚ ਉਹ ਏਅਰਪਲੇਨ ਮੋਡ ਆਨ ਕਰਨ ਤੋਂ ਬਾਅਦ ਵੀ ਬਲੂਟੂਥ ਦੀ ਵਰਤੋਂ ਕਰ ਸਕਣਗੇ ਅਤੇ ਸਮਾਰਟ ਵਿਅਰੇਬਲਸ ਜਾਂ ਆਡੀਓ ਹੈੱਡਸੈੱਟਸ ਦੀ ਵਰਤੋਂ ਕਰ ਸਕਣਗੇ। 

ਸਮਾਰਟਫੋਨ ਟੱਚ ਹੋ ਜਾਵੇਗੀ ਹੋਰ ਵੀ ਬਿਹਤਰ 
ਨਵੇਂ ਐਂਡਰਾਇਡ 10 ਆਪਰੇਟਿੰਗ ਸਿਸਟਮ 'ਚ ਉਪਭੋਗਤਾ ਨੂੰ ਟੱਚ ਸੰਵੇਦਨਸ਼ੀਲਤਾ ਹੋਰ ਵੀ ਬਿਹਤਰ ਮਿਲੇਗੀ। ਯਾਨੀ ਉਪਭੋਗਤਾ ਦਸਤਾਨੇ ਪਹਿਨਣ ਤੋਂ ਪਹਿਲਾਂ ਜਾਂ ਬਾਅਦ 'ਚ ਸਕਰੀਨ ਪ੍ਰੋਟੈਕਟਰ ਇਸਤੇਮਾਲ ਕਰਨ ਦੀ ਹਾਲਤ 'ਚ ਇਸ ਦੀ ਐਕਿਉਰੇਸੀ ਨੂੰ ਵਧਾ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰ ਕੁਝ ਹਲਾਤਾਂ 'ਚ ਕਾਫੀ ਅਰਾਮਦਾਇਕ ਹੋਵੇਗਾ। 

ਕੈਮਰੇ ਦੀ ਵਰਤੋਂ ਕਰਦੇ ਸਮੇਂ ਮਿਊਟ ਕਰ ਸਕਦੇ ਹੋ ਨੋਟੀਫਿਕੇਸ਼ੰਸ
ਨਵੇਂ ਆਪਰੇਟਿੰਗ ਸਿਸਟਮ 'ਚ ਉਪਭੋਗਤਾਵਾਂ ਲਈ ਕੈਮਰੇ ਦੀ ਵਰਤੋਂ ਕਰਦੇ ਸਮੇਂ ਇਹ ਫੀਚਰ ਕਾਫੀ ਕੰਮ ਦਾ ਸਾਬਿਤ ਹੋਵੇਗਾ।


Rakesh

Content Editor

Related News