OnePlus 5 ਤੇ 5T ਨੂੰ ਮਿਲੀ ਐਂਡਰਾਇਡ 10 ਅਪਡੇਟ

06/01/2020 1:58:47 PM

ਗੈਜੇਟ ਡੈਸਕ— ਵਨਪਲੱਸ ਨੇ ਆਪਣੇ ਵਨਪਲੱਸ 5 ਅਤੇ ਵਨਪਲੱਸ 5ਟੀ ਸਮਾਰਟਫੋਨਜ਼ ਲਈ ਐਂਡਰਾਇਡ 10 ਸਾਫਟਵੇਅਰ ਅਪਡੇਟ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤੀ ਹੈ। ਇਕ ਯੂਜ਼ਰ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਵਨਪਲੱਸ ਦਾ ਇਹ ਵੱਡਾ ਕਦਮ ਹੈ ਜਿਸ ਵਿਚ ਉਸ ਨੇ ਪੁਰਾਣੇ 'Flagship Killers' ਲਈ ਨਵਾਂ ਐਂਡਰਾਇਡ ਵਰਜ਼ਨ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਵਨਪਲੱਸ 5 ਅਤੇ ਵਨਪਲੱਸ 5ਟੀ ਸਾਲ 2017 'ਚ ਲਾਂਚ ਕੀਤੇ ਗਏ ਸਨ ਜਿਨ੍ਹਾਂ ਲਈ ਐਂਡਰਾਇਡ 10 ਅਪਡੇਟ ਸਾਲ 2020 ਦੀ ਦੂਜੀ ਤਿਮਾਹੀ 'ਚ ਲਿਆਈ ਜਾਣੀ ਸੀ। ਵਨਪਲੱਸ 5 ਨੂੰ ਲਾਂਚ ਹੋਏ ਤਿੰਨ ਸਾਲ ਬੀਤ ਚੁੱਕੇ ਹਨ, ਜੋ ਕਿ ਐਂਡਰਾਇਡ 7.1 ਨੂਗਾ ਨਾਲ ਪੇਸ਼ ਕੀਤਾ ਗਿਆ ਸੀ। ਲਾਂਚ ਤੋਂ ਬਾਅਦ ਇਹ ਇਸ ਸਮਾਰਟਫੋਨ ਦੀ ਤੀਜੀ ਵੱਡੀ ਸਾਫਟਵੇਅਰ ਅਪਡੇਟ ਹੈ। ਉਥੇ ਹੀ ਵਨਪਲੱਸ 5ਟੀ ਸਮਾਰਟਫੋਨ ਇਸ ਤੋਂ ਬਾਅਦ ਲਾਂਚ ਕੀਤਾ ਗਿਆ ਸੀ। 

ਵਨਪਲੱਸ 5 ਅਤੇ ਵਨਪਲੱਸ 5ਟੀ ਦੀ ਵਰਤੋਂ ਕਰਨ ਵਾਲਿਆਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਆਪਣੇ ਡਿਵਾਈਸ 'ਚ ਐਂਡਰਾਇਡ 10 ਦੀ ਸਟੇਬਲ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਫਿਲਾਹਲ ਅਪਡੇਟ ਦੇ ਫਰਮਵੇਅਰ ਵਰਜ਼ਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਵਨਪਲੱਸ 5ਟੀ ਦੀ ਸਟੇਬਲ ਅਪਡੇਟ ਦੇ ਸਾਈਜ਼ ਦਾ ਖੁਲਾਸਾ ਕੀਤਾ ਗਿਆ ਹੈ ਜੋ 1.8 ਜੀ.ਬੀ. ਹੈ। ਅਸੀਂ ਉਮੀਦ ਕਰ ਸਕਦੇ ਹਾਂ ਕਿ 5 ਦਾ ਵੀ ਅਪਡੇਟ ਸਾਈਜ਼ ਕੁਝ ਇੰਨਾ ਹੀ ਹੋਵੇਗਾ। 

ਦੱਸ ਦੇਈਏ ਕਿ ਇਕ ਮਹੀਨਾ ਪਹਿਲਾਂ ਇਨ੍ਹਾਂ ਦੋਵਾਂ ਸਮਾਰਟਫੋਨਜ਼ ਲਈ ਵਨਪਲੱਸ ਨੇ ਪਹਿਲਾ ਓਪਨ ਬੀਟਾ ਰੋਲ ਆਊਟ ਕੀਤਾ ਸੀ। ਹੁਣ ਕੰਪਨੀ ਨੇ ਇਨ੍ਹਾਂ ਦੋਵਾਂ ਹੀ ਫੋਨਜ਼ ਲਈ ਸਟੇਬਲ ਸਾਫਟਵੇਅਰ ਅਪਡੇਟ ਜਾਰੀ ਕੀਤੀ ਹੈ। ਇਹ ਨਵੀਂ ਅਪਡੇਟ ਐਂਡਰਾਇਡ 10 ਦੇ ਨਾਲ ਨਵੇਂ ਯੂ.ਆਈ. ਡਿਜ਼ਾਈਨ ਨਾਲ ਆਈ ਹੈ। ਇਹ ਅਪਡੇਟ ਡਿਵਾਈਸ ਦੇ ਇਨਹਾਂਸਡ ਲੋਕੇਸ਼ਨ ਪਰਮਿਸ਼ਨ ਪ੍ਰਾਈਵੇਸੀ, ਗੇਮ ਸਪੇਸ ਅਤੇ ਫੁਲ ਸਕਰੀਨ ਗੈਸਚਰ ਲੈ ਕੇ ਆਉਂਦੀ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਲੈਕਟ੍ਰੋਨਿਕ ਇਮੇਜ ਸਟੇਬਿਲਾਈਜੇਸ਼ਨ ਫਿਲਹਾਲ ਅੰਡਰ ਆਪਟੀਮਾਈਜੇਸ਼ਨ ਹੈ ਅਤੇ ਇਹ ਅਗਲੇ ਸਟੇਬਲ ਵਰਜ਼ਨ 'ਚ ਜਾਰੀ ਕੀਤਾ ਜਾਵੇਗਾ।


Rakesh

Content Editor

Related News