Nokia 5.1 Plus ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ

05/20/2020 2:42:31 PM

ਗੈਜੇਟ ਡੈਸਕ— ਨੋਕੀਆ 5.1 ਪਲੱਸ ਸਮਾਰਟਫੋਨ ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਹ ਫੋਨ ਭਾਰਤ 'ਚ ਅਗਸਤ 2018 'ਚ ਆਊਟ ਆਫ ਦਿ ਬਾਕਸ ਐਂਡਰਾਇਡ 8.1 ਓਰੀਓ ਦੇ ਨਾਲ ਲਾਂਚ ਹੋਇਆ ਸੀ। ਇਸ ਤੋਂ ਬਾਅਦ ਸਮਾਰਟਫੋਨ ਨੂੰ ਐਂਡਰਾਇਡ 9 ਪਾਈ ਅਪਡੇਟ ਵੀ ਮਿਲੀ ਅਤੇ ਹੁਣ ਇਸ ਨੂੰ ਦੂਜੀ ਵਾਰ ਵੱਡੀ ਐਂਡਰਾਇਡ ਅਪਡੇਟ ਮਿਲ ਗਈ ਹੈ। ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਨੇ ਐਲਾਨ ਕੀਤਾ ਕਿ ਇਹ ਅਪਡੇਟ 34 ਦੇਸ਼ਾਂ 'ਚ ਲੜੀਵਾਰ ਤਰੀਕੇ ਨਾਲ ਰੋਲ ਆਊਟ ਹੋਈ ਹੈ। ਐੱਚ.ਐੱਮ.ਡੀ. ਗਲੋਬਲ ਨੇ ਆਪਣੇ ਫੋਰਮ ਪੋਸਟ ਰਾਹੀਂ ਐਲਾਨ ਕੀਤਾ ਕਿ ਨੋਕੀਆ 5.1 ਪਲੱਸ ਸਮਾਰਟਫੋਨ ਲਈ ਐਂਡਰਾਇਡ 10 ਅਪਡੇਟ ਰੋਲ ਆਊਟ ਕਰ ਦਿੱਤੀ ਗਈ ਹੈ। ਇਹ ਐਂਡਰਾਇਡ 10 ਅਪਡੇਟ ਭਾਰਤ 'ਚ ਮਿਲਣੀ ਸ਼ੁਰੂ ਹੋ ਗਈ ਹੈ। 

ਦੱਸ ਦੇਈਏ ਕਿ ਇਹ ਅਪਡੇਟ ਓਵਰ-ਦਿ-ਏਅਰ ਰਾਹੀਂ ਨੋਕੀਆ 5.1 ਪਲੱਸ ਯੂਜ਼ਰਜ਼ ਲਈ ਜਾਰੀ ਕੀਤੀ ਗਈ ਹੈ। ਤੁਸੀਂ ਇਸ ਐਂਡਰਾਇਡ ਅਪਡੇਟ ਨੂੰ ਆਪਣੇ ਫੋਨ 'ਚ ਮੈਨੁਅਲੀ ਵੀ ਚੈੱਕ ਕਰ ਸਕਦੇ ਹੋ, ਇਸ ਲਈ ਤੁਹਾਨੂੰ ਸੈਟਿੰਗਸ 'ਚ ਜਾਣਾ ਹੋਵੇਗਾ, ਇਸ ਤੋਂ ਬਾਅਦ ਅਬਾਊਟ ਫੋਨ 'ਚ ਜਾ ਕੇ ਸਿਸਟਮ ਅਪਡੇਟ 'ਚ ਜਾਓ। 

ਨੋਕੀਆ ਪਾਵਰ ਯੂਜ਼ਰ ਨੇ ਇਸ ਅਪਡੇਟ ਨੋਟਿਫਿਕੇਸ਼ਨ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ਦਾ ਵਰਜ਼ਨ ਨੰਬਰ ਵੀ3.11ਏ ਹੈ। ਇਸ ਅਪਡੇਟ ਦਾ ਸਾਈਜ਼ 1.32 ਜੀ.ਬੀ. ਹੈ ਅਤੇ ਇਹ ਅਪ੍ਰੈਲ 2020 ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਆਈ ਹੈ, ਜੋ ਕਿ ਇੰਨਾ ਲੇਟੈਸਟ ਨਹੀਂ ਹੈ। ਐਂਡਰਾਇਡ 10 ਅਪਡੇਟ ਦੇ ਨਾਲ ਇਸ ਫੋਨ 'ਚ ਐਂਡਰਾਇਡ 10 ਦੇ ਫੀਚਰਜ਼ ਜਿਵੇਂ- ਸਿਸਟਮ-ਵਾਈਡ ਡਾਰਕ ਮੋਡ, ਸਮਾਰਟ ਰਿਪਲਾਈ, ਇੰਪਰੂਵ ਗੈਸਚਰ, ਫੋਕਸ ਮੋਡ, ਫੈਮਲੀ ਲਿੰਕ ਅਤੇ ਐਡੀਸ਼ਨਲ ਕੰਟਰੋਲ ਆਫ ਪ੍ਰਾਈਵੇਸੀ ਅਤੇ ਲੋਕੇਸ਼ਨ ਆਦਿ ਸ਼ਾਮਲ ਹਨ।


Rakesh

Content Editor

Related News