Huawei Y9 Prime 2019 ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ

01/13/2020 2:44:16 PM

ਗੈਜੇਟ ਡੈਸਕ– ਹੁਵਾਵੇਈ ਵਾਈ 9 ਪ੍ਰਾਈਮ 2019 ਨੂੰ ਐਂਡਰਾਇਡ 10 ਆਧਾਰਿਤ EMUI 10 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਨਵੀਂ ਅਪਡੇਟ ਨੂੰ ਭਾਰਤ ’ਚ ਨਵੇਂ ਯੂਜ਼ਰਜ਼ ਐਕਸਪੀਰੀਅੰਸ (UX) ਅਤੇ ਸਿਸਟਮ ਵਾਈਡ ਡਾਰਕ ਮੋਡ ਦੇ ਨਾਲ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੈਗਜ਼ੀਨ ਡਿਜ਼ਾਈਨ ਅਤੇ ਮੋਰੰਡੀ ਕਲਰ ਵਰਗੇ ਫੀਚਰਜ਼ ਵੀ ਮਿਲਦੇ ਹਨ। ਹੁਵਾਵੇਈ ਨੇ ਇਸ ਸੰਬੰਧ ’ਚ ਜਾਣਕਾਰੀ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਦਿੱਤੀ। ਹੁਵਾਵੇਈ ਵਾਈ 9 ਪ੍ਰਾਈਮ 2019 ਨੂੰ ਕਈ ਐਨੀਮੇਸ਼ਨ ਇਫੈਕਟਸ ਵੀ ਮਿਲੇ ਹਨ। ਦੱਸ ਦੇਈਏ ਕਿ ਹੁਵਾਵੇਈ ਵਾਈ 9 ਪ੍ਰਾਈਮ 2019 ਨੂੰ ਬੀਤੇ ਸਾਲ ਅਗਸਤ ਮਹੀਨੇ ’ਚ ਐਂਡਰਾਇਡ 9 ਪਾਈ ’ਤੇ ਆਧਾਰਿਤ EMUI 9.1 ਦੇ ਨਾਲ ਲਿਸਟ ਕੀਤਾ ਗਿਆ ਸੀ। 

ਪ੍ਰੈੱਸ ਰਿਲੀਜ਼ ਮੁਤਾਬਕ, ਹੁਵਾਵੇਈ ਵਾਈ 9 ਪ੍ਰਾਈਮ 2019 ਲਈ ਜਾਰੀ ਹੋਈ ਅਪਡੇਟ ਈ.ਐੱਮ.ਯੂ.ਆਈ. 10 ਨੂੰ ਨਵੀਂ ਲੁਕ ਅਤੇ ਯੂਜ਼ਰ ਐਕਸਪੀਰੀਅੰਸ ਦਿੰਦੀ ਹੈ। ਅਪਡੇਟ ’ਚ ਮੈਗਜ਼ੀਨ ਡਿਜ਼ਾਈਨ ਫੀਚਰ ਵੀ ਹੈ। ਇਹ ਫੀਚਰ ਆਨ ਸਕਰੀਨ ਕੰਟੈਂਟ ਨੂੰ ਮੈਗਜ਼ੀਨ ਵਰਗੇ ਡਿਜ਼ਾਈਨ ਸਟਾਈਲ ’ਚ ਕਿਊਰੇਟ ਕਰਦਾ ਹੈ। ਅਪਡੇਟ ’ਚ ਮੋਰੰਡੀ ਕਲਰ ਸਕੀਮ ਵੀ ਹੈ ਜੋ ਇਟਲੀ ਦੇ ਪੇਂਟਰ ਗਿਓਰਗਿਓ ਮੋਰੰਡੀ ਤੋਂ ਪ੍ਰੇਰਿਤ ਹੈ। ਹੁਵਾਵੇਈ ਵਾਈ 9 ਪ੍ਰਾਈਮ 2019 ਲਈ ਜਾਰੀ ਹੋਈ ਅਪਡੇਟ ਆਪਣੇ ਨਾਲ ਸਿਸਟਮ ਵਾਈਡ ਡਾਰਕ ਮੋਡ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਹੁਵਾਵੇਈ ਨੇ ਨਵੇਂ ਐਨੀਮੇਸ਼ਨ ਇਫੈਕਟਸ ਵੀ ਲਾਈਵ ਕੀਤੇ ਹਨ. ਇਨ੍ਹਾਂ ਨਾਲ ਯੂਜ਼ਰਜ਼ ਨੂੰ ਫੋਨ ਹੱਥ ’ਚ ਰੱਖਦੇ ਹੋਏ ਇੰਸਟੈਂਟ ਫੀਡਬੈਕ ਮਿਲੇਗਾ। 

ਜੇਕਰ ਤੁਹਾਡੇ ਕੋਲ ਹੁਵਾਵੇਈ ਵਾਈ 9 ਪ੍ਰਾਈਮ 2019 ਹੈ ਤਾਂ ਆਉਣ ਵਾਲੇ ਦਿਨਾਂ ’ਚ ਤੁਹਾਨੂੰ ਐਂਡਰਾਇਡ 10 ਅਪਡੇਟ ਇੰਸਟਾਲ ਕਰਨ ਦਾ ਨੋਟੀਫਿਕੇਸ਼ਨ ਮਿਲੇਗਾ। ਤੁਸੀਂ ਚਾਹੋ ਤਾਂ ਇਸ ਦੀ ਜਾਂਚ ਮੈਨੁਅਲੀ ਵੀ ਕਰ ਸਕਦੇ ਹੋ। ਇਸ ਲਈ ਆਪਣੇ ਫੋਨ ’ਚ ਹਾਏਕੇਅਰ ਐਪ ’ਚ ਜਾ ਕੇ ਲੇਟੈਸਟ ਸਾਫਟਵੇਅਰ ਦੀ ਜਾਂਚ ਕਰਨੀ ਹੋਵੇਗੀ। 

ਹੁਵਾਵੇਈ ਨੇ ਭਾਰਤ ’ਚ ਹੁਵਾਵੇਈ ਵਾਈ 9 ਪ੍ਰਾਈਮ ਨੂੰ EMUI 9.1 ਦੇ ਨਾਲ ਲਾਂਚ ਕੀਤਾ ਗਿਆ ਸੀ। GPU Turbo 3.0 ਅਤੇ EROFS (Extendable Read-Only File System) ਫਾਇਲ ਸਿਸਟਮ ਇਸ ਦਾ ਹਿੱਸਾ ਸਨ। ਕਸਟਮ ਰੋਮ ’ਚ ਨਵੇਂ ਫੀਚਰਜ਼ ਅਤੇ ਇਫੈਕਟਸ ਹਨ ਜਿਨ੍ਹਾਂ ਦਾ ਇਸਤੇਮਾਲ ਹੁਵਾਵੇਈ ਬਲਾਗ ਐਡਿਟਰ ’ਚ ਵੀਡੀਓ ਐਡਿਟ ਕਰਨ ਅਤੇ ਆਸਾਨੀ ਨਾਲ ਸਾਂਝਾ ਕਰਨ ਲਈ ਕਰ ਸਕਦੇ ਹੋ। 


Related News