Nokia 6.1 ਨੂੰ Android 10 ਅਪਡੇਟ ਮਿਲਣੀ ਸ਼ੁਰੂ

01/09/2020 6:29:03 PM

ਗੈਜੇਟ ਡੈਸਕ– ਨੋਕੀਆ 6.1 ਪਲੱਸ ਅਤੇ ਨਕੀਆ 7 ਪਲੱਸ ਤੋਂ ਬਾਅਦ ਨੋਕੀਆ 6.1 ਸਮਾਰਟਫੋਨ ਨੂੰ ਨਵੀਂ ਐਂਡਰਾਇਡ 10 ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਨਵੀਂ ਐਂਡਰਾਇਡ ਅਪਡੇਟ ਆਪਣੇ ਨਾਲ ਸਿਸਟਮ ਵਾਈਡ ਡਾਰਕ ਮੋਡ, ਗੈਸਚਰ ਨੈਵਿਗੇਸ਼ਨ, ਸਮਾਰਟ ਰਿਪਲਾਈ, ਜ਼ਿਆਦਾ ਪ੍ਰਾਈਵੇਸੀ ਕੰਟਰੋਲਸ, ਫੋਕਸ ਮੋਡ, ਫੈਮਲੀ ਲਿੰਕ ਅਤੇ ਕਈ ਹੋਰ ਫੀਚਰਜ਼ ਲੈ ਕੇ ਆਉਂਦੀ ਹੈ। ਬੀਤੇ ਸਾਲ ਨੋਕੀਆ 7.1 ਅਤੇ ਨੋਕੀਆ 9 ਪਿਓਰਵਿਊ ਵਰਗੇ ਫੋਨ ਨੂੰ ਐਂਡਰਾਇਡ 10 ਅਪਡੇਟ ਮਿਲੀ ਸੀ। ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਆਪਣੇ ਹੋਰ ਹੈਂਡਸੈੱਟ ਨੂੰ ਲੇਟੈਸਟ ਸਾਫਟਵੇਅਰ ਅਪਡੇਟ ਦੇ ਰਹੀ ਹੈ। 2020 ਦੀ ਪਹਿਲੀ ਤਿਮਾਹੀ ’ਚ ਨੋਕੀਆ 2.2, ਨੋਕੀਆ 3.1 ਪਲੱਸ, ਨੋਕੀਆ 3.2, ਅਤੇ ਨੋਕੀਆ 4.2 ਲਈ ਵੀ ਇਸ ਅਪਡੇਟ ਨੂੰ ਜਾਰੀ ਕੀਤਾ ਜਾਵੇਗਾ। ਐੱਚ.ਐੱਮ.ਡੀ. ਗਲੋਬਲ ਨੇ ਟਵਿਟਰ ’ਤੇ ਐਲਾਨ ਕੀਤਾ ਕਿ ਨੋਕੀਆ 6.1 ਲਈ ਐਂਡਰਾਇਡ 10 ਸਾਫਟਵੇਅਰ ਅਪਡੇਟ ਨੂੰ ਰੋਲ ਆਊਟ ਕਰ ਦਿੱਤਾ ਗਿਆ ਹੈ। ਕੁਝ ਯੂਜ਼ਰਜ਼ ਨੇ ਅਪਡੇਟ ਦੇ ਸਕਰੀਨਸ਼ਾਟਸ ਸਾਂਝਾ ਕੀਤੇ ਹਨ। ਸਕਰੀਨਸ਼ਾਟ ਤੋਂ ਪਤਾ ਚੱਲਦਾ ਹੈ ਕਿ ਇਹ ਅਪਡੇਟ ਆਪਣੇ ਨਾਲ ਦਸੰਬਰ 2019 ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। 


Related News