ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 600 ਐਪਸ, ਇਹ ਹੈ ਕਾਰਨ

02/22/2020 10:47:07 AM

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ਨੇ ਹਾਨੀਕਾਰਕ ਵਿਗਿਆਪਨ ਵਿਖਾਉਣ ਵਾਲੀਆਂ 600 ਐਂਡਰਾਇਡ ਐਪ ਨੂੰ ਹਟਾ ਦਿੱਤਾ ਹੈ। ਇਸ ਦੀ ਜਾਣਕਾਰੀ ਕੰਪਨੀ ਨੇ ਵੀਰਵਾਰ ਨੂੰ ਇਕ ਬਲਾਗ ਪੋਸਟ ਰਾਹੀਂ ਦਿੱਤੀ ਹੈ। ਐਪਸ ਹਟਾਉਣ ਦੇ ਐਲਾਨ ਦੇ ਨਾਲ-ਨਾਲ ਸਰਚ ਇੰਜਣ ਦਿੱਗਜ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਇਨ੍ਹਾਂ ਐਪਸ ਨੂੰ ਆਪਣੇ ਵਿਗਿਆਪਨ ਮਾਨੀਟਾਈਜੇਸ਼ਨ ਪਲੇਟਫਾਰਮਾਂ- Google AdMob ਅਤੇ Google Ad Manager ’ਤੇ ਵੀ ਬੈਨ ਕਰ ਦਿੱਤਾ ਹੈ। ਅਜਿਹਾ ਇਨ੍ਹਾਂ ਐਪਸ ਦੁਆਰਾ ਗੂਗਲ ਦੀਆਂ ਵਿਗਿਆਪਨ ਨੀਤੀਆਂ ਦਾ ਉਲੰਘਣ ਕਰਨ ਅਤੇ ਅੰਤਰਰਾਜੀ ਨੀਤੀਆਂ ਨੂੰ ਅਸਵਿਕਾਰ ਕਰਨ ਦੇ ਚਲਦੇ ਕੀਤਾ ਗਿਆ ਹੈ। ਸਮਾਰਟਫੋਨ ਅਡਾਪਸ਼ਨ ’ਚ ਹੋਣ ਵਾਲੇ ਵਾਧੇ ਦੇ ਚਲਦੇ ਹਾਲ ਦੇ ਦਿਨਾਂ ’ਚ ਮੋਬਾਇਲ ਵਿਗਿਆਪਨ ਨਾਲ ਸੰਬੰਧਤ ਧੋਖਾਧੜੀ ਕਾਫੀ ਵੱਧ ਗਈ ਹੈ। 

ਯੂਜ਼ਰਸ ਗਲਤੀ ਨਾਲ ਇਨ੍ਹਾਂ ਹਾਨੀਕਾਰਕ ਵਿਗਿਆਪਨਾਂ ’ਤੇ ਕਲਿਕ ਕਰ ਦਿੰਦੇ ਸਨ, ਜਿਸ ਨਾਲ ਡਿਵਾਈਸ ਦੀ ਨਾਰਮਲ ਯੂਜਿਸ ’ਚ ਪ੍ਰੇਸ਼ਾਨੀ ਆਉਂਦੀ ਸੀ, ਜਿਹੜੀਆਂ ਐਪ ਹਟਾਈਆਂ ਗਈਆਂ ਹਨ, ਉਹ ਮੁੱਖ ਤੌਰ ’ਤੇ ਚੀਨ, ਹਾਂਗਕਾਂਗ, ਭਾਰਤ ਅਤੇ ਸਿੰਗਾਪੁਰ ਦੇ ਡਿਵੈੱਲਪਰਜ਼ ਨੇ ਬਣਾਈਆਂ ਸਨ। ਹਾਲਾਂਕਿ ਇਨ੍ਹਾਂ ਐਪਸ ਅਤੇ ਡਿਵੈੱਲਪਰਜ਼ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। 


Related News