ਸੈਮਸੰਗ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਬੰਦ ਹੋ ਜਾਵੇਗਾ ਇਹ ਫੀਚਰ

05/31/2020 8:29:58 PM

ਗੈਜੇਟ ਡੈਸਕ—ਦੱਖਣੀ ਕੋਰੀਆ ਦਾ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਆਪਣੀ ਖਾਸ ਸਰਵਿਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸੈਮਸੰਗ ਆਪਣੇ ਸਮਾਰਟਫੋਨਸ ਨਾਲ ਵੱਡਾ ਫੀਚਰ ਐੱਸ-ਵੁਆਇਸ  S-Voice ਹਟਾਉਣ ਜਾ ਰਹੀ ਹੈ। ਇਹ ਸੈਮਸੰਗ ਦਾ ਮਸ਼ਹੂਰ ਵੁਆਇਸ ਅਸਿਸਟੈਂਟ ਹੈ। SamMobile ਦੀ ਰਿਪੋਰਟ ਮੁਤਾਬਕ ਸੈਮਸੰਗ ਦਾ ਓਰੀਜਨਲ ਵੁਆਇਸ ਅਸਿਸਟੈਂਟ 1 ਜੂਨ, 2020 ਭਾਵ ਕਿ ਕੱਲ ਤੋਂ ਕੰਮ ਕਰਨਾ ਬੰਦ ਕਰ ਦੇਵੇਗਾ।

ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਨੇ ਵੁਆਇਸ ਅਸਿਸਟੈਂਟ ਦੇ ਸ਼ੁਰੂਆਤੀ ਦਿਨਾਂ 'ਚ S-Voice ਫੀਚਰ ਨੂੰ ਲਾਂਚ ਕੀਤਾ ਸੀ। ਇਸ ਨੂੰ ਐਪਲ ਦੇ ਸੀਰੀ ਵਾਇਸ ਅਸਿਸਟੈਂਟ ਨੂੰ ਟੱਕਰ ਦੇਣ ਲਈ ਭਾਰਤ ਲਈ ਸਾਲ 2012 'ਚ ਲਿਆਇਆ ਗਿਆ ਸੀ। ਇਸ ਦੇ ਰਾਹੀਂ ਤੁਸੀਂ ਬੋਲ ਕੇ ਹੀ ਅਲਾਰਟ ਸੈੱਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਜਾਂ ਫਿਰ ਇੰਟਰਨੈੱਟ ਸਰਚਿੰਗ ਵਰਗੇ ਕੰਮ ਕਰ ਸਕਦੇ ਹੋ। ਸਾਲ 2017 'ਚ ਕੰਪਨੀ ਨੇ ਨਵਾਂ Bixby ਸਾਫਟਵੇਅਰ ਲਾਂਚ ਕਰ ਦਿੱਤਾ ਜਿਸ ਤੋਂ ਬਾਅਦ S-Voice ਦੀ ਜਗ੍ਹਾ Bixby ਨੇ ਲੈ ਲਈ। ਇਸ ਦਾ ਸਿੱਧਾ ਮੁਕਾਬਲਾ ਹੈ ਕਿ 1 ਜੂਨ ਤੋਂ ਬਾਅਦ ਉਹ ਹੀ ਸਮਾਰਟਫੋਨਸ ਪ੍ਰਭਾਵਿਤ ਹੋਣਗੇ ਜੋ 2017 ਤੋਂ ਪੁਰਾਣੇ ਹਨ।

ਇਨ੍ਹਾਂ ਡਿਵਾਈਸ 'ਤ ਕੰਮ ਨਹੀਂ ਕਰੇਗਾ ਇਹ ਫੀਚਰ
ਰਿਪੋਰਟ 'ਚ ਸੈਮਸੰਗ ਦੇ ਕੁਝ ਸਮਾਰਟਫੋਨ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ 'ਤੇ S-Voice ਫੀਚਰ ਕੰਮ ਨਹੀਂ ਕਰੇਗਾ। ਇਸ ਲਿਸਟ 'ਚ Galaxy A3, A5, A7, A8, A9, Galaxy S3, 4, S5, S6, S6 edge, Galaxy Note Pro 12.2, Galaxy W, Galaxy Note FE, Galaxy Note 2, 3, 4, 5, Galaxy Tab 4, Galaxy Tab 4 8.0/10.1, Galaxy Tab S8.4 ਅਤੇ S10.5 ਵਰਗੇ ਡਿਵਾਈਸ ਮਾਡਲਸ ਸ਼ਾਮਲ ਹਨ।


Karan Kumar

Content Editor

Related News