Xiaomi Mi A3 ਨੂੰ ਐਂਡਰਾਇਡ 10 ਅਪਡੇਟ ਮਿਲਣ ’ਚ ਇਸ ਕਾਰਨ ਹੋ ਰਹੀ ਦੇਰੀ

Monday, Mar 02, 2020 - 04:47 PM (IST)

ਗੈਜੇਟ ਡੈਸਕ– ਸ਼ਾਓਮੀ ਮੀ ਏ3 ਯੂਜ਼ਰਜ਼ ਨੂੰ ਅਜੇ ਐਂਡਰਾਇਡ 10 ਅਪਡੇਟ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਸ਼ਾਓਮੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਸ਼ਾਓਮੀ ਮੀ ਏ3 ਨੂੰ ਐਂਡਰਾਇਡ 10 ਅਪਡੇਟ ਫਰਵਰੀ ਮਹੀਨੇ ਦੇ ਅੱਧ ’ਚ ਮਿਲਣੀ ਸੀ ਪਰ ਇਸ ਵਿਚ ਅਜੇ ਥੋੜ੍ਹਾ ਹੋਰ ਸਮਾਂ ਲੱਗੇਗਾ। ਕਾਰਨ ਹੈ ਕੋਰੋਨਾਵਾਇਰਸ ਦਾ ਖਤਰਾ। ਭਾਰਤ ’ਚ ਮੀ ਏ3 ਯੂਜ਼ਰਜ਼ ਨੂੰ ਐਂਡਰਾਇਡ 10 ਅਪਡੇਟ ਹੁਣ ਕਦੋਂ ਮਿਲੇਗੀ? ਕੰਪਨੀ ਨੇ ਨਵੀਂ ਤਰੀਕ ਦੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ।

ਸ਼ਾਓਮੀ ਇੰਡੀਆ ਦੇ ਮੀ ਪੋਰਟਫੋਲੀਓ ਦੇ ਬਰਾਂਡ ਲੀਡ ਮੁਮਿਤ ਸੋਨਲ ਨੇ ਟਵੀਟ ਕੀਤਾ ਕਿ ਪਿਛਲੇ ਕੁਝ ਦਿਨਾਂ ’ਚ ਮੀ ਏ3 ਨੂੰ ਐਂਡਰਾਇਡ 10 ਅਪਡੇਟ ਮਿਲਣ’ਚ ਹੋ ਰਹੀ ਦੇਰੀ ਬਾਰੇ ਤੁਹਾਡੇ ’ਚੋਂ ਬਹੁਤ ਸਾਰੇ ਲੋਕ ਸਾਡੇ ਨਾਲ ਸੰਪਰਕ ਕਰ ਰਹੇ ਹਨ। ਅਪਡੇਟ ਨੂੰ ਫਰਵਰੀ ਮਹੀਨੇ ਦੇ ਅੱਧ ’ਚ ਰਿਲੀਜ਼ ਕਰਨ ਦਾ ਟੀਚਾ ਸੀ ਪਰ ਕੋਰੋਨਾਵਾਇਰਸ ਕਾਰਨ ਐਕਸਟੈਂਡਿਡ ਸ਼ਟਡਾਊਨ ਹੋਇਆ ਹੈ ਜਿਸ ਕਾਰਨ ਦੇਰੀ ਹੋ ਰਹੀ ਹੈ। ਅਗਲੇ ਟਵੀਟ ’ਚ ਉਨ੍ਹਾਂ ਲਿਖਿਆ ਹੈ ਕਿ ਸ਼ਾਓਮੀ ਲਈ ਬਿਜ਼ਨੈੱਸ ਜ਼ਰੂਰੀ ਹੈ ਪਰ ਮਨੁੱਖੀ ਜੀਵਨ ਦੀ ਰੱਖਿਆ ਕਰਨਾ ਸਾਡਾ ਪਹਿਲਾ ਫਰਜ਼ ਹੈ। ਅਸੀਂ ਅਪਡੇਟ ਦੇ ਫਾਈਨਲ ਸਰਟੀਫਿਕੇਸ਼ਨ ਪਾਉਣ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ ਅਤੇ ਜਲਦ ਹੀ ਇਸ ਨੂੰ ਰੋਲ ਆਊਟ ਕਰਨ ਦੀ ਯੋਜਨਾ ’ਤੇ ਵੀ ਗੱਲ ਕਰਾਂਗੇ। ਦੱਸ ਦੇਈਏ ਕਿ ਸ਼ਾਓਮੀ ’ਚ ਹੀ ਪਿਛਲੇ ਮਹੀਨੇ ਇਹ ਐਲਾਨ ਕੀਤਾ ਸੀ ਕਿ ਮੀ ਏ3 ਲਈ ਐਂਡਰਾਇਡ 10 ਨੂੰ ਫਰਵਰੀ ਮਹੀਨੇ ਦੇ ਅੱਧ ’ਚ ਰੋਲ ਆਊਟ ਕੀਤਾ ਜਾਵੇਗਾ। 


Related News