ਐਂਡਰਾਇਡ 11 ’ਚ ਹੋਣਗੇ ਇਹ 4 ਮਜ਼ੇਦਾਰ ਫੀਚਰਜ਼, ਡਿਵੈੱਲਪਰਜ਼ ਪ੍ਰੀਵਿਊ ’ਚ ਆਏ ਸਾਹਮਣੇ

02/20/2020 10:45:49 AM

ਗੈਜੇਟ ਡੈਸਕ– ਗੂਗਲ ਦੇ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਅਗਲੇ ਵਰਜ਼ਨ ’ਚ ਪਿਛਲੇ ਵਰਜ਼ਨ ਦੇ ਮੁਕਾਬਲੇ ਕਈ ਨਵੇਂ ਫੀਚਰਜ਼ ਦਿੱਤੇ ਜਾ ਸਕਦੇ ਹਨ। ਜਿਵੇਂ ਕਿ ਅਸੀਂ ਸ਼ੁਰੂ ਤੋਂ ਦੇਖਦੇ ਆਏ ਹਾਂ, ਗੂਗਲ ਆਪਣੇ ਹਰ ਨਵੇਂ ਆਪਰੇਟਿੰਗ ਸਿਸਟਮ ਨੂੰ ਕੁਝ ਯੂਜ਼ਰਜ਼ ਇੰਟਰੈਸਟ ਵਾਲੇ ਫੀਚਰਜ਼ ਦੇ ਨਾਲ ਲਾਂਚ ਕਰ ਰਿਹਾ ਹੈ। ਅਜਿਹੇ ’ਚ ਇਸ ਵਾਰ Google I/O 2020 ’ਚ ਪੇਸ਼ ਹੋਣ ਵਾਲੇ ਅਗਲੇ ਐਂਡਰਾਇਡ ’ਚ ਵੀ ਸਾਨੂੰ ਕੁਝ ਯੂਜ਼ਰ ਇੰਟਰੈਸਟ ਵਾਲੇ ਮਜ਼ੇਦਾਰ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। ਐਂਡਰਾਇਡ 11 ਦੇ ਇਹ ਫੀਚਰਜ਼ ਡਿਵੈੱਲਪਰਜ਼ ਪ੍ਰੀਵਿਊ ’ਚ ਹਾਲ ਹੀ ’ਚ ਸਪਾਟ ਕੀਤੇ ਗਏ ਹਨ। XDADevelopers ਦੀ ਰਿਪੋਰਟ ਮੁਤਾਬਕ, ਗੂਗਲ ਪਿਕਸਲ 4ਏ ਸੀਰੀਜ਼ ’ਚ ਇਨ੍ਹਾਂ ਫੀਚਰਜ਼ ਨੂੰ ਸਪਾਟ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਮਜ਼ੇਦਾਰ ਫੀਚਰਜ਼ ਬਾਰੇ।

ਬਬਲਸ
ਇਸ ਫੀਚਰ ਨੂੰ ਪਹਿਲਾਂ ਐਂਡਰਾਇਡ 10 ਦੇ ਨਾਲ ਰੋਲ ਆਊਟ ਕੀਤਾ ਜਾਣਾ ਸੀ ਪਰ ਇਸ ਨੂੰ ਹੁਣ ਐਂਡਰਾਇਡ 11 ਦੇ ਨਾਲ ਰੋਲ ਆਊਟ ਕੀਤਾ ਜਾ ਸਕਦਾ ਹੈ। ਇਸ ਬਬਲਸ ਫੀਚਰ ਦੀ ਮਦਦ ਨਾਲ ਯੂਜ਼ਰ ਇੰਟਰਫੇਸ ’ਚ ਆਉਣ ਵਾਲੇ ਮੈਸੇਜ ਨੂੰ ਫਲੋਟਿੰਗ ਬਬਲਸ ਰਾਹੀਂ ਐਕਸੈਸ ਕੀਤਾ ਜਾ ਸਕੇਗਾ। ਇਹ ਗੂਗਲ ਦਾ ਆਪਣਾ ਮੈਸੇਜਿੰਗ ਫੀਚਰ ਹੋ ਸਕਦਾ ਹੈ, ਜੋ ਵਟਸਐਪ, ਫੇਸਬੁੱਕ ਮੈਸੇਂਜਰ ਜਾਂ ਹੋਰ ਕਿਸੇ ਮੈਸੇਜਿੰਗ ਐਪ ’ਚ ਆਉਣ ਵਾਲੇ ਮੈਸੇਜ ਨੂੰ ਆਸਾਨੀ ਨਾਲ ਐਕਸੈਸ ਕਰਨ ਵਾਲਾ ਬਣਾ ਸਕਦਾ ਹੈ। 

ਕਨਵਰਸੇਸ਼ੰਸ
ਐਂਡਰਾਇਡ 11 ’ਚ ਆਉਣ ਵਾਲੇ ਇਸ ਫੀਚਰ ਨੂੰ ਨੋਟੀਫਿਕੇਸ਼ਨ ਦੇ ਨਾਲ ਦੇਖਿਆ ਜਾ ਸਕਦਾ ਹੈ। ਮੈਸੇਜਿੰਗ ਐਪ ’ਚ ਨੋਟੀਫਿਕੇਸ਼ਨ ਅਤੇ ਕਨਵਰਸੇਸ਼ੰਸ ਦੋ ਟੈਬ ਹੋਣਗੇ ਜਿਸ ਵਿਚ ਤੁਹਨੂੰ ਜ਼ਰੂਰੀ ਨੋਟੀਫਿਕੇਸ਼ਨ ਨੂੰ ਇਕ ਟੈਬ ’ਚ ਜਦਕਿ ਤੁਹਾਡੇ ਮੈਸੇਜ ਰਾਹੀਂ ਹੋ ਰਹੀ ਕਨਵਰਸੇਸ਼ਨ ਨੂੰ ਦੂਜੇ ਟੈਬ ’ਚ ਦੇਖਿਆ ਜਾ ਸਕੇਗਾ। ਕਨਵਰਸੇਸ਼ਨ ਟੈਬ ’ਚ ਕਿਸੇ ਵੀ ਸੋਸ਼ਲ ਮੀਡੀਆ ਜਾਂ ਫਿਰ ਇੰਸਟੈਂਟ ਮੈਸੇਜਿੰਗ ਐਪ ਦੇ ਮੈਸੇਜ ਨੂੰ ਦੇਖਿਆ ਜਾ ਸਕਦਾ ਹੈ। 

ਐਪ ਪਰਮਿਸ਼ਨ
ਐਂਡਰਾਇਡ 11 ਯੂਜ਼ਰਜ਼ ਨੂੰ ਆਈ.ਓ.ਐੱਸ. ਦੀ ਤਰ੍ਹਾਂ ਹੀ ਜ਼ਿਆਦਾ ਬਿਹਤਰ ਐਪ ਪਰਮਿਸ਼ਨ ਫੀਚਰ ਮਿਲ ਸਕਦਾ ਹੈ। ਪਿਛਲੇ ਸਾਲ ਪੇਸ਼ ਹੋਏ ਐਂਡਰਾਇਡ 10 ’ਚ ਵੀ ਗੂਗਲ ਨੇ ਐਪ ਪਰਮਿਸ਼ਨ ਨੂੰ ਪਿਛਲੇ ਸਾਰੇ ਐਂਡਰਾਇਡ ਵਰਜ਼ਨ ਦੇ ਮੁਕਾਬਲੇ ਬਿਹਤਰ ਬਣਾਇਆ ਹੈ। ਇਸ ਨਵੇਂ ਆਪਰੇਟਿੰਗ ਸਿਸਟਮ ’ਚ ਐਪ ਪਰਮਿਸ਼ਨ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਹੈ, ਤਾਂ ਜੋ ਯੂਜ਼ਰਜ਼ ਦੀਆਂ ਨਿੱਜੀ ਜਾਣਕਾਰੀਆਂ ਕੈਮਰਾ, ਮਾਈਕ੍ਰੋਫੋਨਜ਼ ਅਤੇ ਲੋਕੇਸ਼ਨ ਡਾਟਾ ਰਾਹੀਂ ਐਕਸੈਸ ਨਾ ਕੀਤੇ ਜਾ ਸਕਣ। 

ਇਨਬਿਲਟ ਸਕਰੀਨ ਰਿਕਾਰਡਿੰਗ
ਗੂਗਲ ਨੇ ਇਸ ਫੀਚਰ ਨੂੰ ਐਂਡਰਾਇਡ 10 ਦੇ ਬੀਟਾ ’ਚ ਰੋਲ ਆਊਟ ਕੀਤਾ ਸੀ, ਜਿਸ ਨੂੰ ਬਾਅਦ ’ਚ ਫਾਈਨਲ ਵਰਜ਼ਨ ’ਚ ਨਹੀਂ ਦੇਖਿਆ ਗਿਆ। ਹੁਣ ਇਸ ਫੀਚਰ ਨੂੰ ਐਂਡਰਾਇਡ 11 ’ਚ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਵਨਪਲੱਸ ਦੇ ਆਕਸੀਜ਼ਨ ਓ.ਐੱਸ. ’ਚ ਇਸ ਫੀਚਰ ਨੂੰ ਦੇਖਿਆ ਜਾ ਸਕਦਾ ਹੈ। 


Related News