ਰਾਮ ਗੋਪਾਲ ਵਰਮਾ ਅਤੇ ਮਨੋਜ ਵਾਜਪਾਈ ਫਿਲਮ 'ਪੁਲਸ ਸਟੇਸ਼ਨ ਮੇਂ ਭੂਤ' 'ਚ ਇਕੱਠੇ ਕਰਨਗੇ ਕੰਮ

Friday, Apr 11, 2025 - 05:52 PM (IST)

ਰਾਮ ਗੋਪਾਲ ਵਰਮਾ ਅਤੇ ਮਨੋਜ ਵਾਜਪਾਈ ਫਿਲਮ 'ਪੁਲਸ ਸਟੇਸ਼ਨ ਮੇਂ ਭੂਤ' 'ਚ ਇਕੱਠੇ ਕਰਨਗੇ ਕੰਮ

ਨਵੀਂ ਦਿੱਲੀ (ਏਜੰਸੀ)- ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਆਪਣੀ ਆਉਣ ਵਾਲੀ ਫਿਲਮ "ਪੁਲਸ ਸਟੇਸ਼ਨ ਮੇਂ ਭੂਤ" ਵਿੱਚ ਅਭਿਨੇਤਾ ਮਨੋਜ ਬਾਜਪਾਈ ਨਾਲ ਦੁਬਾਰਾ ਕੰਮ ਕਰਨ ਲਈ ਤਿਆਰ ਹਨ। ਫਿਲਮ 'ਪੁਲਸ ਸਟੇਸ਼ਨ ਮੇਂ ਭੂਤ' ਇੱਕ ਹਾਰਰ-ਕਾਮੇਡੀ ਫਿਲਮ ਹੈ। ਵਰਮਾ ਪਹਿਲਾਂ ਵੀ ਕਈ ਹੋਰ ਫਿਲਮਾਂ ਵਿੱਚ ਅਦਾਕਾਰ ਨਾਲ ਕੰਮ ਕਰ ਚੁੱਕੇ ਹਨ, ਜਿਨ੍ਹਾਂ ਵਿੱਚ 'ਸੱਤਿਆ' (1998) ਅਤੇ 'ਕੌਨ?' (1999) ਸ਼ਾਮਲ ਹੈ। ਨਿਰਦੇਸ਼ਕ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ 'ਹਾਰਰ-ਕਾਮੇਡੀ' ਫਿਲਮ ਦਾ ਨਿਰਦੇਸ਼ਨ ਕਰਨਗੇ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਪ੍ਰੀਤੀ ਜ਼ਿੰਟਾ

ਉਨ੍ਹਾਂ ਕਿਹਾ, "ਮੈਨੂੰ 'ਸੱਤਿਆ', 'ਕੌਨ' ਅਤੇ 'ਸ਼ੂਲ' ਵਿੱਚ ਕੰਮ ਕਰਨ ਤੋਂ ਬਾਅਦ, ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਅਤੇ ਮਨੋਜ ਬਾਜਪਾਈ ਇੱਕ ਵਾਰ ਫਿਰ ਇੱਕ ਹਾਰਰ-ਕਾਮੇਡੀ ਲਈ ਟੀਮ ਬਣਾ ਰਹੇ ਹਾਂ। ਇਹ ਫਿਲਮਾਂ ਦੀ ਇੱਕ ਅਜਿਹੀ ਸ਼ੈਲੀ ਹੈ, ਜਿਸ ਵਿੱਚ ਅਸੀਂ ਦੋਵਾਂ ਨੇ ਕਦੇ ਕੰਮ ਨਹੀਂ ਕੀਤਾ। ਮੈਂ ਹਾਰਰ, ਗੈਂਗਸਟਰ, ਰੋਮਾਂਟਿਕ, ਰਾਜਨੀਤਿਕ ਡਰਾਮਾ, ਐਡਵੈਂਚਰ, ਥ੍ਰਿਲਰ ਆਦਿ ਫਿਲਮਾਂ ਕੀਤੀਆਂ ਹਨ ਪਰ ਕਦੇ ਵੀ ਕੋਈ ਹਾਰਰ-ਕਾਮੇਡੀ ਫਿਲਮ ਨਹੀਂ ਕੀਤੀ।" ਵਰਮਾ ਨੇ ਕਿਹਾ, "ਅਤਿ-ਆਧੁਨਿਕ VFX ਅਤੇ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਹਾਰਰ ਇਫੈਕਟ ਨਾਲ 'ਪੁਲਸ ਸਟੇਸ਼ਨ ਮੇਂ ਭੂਤ' ਇੱਕ ਮਜ਼ੇਦਾਰ ਫਿਲਮ ਹੋਵੇਗੀ ਜੋ ਤੁਹਾਨੂੰ ਡਰਾ ਦੇਵੇਗੀ।" ਵਰਮਾ ਦੁਆਰਾ ਨਿਰਦੇਸ਼ਤ, 'ਸੱਤਿਆ' ਬਾਜਪਾਈ ਲਈ ਇੱਕ ਸਫਲ ਫਿਲਮ ਸੀ। ਇਸ ਫਿਲਮ ਵਿੱਚ ਆਪਣੇ ਪ੍ਰਦਰਸ਼ਨ ਲਈ ਅਦਾਕਾਰ ਨੂੰ ਸਰਵੋਤਮ ਸਹਾਇਕ ਅਦਾਕਾਰ ਸ਼੍ਰੇਣੀ ਵਿੱਚ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੇ ਭੀਕੂ ਮਹਾਤਰੇ ਦੀ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਓਮ ਪੁਰੀ ਦਾ ਨੌਕਰਾਣੀ ਨਾਲ ਸੀ ਰਿਸ਼ਤਾ, ਪਤਨੀ ਸੀਮਾ ਨੇ ਤੋੜੀ ਚੁੱਪੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News