‘ਹਰ ਫਿਲਮ ਦੀ ਰਿਲੀਜ਼ ’ਤੇ ਪਤਨੀ ਦੀ ਤਾਰੀਫ਼ ਦਾ ਇੰਤਜ਼ਾਰ ਕਰਦਾ ਹਾਂ’- ਅਕਸ਼ੈ ਕੁਮਾਰ

Saturday, Feb 28, 2026 - 10:44 AM (IST)

‘ਹਰ ਫਿਲਮ ਦੀ ਰਿਲੀਜ਼ ’ਤੇ ਪਤਨੀ ਦੀ ਤਾਰੀਫ਼ ਦਾ ਇੰਤਜ਼ਾਰ ਕਰਦਾ ਹਾਂ’- ਅਕਸ਼ੈ ਕੁਮਾਰ

ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਨੇ ਸੋਨੀ ਐਂਟਰਟੇਨਮੈਂਟ ਦੇ ਸ਼ੋਅ ‘ਵ੍ਹੀਲ ਆਫ਼ ਫਾਰਚਿਊਨ’ ਵਿਚ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਦਿਲਚਸਪ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਚਾਹੇ ਉਨ੍ਹਾਂ ਦੀਆਂ ਫਿਲਮਾਂ ਬਲਾਕਬਸਟਰ ਹੋਣ, ਹਰ ਵਾਰ ਉਹ ਬੇਸਬਰੀ ਨਾਲ ਆਪਣੀ ਪਤਨੀ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰਦੇ ਹਨ। ਟ੍ਰਿਪਲ ਟਾਸ-ਅੱਪ ਰਾਊਂਡ ਤੋਂ ਬਾਅਦ ਅਕਸ਼ੈ ਨੇ ਕੰਟੈਸਟੈਂਟ ਆਕਾਸ਼ ਨਾਲ ਉਸ ਦੇ ਰੋਜ਼ਾਨਾ ਦੇ ਤਣਾਅ ਅਤੇ ਕਾਰਪੋਰੇਟ ਵਰਕਲੋਡ ਬਾਰੇ ਮਜ਼ੇਦਾਰ ਗੱਲਬਾਤ ਕੀਤੀ। ਅਕਸ਼ੈ ਨੇ ਪੁੱਛਿਆ ਕਿ ਆਕਾਸ਼ ਆਪਣੀ ਭੜਾਸ ਕਿੱਥੇ ਕੱਢਦਾ ਹੈ, ਤਾਂ ਉਸ ਨੇ ਸਟੈਂਡ-ਅੱਪ ਦਾ ਜਵਾਬ ਦਿੱਤਾ।

ਆਕਾਸ਼ ਨੇ ਪਤਨੀ ਨਾਲ ਜੁੜਿਆ ਮਜ਼ਾਕ ਸਾਂਝਾ ਕੀਤਾ, ਉਸ ਨੇ ਕਿਹਾ-ਮੇਰੀ ਪਤਨੀ ਕਹਿੰਦੀ ਹੈ, ਆਪਣੀਆਂ ਨਾਕਾਮਯਾਬੀਆਂ ਨੂੰ ਗਲੇ ਲਾਉਣਾ ਚਾਹੀਦਾ ਹੈ। ਅਕਸ਼ੈ ਨੇ ਇਸ ਨੂੰ ਆਪਣੀ ਜ਼ਿੰਦਗੀ ਨਾਲ ਜੋੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਵੀ ਜਦੋਂ ਫਿਲਮ ਰਿਲੀਜ਼ ਹੁੰਦੀ ਹੈ, ਉਨ੍ਹਾਂ ਦੀ ਪਤਨੀ ਕਦੇ ਨਹੀਂ ਕਹਿੰਦੀ ਕਿ ਹਾਂ, ਫਿਲਮ ਚੰਗੀ ਹੈ। ਬੜੀ ਮੁਸ਼ਕਿਲ ਨਾਲ ਕਹੇਗੀ-ਇਹ ਠੀਕ ਸੀ।


author

cherry

Content Editor

Related News