ਸ਼ਹਿਜਾਦ ਭੱਟੀ ਦੀ ਨਜ਼ਰ ਪੰਜਾਬ ’ਤੇ, ਲਾਰੈਂਸ ਗੈਂਗ ਮੁੰਬਈ ਫਿਲਮ ਇੰਡਸਟਰੀ ’ਤੇ ਕਰਨਾ ਚਾਹੁੰਦੈ ਕਬਜ਼ਾ !

Thursday, Feb 26, 2026 - 10:12 AM (IST)

ਸ਼ਹਿਜਾਦ ਭੱਟੀ ਦੀ ਨਜ਼ਰ ਪੰਜਾਬ ’ਤੇ, ਲਾਰੈਂਸ ਗੈਂਗ ਮੁੰਬਈ ਫਿਲਮ ਇੰਡਸਟਰੀ ’ਤੇ ਕਰਨਾ ਚਾਹੁੰਦੈ ਕਬਜ਼ਾ !

ਫਿਲੌਰ (ਭਾਖੜੀ) : ਦਿੱਲੀ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਦੀ ਨਜ਼ਰ ਪੰਜਾਬ ਦੇ ਨੌਜਵਾਨਾਂ ’ਤੇ ਹੈ। ਉਹ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਆਪਣੇ ਗਿਰੋਹ ਵਿਚ ਸ਼ਾਮਲ ਕਰਨ ਲਈ ਉਕਸਾ ਰਿਹਾ ਹੈ। ਦੂਜੇ ਪਾਸੇ ਸਾਬਰਮਤੀ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਆਪਣੇ ਕਰੀਬੀ ਗੈਂਗਸਟਰ ਹੈਰੀ ਬਾਕਸਰ ਰਾਹੀਂ ਮੁੰਬਈ ਫਿਲਮ ਇੰਡਸਟਰੀ ਦੇ ਵੱਡੇ ਅਦਾਕਾਰਾਂ ਨੂੰ ਫਿਰੌਤੀ ਲਈ ਧਮਕੀਆਂ ਦੇ ਕੇ ਦਹਿਸ਼ਤ ਫੈਲਾ ਰਿਹਾ ਹੈ।

ਇਹ ਵੀ ਪੜ੍ਹੋ: ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਵਿਜੇ ਤੇ ਰਸ਼ਮਿਕਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਖ਼ੁਫ਼ੀਆ ਏਜੰਸੀਆਂ ਨੇ ਪਹਿਲਾਂ ਹੀ ਕੀਤਾ ਸੀ ਆਗਾਹ

ਕੇਂਦਰੀ ਜਾਂਚ ਏਜੰਸੀਆਂ ਨੇ ਪੰਜਾਬ ਪੁਲਸ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਦਹਿਸ਼ਤ ਫੈਲਾਉਣ ਲਈ ਪੁਲਸ ਥਾਣਿਆਂ, ਚੌਕੀਆਂ ਜਾਂ ਚੈੱਕ ਪੋਸਟਾਂ ’ਤੇ ਤਾਇਨਾਤ ਮੁਲਾਜ਼ਮਾਂ ’ਤੇ ਵੱਡਾ ਹਮਲਾ ਹੋ ਸਕਦਾ ਹੈ। ਦਿੱਲੀ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀ ਅਸ਼ੋਕ ਸਾਰੰਗਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ।

ਇਹ ਵੀ ਪੜ੍ਹੋ: ਸੰਜੈ ਲੀਲਾ ਭੰਸਾਲੀ ਨੂੰ ਆਇਆ ਹਾਰਟ ਅਟੈਕ ! ਜਾਣੋ ਅਸਲ ਸੱਚ

ਭੱਟੀ ਅਤੇ ਲਾਰੈਂਸ ਦੀ ਦੋਸਤੀ ਹੁਣ ਬਣੀ ਦੁਸ਼ਮਣੀ

ਅਧਿਕਾਰੀ ਨੇ ਦੱਸਿਆ ਕਿ ਸ਼ਹਿਜਾਦ ਭੱਟੀ, ਜੋ ਹਾਲ ਹੀ ਵਿਚ ਇਕ ਹਮਲੇ ਵਿਚ ਵਾਲ-ਵਾਲ ਬਚਿਆ ਹੈ, ਹੁਣ ਭਾਰਤ ਦੀ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਦਾ ਕੱਟੜ ਦੁਸ਼ਮਣ ਬਣ ਚੁੱਕਾ ਹੈ। ਕਿਸੇ ਸਮੇਂ ਦੋਵੇਂ ਡੂੰਘੇ ਦੋਸਤ ਸਨ ਪਰ ਹੁਣ ਉਹ ਸੋਸ਼ਲ ਮੀਡੀਆ ’ਤੇ ਖ਼ੁਦ ਨੂੰ ਦੇਸ਼ ਭਗਤ ਦੱਸ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦ ਕਿ ਉਨ੍ਹਾਂ ਦਾ ਅਸਲ ਮਕਸਦ ਸਿਰਫ਼ ਦਹਿਸ਼ਤ ਫੈਲਾਉਣਾ ਹੈ। ਲਾਰੈਂਸ ਦੇ ਜੇਲ੍ਹ ਵਿਚ ਹੋਣ ਕਾਰਨ ਹੁਣ ਉਸ ਦੇ ਗੈਂਗ ਦੀ ਕਮਾਨ ਹੈਰੀ ਬਾਕਸਰ ਅਤੇ ਆਰਜ਼ੂ ਬਿਸ਼ਨੋਈ ਸੰਭਾਲ ਰਹੇ ਹਨ। ਹੈਰੀ ਬਾਕਸਰ ਨੇ ਹਾਲ ਹੀ ਵਿਚ ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈੱਟੀ ਨੂੰ ਧਮਕਾਇਆ ਅਤੇ ਉਨ੍ਹਾਂ ਦੇ ਘਰ ’ਤੇ ਫਾਇਰਿੰਗ ਕਰਵਾਈ। ਇਸ ਤੋਂ ਇਲਾਵਾ ਸੁਪਰ ਸਟਾਰ ਰਣਬੀਰ ਕਪੂਰ ਅਤੇ ਸਲਮਾਨ ਖਾਨ ਨੂੰ ਵੀ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਬੀਤੇ ਹਫ਼ਤੇ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਫੜੇ ਗਏ 8 ਸ਼ੂਟਰਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਵੀ ਦਹਿਸ਼ਤ ਫੈਲਾਉਣ ਲਈ ਮੁੰਬਈ ਭੇਜਿਆ ਜਾਣਾ ਸੀ।

ਇਹ ਵੀ ਪੜ੍ਹੋ: ਬ੍ਰੇਕਅੱਪ ਦਾ ਦਰਦ ਨਾ ਸਹਿ ਸਕੀ YouTuber, ਵਲੌਗਰ ਪ੍ਰੇਮੀ ਨਾਲ ਬਹਿਸ ਮਗਰੋਂ ਚੁੱਕ ਲਿਆ ਖੌਫਨਾਕ ਕਦਮ

ਪੰਜਾਬ ਵਿਚ ਗ੍ਰੇਨੇਡ ਹਮਲਿਆਂ ਦੀ ਸਾਜ਼ਿਸ਼

ਅਸ਼ੋਕ ਸਾਰੰਗਲ ਅਨੁਸਾਰ, ਸ਼ਹਿਜਾਦ ਭੱਟੀ ਆਈ.ਐੱਸ.ਆਈ. ਨਾਲ ਮਿਲ ਕੇ ਪੰਜਾਬ ਵਿਚ ਨਵੇਂ ਲੜਕਿਆਂ ਦੀ ਭਰਤੀ ਕਰ ਰਿਹਾ ਹੈ। ਭੱਟੀ ਪਹਿਲਾਂ ਵੀ ਪੰਜਾਬ ਵਿਚ ਪੁਲਸ ਥਾਣਿਆਂ ’ਤੇ ਗ੍ਰੇਨੇਡ ਹਮਲੇ ਕਰਵਾਉਣ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਬੀਤੇ ਹਫ਼ਤੇ ਦੋਰੰਗਲਾ ਪੁਲਸ ਚੌਕੀ ਵਿਚ ਇਕ ਏ.ਐੱਸ.ਆਈ. ਅਤੇ ਹੋਮਗਾਰਡ ਜਵਾਨ ਦੀ ਹੱਤਿਆ ਤੋਂ ਬਾਅਦ ਉਸ ਦੀ ਵੀਡੀਓ ਸਭ ਤੋਂ ਪਹਿਲਾਂ ਭੱਟੀ ਨੇ ਹੀ ਵਾਇਰਲ ਕੀਤੀ ਸੀ। ਵੀਡੀਓ ਵਿਚ ਸੁਣਾਈ ਦੇ ਰਹੀ ਆਵਾਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੁਸ਼ਟੀ ਹੋ ਸਕੇ ਕਿ ਇਹ ਭੱਟੀ ਦੀ ਹੀ ਹੈ।

ਇਹ ਵੀ ਪੜ੍ਹੋ: ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ ਗੰਢ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News