''Toxic'' ਫਿਲਮ ਤੋਂ ਸਾਹਮਣੇ ਆਈ ਸੁਦੇਵ ਨਾਇਰ ਦੀ ਪਹਿਲੀ ਝਲਕ, ''ਕਰਮਾਦੀ'' ਦੇ ਰੂਪ ''ਚ ਨਜ਼ਰ ਆਉਣਗੇ ਅਦਾਕਾਰ

Monday, Feb 23, 2026 - 05:24 PM (IST)

''Toxic'' ਫਿਲਮ ਤੋਂ ਸਾਹਮਣੇ ਆਈ ਸੁਦੇਵ ਨਾਇਰ ਦੀ ਪਹਿਲੀ ਝਲਕ, ''ਕਰਮਾਦੀ'' ਦੇ ਰੂਪ ''ਚ ਨਜ਼ਰ ਆਉਣਗੇ ਅਦਾਕਾਰ

ਬੈਂਗਲੁਰੂ (ਏਜੰਸੀ) : ਰੌਕਿੰਗ ਸਟਾਰ ਯਸ਼ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'Toxic: A Fairytale for Grown Ups' ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਦੌਰਾਨ ਨਿਰਮਾਤਾਵਾਂ ਨੇ ਫਿਲਮ ਨਾਲ ਜੁੜਿਆ ਇੱਕ ਹੋਰ ਵੱਡਾ ਖੁਲਾਸਾ ਕਰਦਿਆਂ ਅਦਾਕਾਰ ਸੁਦੇਵ ਨਾਇਰ ਦੀ ਪਹਿਲੀ ਲੁੱਕ ਜਾਰੀ ਕਰ ਦਿੱਤੀ ਹੈ। ਫਿਲਮ ਵਿੱਚ ਸੁਦੇਵ 'ਕਰਮਾਦੀ' ਨਾਂ ਦਾ ਦਮਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਸੋਸ਼ਲ ਮੀਡੀਆ 'ਤੇ ਪੋਸਟਰ ਵਾਇਰਲ

ਫਿਲਮ ਦੀ ਨਿਰਮਾਤਾ ਕੰਪਨੀ KVN ਪ੍ਰੋਡਕਸ਼ਨ ਨੇ ਆਪਣੇ ਐਕਸ ਹੈਂਡਲ 'ਤੇ ਸੁਦੇਵ ਨਾਇਰ ਦਾ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਦੇ ਨਾਲ ਉਨ੍ਹਾਂ ਲਿਖਿਆ, "ਪੇਸ਼ ਹੈ 'Toxic' ਵਿੱਚ ਸੁਦੇਵ ਨਾਇਰ 'ਕਰਮਾਦੀ' ਦੇ ਰੂਪ ਵਿੱਚ। 19-03-2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ।" ਦੱਸ ਦੇਈਏ ਕਿ ਹਾਲ ਹੀ ਵਿੱਚ ਰਿਲੀਜ਼ ਹੋਏ ਫਿਲਮ ਦੇ ਟੀਜ਼ਰ ਨੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਧੂਮ ਮਚਾਈ ਹੋਈ ਹੈ।

PunjabKesari

ਡਾਇਰੈਕਟਰ ਗੀਤੂ ਮੋਹਨਦਾਸ ਦੀ ਇਸ ਫਿਲਮ ਵਿੱਚ ਯਸ਼ ਇੱਕ ਬਿਲਕੁਲ ਵੱਖਰੇ ਅੰਦਾਜ਼ ਵਿੱਚ ਦਿਖਾਈ ਦੇਣਗੇ। ਫਿਲਮ ਵਿਚ ਨਯਨਤਾਰਾ: ਗੰਗਾ ਦੇ ਰੂਪ ਵਿੱਚ, ਕਿਆਰਾ ਅਡਵਾਨੀ: ਨਾਦੀਆ ਦੇ ਰੂਪ ਵਿੱਚ, ਹੁਮਾ ਕੁਰੈਸ਼ੀ: ਐਲਿਜ਼ਾਬੈਥ ਦੇ ਰੂਪ ਵਿੱਚ, ਰੁਕਮਣੀ ਵਸੰਤ: ਮੇਲਿਸਾ ਦੇ ਰੂਪ ਵਿੱਚ ਅਤੇ ਤਾਰਾ ਸੁਤਾਰੀਆ: ਰੇਬੇਕਾ ਦੇ ਰੂਪ ਵਿੱਚ ਨਜ਼ਰ ਆਵੇਗੀ।

ਕਈ ਭਾਸ਼ਾਵਾਂ ਵਿੱਚ ਹੋਵੇਗੀ ਰਿਲੀਜ਼

ਯਸ਼ ਅਤੇ ਗੀਤੂ ਮੋਹਨਦਾਸ ਦੁਆਰਾ ਲਿਖੀ ਗਈ ਇਹ ਫਿਲਮ ਕੰਨੜ ਅਤੇ ਅੰਗਰੇਜ਼ੀ ਵਿੱਚ ਇਕੱਠੀ ਸ਼ੂਟ ਕੀਤੀ ਗਈ ਹੈ। ਇਸ ਤੋਂ ਇਲਾਵਾ ਫਿਲਮ ਨੂੰ ਹਿੰਦੀ, ਤੇਲਗੂ, ਤਾਮਿਲ ਅਤੇ ਮਲਿਆਲਮ ਸਮੇਤ ਕਈ ਹੋਰ ਭਾਸ਼ਾਵਾਂ ਵਿੱਚ ਡਬ ਕਰਕੇ ਰਿਲੀਜ਼ ਕੀਤਾ ਜਾਵੇਗਾ। 'Toxic' 19 ਮਾਰਚ, 2026 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।


author

cherry

Content Editor

Related News