ਜੰਗ 'ਚ ਫਸੇ ਭਾਰਤੀਆਂ ਲਈ ਮਸੀਹਾ ਬਣੇ ਸੋਨੂੰ ਸੂਦ ! ਦੂਰ ਕਰਨਗੇ ਹਰ ਮੁਸ਼ਕਲ

Thursday, Mar 05, 2026 - 10:43 AM (IST)

ਜੰਗ 'ਚ ਫਸੇ ਭਾਰਤੀਆਂ ਲਈ ਮਸੀਹਾ ਬਣੇ ਸੋਨੂੰ ਸੂਦ ! ਦੂਰ ਕਰਨਗੇ ਹਰ ਮੁਸ਼ਕਲ

ਮਨੋਰੰਜਨ ਡੈਸਕ - ਪੱਛਮੀ ਏਸ਼ੀਆ 'ਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਅਤੇ ਜੰਗ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਸੋਨੂੰ ਸੂਦ ਇਕ ਵਾਰ ਫਿਰ ਮਨੁੱਖਤਾ ਦੀ ਮਦਦ ਲਈ ਅੱਗੇ ਆਏ ਹਨ। ਸੋਨੂੰ ਸੂਦ ਨੇ ਉਨ੍ਹਾਂ ਮੁਸਾਫ਼ਰਾਂ ਲਈ ਮਦਦ ਦਾ ਹੱਥ ਵਧਾਇਆ ਹੈ ਜੋ ਇਸ ਜੰਗ ਕਾਰਨ ਦੁਬਈ 'ਚ ਫਸ ਗਏ ਹਨ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਸਿਰਫ਼ ਇਨਸਾਨੀਅਤ' ਦੇ ਨਾਅਰੇ ਹੇਠ ਮਦਦ ਦੀ ਪੇਸ਼ਕਸ਼

ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ ਉਹ ਦੁਬਈ 'ਚ ਫਸੇ ਮੁਸਾਫ਼ਰਾਂ ਨੂੰ ਸੁਰੱਖਿਅਤ ਅਤੇ ਮੁਫ਼ਤ ਰਿਹਾਇਸ਼ ਮੁਹੱਈਆ ਕਰਵਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮਦਦ ਕਿਸੇ ਖਾਸ ਦੇਸ਼ ਦੇ ਨਾਗਰਿਕ ਲਈ ਨਹੀਂ, ਬਲਕਿ ਹਰ ਜ਼ਰੂਰਤਮੰਦ ਲਈ ਹੈ। ਅਦਾਕਾਰ ਨੇ ਆਪਣੇ ਸੰਦੇਸ਼ 'ਚ ਕਿਹਾ, "ਕੋਈ ਰਾਸ਼ਟਰੀਅਤਾ ਨਹੀਂ। ਕੋਈ ਸ਼ਰਤ ਨਹੀਂ। ਸਿਰਫ਼ ਇਨਸਾਨੀਅਤ"।

ਦੁਗਾਸਤਾ ਪ੍ਰਾਪਰਟੀਜ਼ ਦੇ ਸਹਿਯੋਗ ਨਾਲ ਪਹਿਲਕਦਮੀ

ਇਹ ਨੇਕ ਕਾਰਜ ਸੋਨੂੰ ਸੂਦ ਵੱਲੋਂ ਦੁਬਈ ਦੇ ਪ੍ਰਾਪਰਟੀ ਡਿਵੈਲਪਰ 'ਦੁਗਾਸਤਾ ਪ੍ਰਾਪਰਟੀਜ਼' ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜਿਸ ਦੇ ਉਹ ਭਾਰਤ 'ਚ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਨੇ ਲੋੜਵੰਦਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਦਦ ਲਈ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਨ ਜਾਂ ਸਿੱਧਾ ਦੁਗਾਸਤਾ ਪ੍ਰਾਪਰਟੀਜ਼ ਨਾਲ ਸੰਪਰਕ ਕਰਨ।

ਜੰਗ ਕਾਰਨ ਪੈਦਾ ਹੋਏ ਹਾਲਾਤ

ਜ਼ਿਕਰਯੋਗ ਹੈ ਕਿ ਪਿਛਲੇ ਛੇ ਦਿਨਾਂ ਤੋਂ ਚੱਲ ਰਹੀ ਇਸ ਜੰਗ ਕਾਰਨ ਹਵਾਈ ਸੇਵਾਵਾਂ ਅਤੇ ਅੰਤਰਰਾਸ਼ਟਰੀ ਸ਼ਿਪਿੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲੱਖਾਂ ਮੁਸਾਫ਼ਰ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ। ਦੁਬਈ ਵਰਗੇ ਸ਼ਹਿਰਾਂ 'ਚ ਜੰਗੀ ਜਹਾਜ਼ਾਂ ਦੀ ਗੂੰਜ ਸੁਣੀ ਜਾ ਸਕਦੀ ਹੈ। ਇਸ ਟਕਰਾਅ 'ਚ ਹੁਣ ਤੱਕ ਈਰਾਨ 'ਚ 1,000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋਇਆ ਹੈ।

ਸੋਨੂੰ ਸੂਦ ਦੀ ਇਸ ਪਹਿਲਕਦਮੀ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮੁਸ਼ਕਿਲ ਸਮੇਂ 'ਚ ਉਹ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਹੁੰਦੇ ਹਨ।


author

Sunaina

Content Editor

Related News