ਮਸ਼ਹੂਰ ਡਾਇਰੈਕਟਰ ਨੇ ਘਰ ''ਚ ਵੜ ਔਰਤ ਨਾਲ ਕੀਤੀ ਗੰਦੀ ਕਰਤੂਤ ! FIR ਦਰਜ, ਸਾਊਥ ਫਿਲਮ ਇੰਡਸਟਰੀ ''ਚ ਹੜਕੰਪ

Monday, Mar 02, 2026 - 11:01 AM (IST)

ਮਸ਼ਹੂਰ ਡਾਇਰੈਕਟਰ ਨੇ ਘਰ ''ਚ ਵੜ ਔਰਤ ਨਾਲ ਕੀਤੀ ਗੰਦੀ ਕਰਤੂਤ ! FIR ਦਰਜ, ਸਾਊਥ ਫਿਲਮ ਇੰਡਸਟਰੀ ''ਚ ਹੜਕੰਪ

ਕੋਚੀ (ਏਜੰਸੀ) : ਸੁਪਰਹਿੱਟ ਫਿਲਮ 'ਮੰਜੁਮੇਲ ਬੁਆਏਜ਼' ਦੇ ਨਿਰਦੇਸ਼ਕ ਚਿਦੰਬਰਮ ਐੱਸ. ਪੋਡੂਵਲ ਮੁਸੀਬਤਾਂ ਵਿੱਚ ਘਿਰ ਗਏ ਹਨ। ਕੋਚੀ ਪੁਲਸ ਨੇ ਉਨ੍ਹਾਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੋਮਵਾਰ ਨੂੰ ਪੁਲਸ ਅਧਿਕਾਰੀਆਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ: YouTuber 'ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ 'ਚ ਕੀਤਾ ਢੇਰ

PunjabKesari

ਕੀ ਹੈ ਪੂਰਾ ਮਾਮਲਾ?

ਪੁਲਸ ਅਨੁਸਾਰ ਇਹ ਮਾਮਲਾ ਸਾਲ 2022 ਦੀ ਇੱਕ ਘਟਨਾ ਨਾਲ ਸਬੰਧਤ ਹੈ। ਇੱਕ ਮਹਿਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਏਰਨਾਕੁਲਮ ਸਾਊਥ ਪੁਲਸ ਨੇ ਐਤਵਾਰ ਨੂੰ ਇਹ ਕੇਸ ਦਰਜ ਕੀਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ, ਚਿਦੰਬਰਮ ਨੇ ਇਲਮਕੁਲਮ ਇਲਾਕੇ ਵਿੱਚ ਸਥਿਤ ਉਸਦੀ ਰਿਹਾਇਸ਼ ਵਿੱਚ ਕਥਿਤ ਤੌਰ 'ਤੇ ਜ਼ਬਰਦਸਤੀ ਪ੍ਰਵੇਸ਼ ਕੀਤਾ ਅਤੇ ਉਸ ਨਾਲ ਜਿਨਸੀ ਦੁਰਵਿਵਹਾਰ ਕੀਤਾ ਗਿਆ।

ਇਹ ਵੀ ਪੜ੍ਹੋ: ਕੀ ਵਿਆਹ ਦੇ ਤੀਜੇ ਦਿਨ ਹੀ ਰਸ਼ਮਿਕਾ-ਵਿਜੇ ਦੇ ਰਿਸ਼ਤੇ 'ਚ ਆ ਗਈ ਖਟਾਸ? ਕਿਹਾ- ''ਅਸੀਂ ਇਕ ਦੂਜੇ ਲਈ ਨਹੀਂ ਬਣੇ...''

ਕਾਨੂੰਨੀ ਕਾਰਵਾਈ ਸ਼ੁਰੂ

ਪੁਲਸ ਨੇ ਭਾਰਤੀ ਨਿਆ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਪਹਿਲਾਂ ਪੀੜਤ ਮਹਿਲਾ ਦਾ ਬਿਆਨ ਕਲਮਬੱਧ ਕੀਤਾ ਗਿਆ ਸੀ। ਹੁਣ ਫਿਲਮ ਨਿਰਦੇਸ਼ਕ ਨੂੰ ਪੁੱਛਗਿੱਛ ਲਈ ਹਾਜ਼ਰ ਹੋਣ ਦਾ ਨੋਟਿਸ ਜਾਰੀ ਕੀਤਾ ਜਾਵੇਗਾ। ਫਿਲਹਾਲ ਚਿਦੰਬਰਮ ਵੱਲੋਂ ਇਨ੍ਹਾਂ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਚਿਦੰਬਰਮ ਮਲਿਆਲਮ ਇੰਡਸਟਰੀ ਦੇ ਚਰਚਿਤ ਨਾਂ ਹਨ, ਜਿਨ੍ਹਾਂ ਨੇ 'ਜਨ-ਏ-ਮਨ' (2021) ਅਤੇ ਹਾਲ ਹੀ ਵਿੱਚ ਬਲਾਕਬਸਟਰ ਰਹੀ 'ਮੰਜੁਮੇਲ ਬੁਆਏਜ਼' (2024) ਵਰਗੀਆਂ ਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਜਪਾਲ ਯਾਦਵ ਨੇ ਸ਼ੁਰੂ ਕੀਤੀ 'ਨਵੀਂ ਪਾਰੀ', ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News