''ਭੂਤ ਬੰਗਲਾ'' ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼, ਦੇਖੋ ਅਕਸ਼ੇ ਦਾ ਖ਼ੌਫ਼ਨਾਕ ਤੇ ਕਾਮੇਡੀ ਅਵਤਾਰ

Tuesday, Feb 24, 2026 - 03:31 PM (IST)

''ਭੂਤ ਬੰਗਲਾ'' ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼, ਦੇਖੋ ਅਕਸ਼ੇ ਦਾ ਖ਼ੌਫ਼ਨਾਕ ਤੇ ਕਾਮੇਡੀ ਅਵਤਾਰ

ਮੁੰਬਈ (ਏਜੰਸੀ) : ਬਾਲੀਵੁੱਡ ਦੇ ਸੁਪਰਸਟਾਰ ਅਕਸ਼ੇ ਕੁਮਾਰ ਅਤੇ ਦਿੱਗਜ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਆਈਕੋਨਿਕ ਜੋੜੀ ਪੂਰੇ 14 ਸਾਲਾਂ ਬਾਅਦ ਵਾਪਸੀ ਕਰ ਰਹੀ ਹੈ। ਇਨ੍ਹਾਂ ਦੀ ਆਉਣ ਵਾਲੀ ਮੋਸਟ ਅਵੇਟਿਡ ਫਿਲਮ 'ਭੂਤ ਬੰਗਲਾ' ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਆਉਂਦਿਆਂ ਹੀ ਤਰਥੱਲੀ ਮਚਾ ਦਿੱਤੀ ਹੈ।

 

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਕਾਮੇਡੀ ਤੇ ਹੌਰਰ ਦਾ ਜ਼ਬਰਦਸਤ ਤੜਕਾ

ਰਿਲੀਜ਼ ਹੋਏ ਮੋਸ਼ਨ ਪੋਸਟਰ ਵਿੱਚ ਅਕਸ਼ੇ ਕੁਮਾਰ ਦਾ ਲੁੱਕ ਕਾਫ਼ੀ ਦਿਲਚਸਪ ਹੈ। ਉਹ ਰੁਦਰਾਕਸ਼ ਦੀਆਂ ਮਾਲਾਵਾਂ ਪਹਿਨੇ, ਆਪਣੇ ਪੁਰਾਣੇ ਅੰਦਾਜ਼ ਵਿੱਚ ਹੱਸਦੇ ਹੋਏ ਇੱਕ ਖ਼ੌਫ਼ਨਾਕ ਸਿੰਘਾਂ ਵਾਲੇ ਸਿੰਘਾਸਣ 'ਤੇ ਬੈਠੇ ਨਜ਼ਰ ਆ ਰਹੇ ਹਨ। ਇਹ ਪੋਸਟਰ ਇਸ਼ਾਰਾ ਕਰ ਰਿਹਾ ਹੈ ਕਿ ਫਿਲਮ ਵਿੱਚ ਡਰ ਦੇ ਨਾਲ-ਨਾਲ ਹਾਸੇ ਦਾ ਵੀ ਜ਼ਬਰਦਸਤ ਤੜਕਾ ਲੱਗਣ ਵਾਲਾ ਹੈ। ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ ਕਿਉਂਕਿ ਅਕਸ਼ੇ ਅਤੇ ਪ੍ਰਿਯਦਰਸ਼ਨ ਨੇ ਪਹਿਲਾਂ 'ਹੇਰਾ ਫੇਰੀ', 'ਗਰਮ ਮਸਾਲਾ' ਅਤੇ 'ਭੂਲ ਭੁਲੱਈਆ' ਵਰਗੀਆਂ ਸੁਪਰਹਿੱਟ ਕਾਮੇਡੀ ਫਿਲਮਾਂ ਦਿੱਤੀਆਂ ਹਨ। 14 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਦੋਵਾਂ ਦਾ ਇਕੱਠੇ ਆਉਣਾ 2026 ਦੀ ਸਭ ਤੋਂ ਵੱਡੀ ਖ਼ਬਰ ਮੰਨਿਆ ਜਾ ਰਿਹਾ ਹੈ।

ਫਿਲਮ ਦੀ ਵੱਡੀ ਸਟਾਰ ਕਾਸਟ

'ਭੂਤ ਬੰਗਲਾ' ਵਿੱਚ ਸਿਤਾਰਿਆਂ ਦੀ ਫੌਜ ਨਜ਼ਰ ਆਉਣ ਵਾਲੀ ਹੈ। ਫਿਲਮ ਵਿੱਚ ਅਕਸ਼ੇ ਕੁਮਾਰ ਦੇ ਨਾਲ ਤੱਬੂ, ਪਰੇਸ਼ ਰਾਵਲ, ਰਾਜਪਾਲ ਯਾਦਵ, ਵਾਮਿਕਾ ਗੱਬੀ, ਮਿਥਿਲਾ ਪਾਲਕਰ ਅਤੇ ਮਰਹੂਮ ਅਸਰਾਨੀ ਜੀ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਦਿਖਣਗੇ। ਪ੍ਰਿਯਦਰਸ਼ਨ ਦੁਆਰਾ ਨਿਰਦੇਸ਼ਤ, ਇਹ ਫਿਲਮ ਅਕਸ਼ੈ ਕੁਮਾਰ, ਸ਼ੋਭਾ ਕਪੂਰ ਅਤੇ ਏਕਤਾ ਆਰ. ਕਪੂਰ ਦੁਆਰਾ ਨਿਰਮਿਤ ਹੈ। ਇਹ ਫਿਲਮ 10 ਅਪ੍ਰੈਲ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।


author

cherry

Content Editor

Related News