ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ
Friday, Feb 27, 2026 - 03:54 PM (IST)
ਐਂਟਰਟੇਨਮੈਂਟ ਡੈਸਕ- ਸਾਊਥ ਸਿਨੇਮਾ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ, ਜੋ ਵੀਰਵਾਰ ਨੂੰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ, ਸ਼ੁੱਕਰਵਾਰ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਇਕੱਠੇ ਨਜ਼ਰ ਆਏ. ਨਵ-ਵਿਆਹਿਆ ਜੋੜਾ ਉਦੈਪੁਰ ਹਵਾਈ ਅੱਡੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਪਹੁੰਚਿਆ। ਇਸ ਦੌਰਾਨ ਰਸ਼ਮਿਕਾ ਨੇ ਲਾਲ ਰੰਗ ਦਾ ਅਨਾਰਕਲੀ ਸੂਟ ਪਹਿਨਿਆ ਹੋਇਆ ਸੀ। ਮਾਂਗ 'ਚ ਸਿੰਧੂਰ, ਮੱਥੇ ਦੇ ਬਿੰਦੀ ਅਤੇ ਸਿੰਪਲ ਮੇਕਅੱਪ ਵਿਚ ਅਦਾਕਾਰਾ ਬਹੁਤ ਖੂਬਸੂਰਤ ਨਜ਼ਰ ਆਈ। ਉਥੇ ਹੀ ਵਿਜੇ ਕੁੜਤਾ-ਪਜਾਮਾ ਅਤੇ ਸਨਗਲਾਸ ਪਹਿਨੇ ਹੋਏ ਬੇਹੱਦ ਡੈਸ਼ਿੰਗ ਨਜ਼ਰ ਆ ਰਹੇ ਸਨ।

ਦੱਸ ਦੇਈਏ ਕਿ ਵਿਜੇ ਅਤੇ ਰਸ਼ਮਿਕਾ ਦਾ ਵਿਆਹ ਤੇਲਗੂ ਅਤੇ ਕੋਡਵਾ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਰਸ਼ਮਿਕਾ ਸੰਤਰੀ ਰੰਗ ਦੀ ਰੇਸ਼ਮੀ ਸਾੜੀ ਵਿੱਚ ਕਿਸੇ ਪਰੀ ਵਰਗੀ ਲੱਗ ਰਹੀ ਸੀ। ਉਸਨੇ Temple Jewellery ਅਤੇ ਵਾਲਾਂ ਵਿੱਚ ਤਾਜ਼ੇ ਫੁੱਲਾਂ ਨਾਲ ਆਪਣਾ ਬ੍ਰਾਈਡਲ ਲੁੱਕ ਪੂਰਾ ਕੀਤਾ। ਉਥਏ ਹੀ ਵਿਜੇ ਦੇਵਰਕੋਂਡਾ ਨੇ ਰਵਾਇਤੀ 'ਵੇਸ਼ਟੀ' ਅਤੇ 'ਅੰਗਵਸਤਰਮ' ਪਹਿਨਿਆ ਹੋਇਆ ਸੀ, ਜਿਸ ਵਿੱਚ ਉਹ ਬੇਹੱਦ ਡੈਸ਼ਿੰਗ ਨਜ਼ਰ ਆ ਰਹੇ ਸਨ। 'ਪੁਸ਼ਪਾ' ਸਟਾਰ ਰਸ਼ਮਿਕਾ ਅਤੇ 'ਲਾਈਗਰ' ਫੇਮ ਵਿਜੇ ਦੀ ਜੋੜੀ ਨੂੰ ਹੁਣ ਅਧਿਕਾਰਤ ਤੌਰ 'ਤੇ 'ਮਿਸਟਰ ਐਂਡ ਮਿਸਿਜ਼ ਦੇਵਰਕੋਂਡਾ' ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ, Fans ਹੋਏ ਹੈਰਾਨ
ਪਰਦੇ 'ਤੇ ਵੀ ਹਿੱਟ ਹੈ ਇਹ ਜੋੜੀ
ਦੱਸ ਦੇਈਏ ਕਿ ਰਸ਼ਮਿਕਾ ਅਤੇ ਵਿਜੇ ਦੀ ਆਨ-ਸਕਰੀਨ ਕੈਮਿਸਟਰੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ. ਦੋਵਾਂ ਨੇ ਇਕੱਠੇ ਦੋ ਵੱਡੀਆਂ ਤੇਲਗੂ ਫਿਲਮਾਂ 'ਗੀਤਾ ਗੋਵਿੰਦਮ' (2018) ਅਤੇ 'ਡੀਅਰ ਕਾਮਰੇਡ' (2019) ਵਿੱਚ ਕੰਮ ਕੀਤਾ ਹੈ. ਹੁਣ ਅਸਲ ਜ਼ਿੰਦਗੀ ਵਿੱਚ ਵੀ ਇਹ ਜੋੜੀ ਇੱਕ ਹੋ ਗਈ ਹੈ, ਜਿਸ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਹੈ.

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
