ਸ਼ਾਹਰੁਖ ਖਾਨ ਨੇ ਫਿਲਮ ''ਸੂਬੇਦਾਰ'' ''ਚ ਅਨਿਲ ਕਪੂਰ ਦੀ ਅਦਾਕਾਰੀ ਦੀ ਕੀਤੀ ਤਾਰੀਫ਼

Sunday, Mar 08, 2026 - 04:16 PM (IST)

ਸ਼ਾਹਰੁਖ ਖਾਨ ਨੇ ਫਿਲਮ ''ਸੂਬੇਦਾਰ'' ''ਚ ਅਨਿਲ ਕਪੂਰ ਦੀ ਅਦਾਕਾਰੀ ਦੀ ਕੀਤੀ ਤਾਰੀਫ਼

ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁਖ ਖਾਨ ਨੇ ਅਦਾਕਾਰ ਅਨਿਲ ਕਪੂਰ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਸੂਬੇਦਾਰ' ਵਿੱਚ ਉਨ੍ਹਾਂ ਦੀ ਦਮਦਾਰ ਅਦਾਕਾਰੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਸ਼ਾਹਰੁਖ ਨੇ ਅਨਿਲ ਕਪੂਰ ਦੇ ਕੰਮ ਪ੍ਰਤੀ ਸਮਰਪਣ ਨੂੰ ਨੌਜਵਾਨ ਕਲਾਕਾਰਾਂ ਲਈ ਇੱਕ ਵੱਡੀ ਪ੍ਰੇਰਣਾ ਦੱਸਿਆ।

ਇਹ ਵੀ ਪੜ੍ਹੋ: ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ ਵੀਡੀਓ ਆਈ ਸਾਹਮਣੇ

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

ਸ਼ਾਹਰੁਖ ਖਾਨ ਨੇ ਸ਼ਨੀਵਾਰ ਨੂੰ ਆਪਣੇ 'ਐਕਸ' ਹੈਂਡਲ 'ਤੇ ਫਿਲਮ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਲਿਖਿਆ, "ਮੈਂ ਫਿਲਮ 'ਸੂਬੇਦਾਰ' ਦਾ ਭਰਪੂਰ ਆਨੰਦ ਮਾਣਿਆ। ਅਨਿਲ ਕਪੂਰ ਤੋਂ ਹਮੇਸ਼ਾ ਹੀ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ—ਉਨ੍ਹਾਂ ਦੀ ਅਦਾਕਾਰੀ ਸੰਜਮ ਭਰੀ ਪਰ ਬੇਹੱਦ ਪ੍ਰਭਾਵਸ਼ਾਲੀ ਹੈ। ਕਲਾ ਪ੍ਰਤੀ ਉਨ੍ਹਾਂ ਦਾ ਜਜ਼ਬਾ ਪ੍ਰੇਰਣਾਦਾਇਕ ਹੈ ਅਤੇ ਫਿਲਮ ਵਿੱਚ ਐਕਸ਼ਨ ਵੀ ਸ਼ਾਨਦਾਰ ਹੈ।"

ਇਹ ਵੀ ਪੜ੍ਹੋ: 'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ ਨੂੰ ਦਿੱਤਾ ਕਰਾਰਾ ਜਵਾਬ

PunjabKesari

ਬਾਕੀ ਕਲਾਕਾਰਾਂ ਦੀ ਵੀ ਕੀਤੀ ਸ਼ਲਾਘਾ

ਸਿਰਫ਼ ਅਨਿਲ ਕਪੂਰ ਹੀ ਨਹੀਂ, ਸ਼ਾਹਰੁਖ ਨੇ ਫਿਲਮ ਦੀ ਬਾਕੀ ਸਟਾਰਕਾਸਟ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ, ਆਦਿਤਿਆ ਰਾਵਲ, ਸੌਰਭ ਸ਼ੁਕਲਾ, ਮੋਨਾ ਸਿੰਘ, ਫੈਸਲ ਮਲਿਕ ਅਤੇ ਰਾਧਿਕਾ ਮਦਾਨ ਵਰਗੇ ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਨਿਭਾਇਆ ਹੈ। ਹਰ ਕਿਰਦਾਰ ਫਿਲਮ ਦੀ ਕਹਾਣੀ ਵਿੱਚ ਇੱਕ ਵੱਖਰੀ ਛਾਪ ਛੱਡਦਾ ਹੈ।

ਇਹ ਵੀ ਪੜ੍ਹੋ: FIR ਦਾ ਅਸਰ ! ਬਾਦਸ਼ਾਹ ਨੇ 'ਟਟੀਰੀ' ਗੀਤ ਨੂੰ ਸਾਰੇ ਮਿਊਜ਼ਿਕ ਪਲੇਟਫਾਰਮਾਂ ਤੋਂ ਕੀਤਾ ਡਿਲੀਟ

OTT 'ਤੇ ਮਿਲ ਰਿਹਾ ਭਰਵਾਂ ਹੁੰਗਾਰਾ

ਜ਼ਿਕਰਯੋਗ ਹੈ ਕਿ 'ਤੁਮਹਾਰੀ ਸੁਲੂ' ਅਤੇ 'ਜਲਸਾ' ਵਰਗੀਆਂ ਹਿੱਟ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਸੁਰੇਸ਼ ਤ੍ਰਿਵੇਣੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 5 ਮਾਰਚ ਨੂੰ 'ਪ੍ਰਾਈਮ ਵੀਡੀਓ' 'ਤੇ ਰਿਲੀਜ਼ ਹੋਈ ਹੈ। ਫਿਲਮ ਦੇ ਐਕਸ਼ਨ ਅਤੇ ਭਾਵੁਕ ਕਹਾਣੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖਾਨ ਦੀ ਇਸ ਪੋਸਟ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਹੋਰ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਕਸੂਤਾ ਫਸਿਆ ਪੰਜਾਬੀ ਗਾਇਕ! ਹੱਥ ਜੋੜ ਮੰਗੀ ਮਾਫੀ, ਫ਼ਿਰ ਵੀ ਨਹੀਂ ਛੁੱਟੀ ਜਾਨ, ਹੁਣ ਮਹਿਲਾ ਕਮਿਸ਼ਨ ਨੇ ਦੇ 'ਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News