"ਤੁਸੀਂ ਸੁਪਰਸਟਾਰ ਹੋਵੋਗੇ, ਪਰ..."; ''ਕੰਤਾਰਾ'' ਦੇ ਦੇਵਤਾ ਨੂੰ ''ਭੂਤ'' ਕਹਿਣ ''ਤੇ ਰਣਵੀਰ ਸਿੰਘ ਦੀ ਅਦਾਲਤ ''ਚ ਲੱਗੀ ਕਲਾਸ
Tuesday, Feb 24, 2026 - 04:02 PM (IST)
ਬੈਂਗਲੁਰੂ (ਏਜੰਸੀ) : ਫਿਲਮ 'ਕੰਤਾਰਾ: ਚੈਪਟਰ 1' ਦੇ ਪਵਿੱਤਰ ਦੇਵਤੇ ਬਾਰੇ ਕਥਿਤ ਅਪਮਾਨਜਨਕ ਟਿੱਪਣੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਕਰਨਾਟਕ ਹਾਈ ਕੋਰਟ ਤੋਂ ਫਿਲਹਾਲ ਰਾਹਤ ਮਿਲ ਗਈ ਹੈ। ਅਦਾਲਤ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਜਾਂਚ ਦੌਰਾਨ ਅਦਾਕਾਰ ਵਿਰੁੱਧ ਕੋਈ ਵੀ ਸਖ਼ਤ ਕਾਰਵਾਈ ਨਾ ਕੀਤੀ ਜਾਵੇ। ਹਾਲਾਂਕਿ, ਅਦਾਲਤ ਨੇ ਰਣਵੀਰ ਦੇ ਵਿਵਹਾਰ 'ਤੇ ਸਖ਼ਤ ਨਾਰਾਜ਼ਗੀ ਵੀ ਜਤਾਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਗੰਗਾ 'ਚ ਪਲਟ ਗਈ ਕਿਸ਼ਤੀ ! ਰਾਫਟਿੰਗ ਦੌਰਾਨ ਵਾਪਰਿਆ ਹਾਦਸਾ
ਕੀ ਸੀ ਪੂਰਾ ਵਿਵਾਦ?
ਇਹ ਵਿਵਾਦ ਗੋਆ ਵਿੱਚ ਹੋਏ ਇੰਟਰਨੈਸ਼ਨਲ ਫਿਲਮ ਫੈਸਟੀਵਲ (IFFI 2025) ਦੌਰਾਨ ਸ਼ੁਰੂ ਹੋਇਆ ਸੀ। ਦੋਸ਼ ਹੈ ਕਿ ਰਣਵੀਰ ਸਿੰਘ ਨੇ ਫਿਲਮ 'ਕੰਤਾਰਾ' ਦੇ ਪਵਿੱਤਰ 'ਦੈਵ' ਸੀਕਵੈਂਸ ਦੀ ਨਕਲ ਕੀਤੀ ਸੀ। ਉਨ੍ਹਾਂ ਨੇ ਕਥਿਤ ਤੌਰ 'ਤੇ ਸਤਿਕਾਰਤ 'ਚਾਵੁੰਡੀ ਦੈਵ' ਨੂੰ "ਮਾਦਾ ਭੂਤ" ਜਾਂ "ਸ਼ੈਤਾਨ" ਕਹਿ ਕੇ ਸੰਬੋਧਨ ਕੀਤਾ ਸੀ ਅਤੇ ਦੇਵਤੇ ਦੇ ਹਾਵ-ਭਾਵਾਂ ਦਾ ਮਜ਼ਾਕ ਉਡਾਇਆ ਸੀ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ।
ਇਹ ਵੀ ਪੜ੍ਹੋ: B'day Spl: ਪੂਜਾ ਭੱਟ ਦੇ ਉਹ 3 ਵੱਡੇ ਵਿਵਾਦ, ਜਿਨ੍ਹਾਂ ਨੇ ਹਿਲਾ ਕੇ ਰੱਖ ਦਿੱਤਾ ਸੀ ਪੂਰਾ ਬਾਲੀਵੁੱਡ !

ਅਦਾਲਤ ਦੀ ਸਖ਼ਤ ਟਿੱਪਣੀ— "ਇੰਟਰਨੈੱਟ ਕੁਝ ਨਹੀਂ ਭੁੱਲਦਾ"
ਜਸਟਿਸ ਐਮ. ਨਾਗਪ੍ਰਸੰਨਾ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ, "ਤੁਸੀਂ ਰਣਵੀਰ ਸਿੰਘ ਹੋਵੋਗੇ ਜਾਂ ਕੋਈ ਹੋਰ, ਪਰ ਕਿਸੇ ਨੂੰ ਵੀ ਇੰਨੀ ਗੈਰ-ਜ਼ਿੰਮੇਵਾਰੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਸੀ। ਰਣਵੀਰ ਇੱਕ ਸੁਪਰਸਟਾਰ ਹੋ ਸਕਦੇ ਹਨ, ਪਰ ਉਨ੍ਹਾਂ ਤੋਂ ਅਜਿਹੀ ਉਮੀਦ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਹੈ।" ਅਦਾਲਤ ਨੇ ਅੱਗੇ ਕਿਹਾ ਕਿ ਭਾਵੇਂ ਲੋਕ ਭੁੱਲ ਜਾਣ, ਪਰ ਇੰਟਰਨੈੱਟ ਕਦੇ ਕੁਝ ਨਹੀਂ ਭੁੱਲਦਾ।
ਰਣਵੀਰ ਦੇ ਵਕੀਲ ਦੀ ਸਫਾਈ
ਰਣਵੀਰ ਸਿੰਘ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਅਦਾਕਾਰ ਨੇ ਆਪਣੇ ਕੀਤੇ 'ਤੇ ਪਛਤਾਵਾ ਪ੍ਰਗਟਾਇਆ ਹੈ। ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਸਗੋਂ ਉਹ ਰਿਸ਼ਭ ਸ਼ੈੱਟੀ ਦੀ ਅਦਾਕਾਰੀ ਦੀ ਤਾਰੀਫ਼ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ: ਸੰਜੇ ਦੱਤ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ
ਅਗਲੀ ਸੁਣਵਾਈ 2 ਮਾਰਚ ਨੂੰ
ਰਣਵੀਰ ਸਿੰਘ 'ਤੇ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਅਦਾਲਤ ਨੇ ਅਦਾਕਾਰ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 2 ਮਾਰਚ ਲਈ ਤੈਅ ਕੀਤੀ ਹੈ।
ਇਹ ਵੀ ਪੜ੍ਹੋ: ਕੀ ਤੁਹਾਨੂੰ ਪਤਾ ਹੈ ਅੱਜ ਕਰੋੜਾਂ ਕਮਾਉਣ ਵਾਲਾ ਇਹ ਮਸ਼ਹੂਰ ਅਦਾਕਾਰ ਕਦੇ 35 ਰੁਪਏ 'ਚ ਕਰਦਾ ਸੀ ਗੁਜ਼ਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
'ਧੁਰੰਧਰ 2' ਦੀ ਰਿਲੀਜ਼ ਤੋਂ ਪਹਿਲਾਂ ਵੱਡੇ ਵਿਵਾਦਾਂ 'ਚ ਘਿਰੇ ਰਣਵੀਰ ਸਿੰਘ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦ
