ਅਕਸ਼ੈ ਕੁਮਾਰ ਦੀ ਫਿਲਮ ‘ਭੂਤ ਬੰਗਲਾ’ ਦਾ ਪਹਿਲਾ ਗੀਤ ‘ਰਾਮ ਜੀ ਆਕੇ ਭਲਾ ਕਰੇਂਗੇ’ ਰਿਲੀਜ਼

Thursday, Feb 26, 2026 - 04:29 PM (IST)

ਅਕਸ਼ੈ ਕੁਮਾਰ ਦੀ ਫਿਲਮ ‘ਭੂਤ ਬੰਗਲਾ’ ਦਾ ਪਹਿਲਾ ਗੀਤ ‘ਰਾਮ ਜੀ ਆਕੇ ਭਲਾ ਕਰੇਂਗੇ’ ਰਿਲੀਜ਼

ਮੁੰਬਈ (ਏਜੰਸੀ) : ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਅਤੇ ਦਿੱਗਜ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਜੋੜੀ 14 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਵਾਪਸੀ ਕਰ ਰਹੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਨੂੰ ਲੈ ਕੇ ਦਰਸ਼ਕਾਂ ਵਿੱਚ ਪਹਿਲਾਂ ਹੀ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਸ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਫਿਲਮ ਦਾ ਪਹਿਲਾ ਗੀਤ ‘ਰਾਮ ਜੀ ਆਕੇ ਭਲਾ ਕਰੇਂਗੇ’ ਰਿਲੀਜ਼ ਕਰ ਦਿੱਤਾ ਗਿਆ ਹੈ।

ਅਕਸ਼ੈ ਦਾ 'ਕਲਾਸਿਕ ਅਵਤਾਰ' ਅਤੇ ਭੂਤਾਂ ਦੀ ਦੁਨੀਆ

ਇਸ ਗੀਤ ਵਿੱਚ ਅਕਸ਼ੈ ਕੁਮਾਰ ਆਪਣੇ ਪੁਰਾਣੇ ਅਤੇ ਮਜ਼ੇਦਾਰ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਗੀਤ ਦੇ ਵੀਡੀਓ ਵਿੱਚ ਅਕਸ਼ੇ ਭੂਤਾਂ ਦੀ ਦੁਨੀਆ ਅਤੇ ਅਜੀਬੋ-ਗਰੀਬ ਰੂਹਾਂ ਦੇ ਵਿਚਕਾਰ ਕਾਮੇਡੀ ਅਤੇ ਡਰ ਦਾ ਤੜਕਾ ਲਗਾਉਂਦੇ ਦਿਖਾਈ ਦਿੰਦੇ ਹਨ। ਗੀਤ ਵਿੱਚ ਕਾਮੇਡੀ ਦਾ ਜੋ ਫਲੇਵਰ ਹੈ, ਉਹ ਪ੍ਰਸ਼ੰਸਕਾਂ ਨੂੰ ‘ਹੇਰਾ ਫੇਰੀ’ ਅਤੇ ‘ਭੂਲ ਭੁਲੱਈਆ’ ਦੀ ਯਾਦ ਦਿਵਾ ਰਿਹਾ ਹੈ। ਇਸ ਗੀਤ ਨੂੰ ਮਸ਼ਹੂਰ ਸੰਗੀਤਕਾਰ ਪ੍ਰੀਤਮ ਨੇ ਤਿਆਰ ਕੀਤਾ ਹੈ। ਗਾਇਕ ਅਰਮਾਨ ਮਲਿਕ ਅਤੇ ਆਰਵਨ (ਦੇਵ ਅਰਿਜੀਤ) ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਮੇਲੋ ਡੀ (Mello D) ਦੁਆਰਾ ਲਿਖਿਆ ਅਤੇ ਪਰਫਾਰਮ ਕੀਤਾ ਗਿਆ 'ਰੈਪ ਸੈਗਮੈਂਟ' ਇਸ ਨੂੰ ਆਧੁਨਿਕ ਟੱਚ ਦੇ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਸਟਾਰ ਕਾਸਟ ਤੇ ਰਿਲੀਜ਼ ਡੇਟ

ਬਾਲਾਜੀ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਵਾਮੀਕਾ ਗੱਬੀ, ਪਰੇਸ਼ ਰਾਵਲ, ਤੱਬੂ ਅਤੇ ਰਾਜਪਾਲ ਯਾਦਵ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਨੂੰ ਏਕਤਾ ਕਪੂਰ, ਸ਼ੋਭਾ ਕਪੂਰ ਅਤੇ ਅਕਸ਼ੇ ਕੁਮਾਰ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 10 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।


author

cherry

Content Editor

Related News