ਇੰਤਜ਼ਾਰ ਖਤਮ ! 'ਧੁਰੰਦਰ 2' ਦਾ ਟ੍ਰੇਲਰ ਰਿਲੀਜ਼, ਜਾਣੋ ਕਦੋਂ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ
Saturday, Mar 07, 2026 - 12:36 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਦੇ ਪਾਵਰਹਾਊਸ ਅਦਾਕਾਰ ਰਣਵੀਰ ਸਿੰਘ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਤਹਿਲਕਾ ਮਚਾਉਣ ਲਈ ਤਿਆਰ ਹਨ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਬਲਾਕਬਸਟਰ ਫਿਲਮ 'ਧੁਰੰਦਰ' ਦੇ ਸੀਕਵਲ 'ਧੁਰੰਦਰ: ਦਿ ਰੀਵੈਂਜ' ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਵਾਰ ਰਣਵੀਰ ਸਿੰਘ ਆਪਣੇ 'ਬੀਸਟ ਮੋਡ' ਵਿੱਚ ਨਜ਼ਰ ਆ ਰਹੇ ਹਨ, ਜੋ ਪਹਿਲੇ ਭਾਗ ਨਾਲੋਂ ਕਿਤੇ ਵੱਧ ਖ਼ਤਰਨਾਕ ਅਤੇ ਭਾਵੁਕ ਬਦਲੇ ਦੀ ਕਹਾਣੀ ਬਿਆਨ ਕਰਦਾ ਹੈ।
ਇਹ ਵੀ ਪੜ੍ਹੋ: ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ 'ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ
ਦੋਹਰੇ ਅਵਤਾਰ 'ਚ ਨਜ਼ਰ ਆਉਣਗੇ ਰਣਵੀਰ
3 ਮਿੰਟ ਦੇ ਇਸ ਧਮਾਕੇਦਾਰ ਟ੍ਰੇਲਰ ਵਿੱਚ ਰਣਵੀਰ ਸਿੰਘ 'ਜਸਕੀਰਤ' ਅਤੇ 'ਹਮਜ਼ਾ' ਦੇ ਦੋਹਰੇ ਅਵਤਾਰਾਂ ਵਿੱਚ ਨਜ਼ਰ ਆ ਰਹੇ ਹਨ। ਰਣਵੀਰ ਨੇ ਇੰਸਟਾਗ੍ਰਾਮ 'ਤੇ ਟ੍ਰੇਲਰ ਸਾਂਝਾ ਕਰਦੇ ਹੋਏ ਲਿਖਿਆ, "ਤੁਹਾਨੂੰ ਦੱਸਿਆ ਸੀ ਕਿ ਇਹ ਨਿੱਜੀ (Personal) ਹੈ...ਟ੍ਰੇਲਰ ਆ ਗਿਆ ਹੈ।" ਟ੍ਰੇਲਰ ਵਿੱਚ ਐਕਸ਼ਨ, ਜਜ਼ਬਾਤ ਅਤੇ ਇੰਤਕਾਮ ਦਾ ਇੱਕ ਜ਼ਬਰਦਸਤ ਸੁਮੇਲ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ ਲਿਖੀ ਭਾਵੁਕ ਪੋਸਟ
ਦਿੱਗਜ ਕਲਾਕਾਰਾਂ ਦੀ ਟੱਕਰ
ਇਸ ਸੀਕਵਲ ਵਿੱਚ ਸਿਤਾਰਿਆਂ ਦੀ ਵੱਡੀ ਫੌਜ ਦੇਖਣ ਨੂੰ ਮਿਲੇਗੀ। ਆਰ. ਮਾਧਵਨ ਮਾਸਟਰਮਾਈਂਡ ਅਜੇ ਸਾਨਿਆਲ ਦੇ ਰੂਪ ਵਿੱਚ ਰਣਨੀਤੀ ਘੜਦੇ ਨਜ਼ਰ ਆਉਣਗੇ। ਅਰਜੁਨ ਰਾਮਪਾਲ ਆਈ.ਐਸ.ਆਈ. ਮੇਜਰ ਇਕਬਾਲ ਦੇ ਖ਼ੌਫ਼ਨਾਕ ਕਿਰਦਾਰ ਵਿੱਚ ਦਿਖਣਗੇ ਅਤੇ ਸੰਜੇ ਦੱਤ ਐਸ.ਪੀ. ਚੌਧਰੀ ਅਸਲਮ ਦੇ ਰੂਪ ਵਿੱਚ ਆਪਣੀ ਦਮਦਾਰ ਮੌਜੂਦਗੀ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ: ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ; ਪੁਲਸ ਕਾਰਵਾਈ ਤੋਂ ਬਾਅਦ YouTube ਨੇ ਲਿਆ ਐਕਸ਼ਨ
ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ ਕਹਾਣੀ
ਇਹ ਫਿਲਮ ਭਾਰਤ ਦੀ ਖੁਫੀਆ ਏਜੰਸੀ R&AW ਦੇ ਗੁਪਤ ਆਪਰੇਸ਼ਨਾਂ, ਖਾਸ ਕਰਕੇ 'ਆਪਰੇਸ਼ਨ ਲਿਆਰੀ' ਅਤੇ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਅਪਰਾਧਿਕ ਸਿੰਡੀਕੇਟਾਂ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਪ੍ਰੇਰਿਤ ਹੈ। ਜੀਓ ਸਟੂਡੀਓਜ਼ ਅਤੇ B62 ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਹਿੰਦੀ 5 ਪੰਜ ਭਾਸ਼ਾਵਾਂ (ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ) ਵਿੱਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਬਾਦਸ਼ਾਹ! ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ
19 ਮਾਰਚ ਨੂੰ ਦੁਨੀਆ ਭਰ 'ਚ ਹੋਵੇਗੀ ਰਿਲੀਜ਼
'ਧੁਰੰਦਰ: ਦਿ ਰੀਵੈਂਜ' 19 ਮਾਰਚ 2026 ਨੂੰ ਗੁੜੀ ਪੜਵਾ, ਉਗਾਦੀ ਅਤੇ ਈਦ ਦੇ ਸ਼ੁਭ ਮੌਕੇ 'ਤੇ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ 'ਪੇਡ ਪ੍ਰੀਵਿਊ' 18 ਮਾਰਚ ਤੋਂ ਸ਼ੁਰੂ ਹੋ ਜਾਣਗੇ। ਆਦਿਤਿਆ ਧਰ ਦੀ ਇਹ ਸਪਾਈ-ਐਕਸ਼ਨ ਫਿਲਮ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
