ਟਾਟਾ ਮੋਟਰਸ 31 ਮਾਰਚ ਤੱਕ ਲਗਾਏਗੀ 300 ਫਾਸਟ ਚਾਰਜਿੰਗ ਸਟੇਸ਼ਨ

12/20/2019 2:04:09 PM

ਨਵੀਂ ਦਿੱਲੀ—ਟਾਟਾ ਮੋਟਰਸ ਭਾਰਤ 'ਚ ਇਲੈਕਟ੍ਰੋਨਿਕ ਕਾਰ ਦੇ ਇੰਫਰਾਸਟਰਕਚਰ ਨੂੰ ਵਧਾਉਣ 'ਚ ਮਦਦ ਕਰੇਗਾ। ਇਸ ਦੇ ਤਹਿਤ ਕੰਪਨੀ ਚਾਲੂ ਵਿੱਤੀ ਸਾਲ ਦੇ ਆਖਿਰੀ (ਭਾਵ 31 ਮਾਰਚ 2020) ਤੱਕ ਦੇਸ਼ ਭਰ 'ਚ ਕਰੀਬ 300 ਫਾਸਟ ਚਾਰਜਿੰਗ ਸਟੇਸ਼ਨ ਲਗਾਏਗਾ। ਕੰਪਨੀ ਦੀ ਮੰਨੀਏ ਤਾਂ ਟਾਟਾ ਮੋਟਰਸ ਦੇ ਵਲੋਂ ਹੁਣ ਤੱਕ ਕਰੀਬ 50 ਚਾਰਜਿੰਗ ਸਟੇਸ਼ਨ ਨੂੰ ਸਥਾਪਿਤ ਕੀਤਾ ਜਾ ਚੁੱਕਾ ਹੈ, ਛੇਤੀ ਹੀ 250 ਹੋਰ ਫਾਸਟ ਚਾਰਜਿੰਗ ਸਟੇਸ਼ਨ ਨੂੰ ਸਥਾਪਿਤ ਕੀਤਾ ਜਾਵੇਗਾ।
ਟਾਟਾ ਮੋਟਰਸ ਬਣਾਏਗੀ ਇਲੈਕਟ੍ਰੋਨਿਕ ਕਾਰ ਬੈਟਰੀ
ਟਾਟਾ ਮੋਟਰਸ ਦੇ ਪ੍ਰੈਸੀਡੈਂਟ (ਇਲੈਕਟ੍ਰੋਨਿਕ ਮੋਬੀਲਿਟੀ ਬਿਜ਼ਨੈੱਸ ਐਂਡ ਸਟ੍ਰੈਟਜੀ) ਸ਼ੈਲੇਸ਼ ਚੰਦਰਾ ਮੁਤਾਬਕ ਕੰਪਨੀ ਆਉਣ ਵਾਲੇ ਦਿਨਾਂ 'ਚ ਤੇਜ਼ੀ ਨਾਲ ਆਪਣੇ ਪੋਰਟਫੋਲੀਓ 'ਚ ਇਲੈਕਟ੍ਰੋਨਿਕ ਵ੍ਹੀਕਲ ਦੇ ਨਾਲ ਚਾਰਜਿੰਗ ਇੰਫਰਾਸਟਰਕਚਰ ਨੂੰ ਵਧਾਏਗੀ।
ਟਾਟਾ ਮੋਟਰਸ ਗਰੁੱਪ ਦੇ ਆਟੋਮੋਟਿਵ ਕੰਪੋਨੇਂਟ ਮੈਨਿਊਫੈਕਚਰਿੰਗ ਆਰਮ, ਟਾਟਾ ਆਟੋਕਾਮ ਸਿਸਟਮ ਨੇ ਚੀਨੀ ਕੰਪਨੀ   ਦੇ ਨਾਲ ਜੁਆਇੰਟ ਵੈਂਚਰ ਬਣਾਇਆ ਹੈ, ਜੋ ਭਾਰਤ 'ਚ ਇਲੈਕਟ੍ਰਿਕ ਕਾਰ ਦੀ ਬੈਟਰੀ ਮੈਨਿਊਫੈਕਚਰਿੰਗ ਕਰੇਗਾ। ਇਸ ਜੁਆਇੰਟ ਵੈਂਚਰ ਨੇ ਆਪਣਾ ਪ੍ਰੋਟੋਟਾਈਪ ਮੈਨਿਊਫੈਕਚਰਿੰਗ ਆਪਰੇਸ਼ਨ ਮੁੰਬਈ ਦੇ ਪੁਣੇ 'ਚ ਸ਼ੁਰੂ ਕੀਤਾ ਹੈ। ਨਾਲ ਹੀ ਜੇਵੀ ਨੇ ਆਸਟ੍ਰੇਲੀਅਨ ਕੰਪਨੀ ਟ੍ਰਿਟੀਅਮ ਦੇ ਨਾਲ ਵੀ ਸਾਂਝੇਦਾਰੀ ਕੀਤੀ ਹੈ। ਜੋ ਡੀ.ਸੀ. ਫਾਸਟ ਚਾਰਜਰ ਬਣਾਉਣ 'ਚ ਮਦਦ ਕਰੇਗਾ। ਇਲੈਕਟ੍ਰੋਨਿਕ ਕਾਰ ਦੀ ਕੀਮਤ ਕੰਟਰੋਲ ਰੱਖਣਾ ਚੁਣੌਤੀ
ਟਾਟਾ ਮੋਟਰਸ ਦੀ ਅਗਲੇ ਸਾਲ ਤੱਕ ਕਈ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਯੋਜਨਾ ਹੈ। ਕੰਪਨੀ ਦੀ ਮੰਨੀਏ ਤਾਂ ਸਰਕਾਰ ਵਲੋਂ ਤੋਂ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ ਮਿਲਣ ਵਾਲੀ ਛੋਟ ਨਾਲ ਡਿਮਾਂਡ ਵਧੇਗੀ। ਹਾਲਾਂਕਿ ਇਲੈਕਟ੍ਰੋਨਿਕ ਕਾਰ ਕੀਮਤਾਂ ਨੂੰ ਕੰਟਰੋਲ 'ਚ ਰੱਖਣਾ ਇਕ ਚੁਣੌਤੀ ਹੋਵੇਗੀ। ਦੱਸ ਦੇਈਏ ਕਿ ਹਾਲ ਹੀ 'ਚ ਟਾਟਾ ਮੋਟਰਸ ਨੇ ਆਪਣੀ ਪਹਿਲੀ ਇਲੈਕਟ੍ਰੋਨਿਕ ਐੱਸ.ਯੂ.ਵੀ. ਨੈਕਸਨ ਈ.ਵੀ. ਨੂੰ ਪੇਸ਼ ਕੀਤਾ ਹੈ ਜੋ ਕਿ ਨਵੀਂ ਈ.ਵੀ. ਤਕਨਾਲੋਜੀ ਪਲੇਟਫਾਰਮ ਜੇਪਟ੍ਰਾਨ 'ਤੇ ਆਧਾਰਿਤ ਹੈ। ਚੰਦਰਾ ਦੀ ਮੰਨੀਏ ਤਾਂ ਮੌਜੂਦਾ ਸਮੇਂ 'ਚ ਇਲੈਕਟ੍ਰੋਨਿਕ ਐੱਸ.ਯੂ.ਵੀ. ਦੀ ਕੀਮਤ 10 ਲੱਖ ਰੁਪਏ ਤੋਂ ਘੱਟ ਰੱਖਣਾ ਮੁਸ਼ਕਲ ਹੈ।


Aarti dhillon

Content Editor

Related News