ਲੁਧਿਆਣਾ ਰੇਲਵੇ ਸਟੇਸ਼ਨ 'ਤੇ ਆਇਆ Alert, ਟਰੇਨ ਰੁਕਦੇ ਹੀ ਲੱਗੀਆਂ ਦੌੜਾਂ, ਪੜ੍ਹੋ ਪੂਰੀ ਖ਼ਬਰ

Thursday, May 09, 2024 - 02:02 PM (IST)

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਆਇਆ Alert, ਟਰੇਨ ਰੁਕਦੇ ਹੀ ਲੱਗੀਆਂ ਦੌੜਾਂ, ਪੜ੍ਹੋ ਪੂਰੀ ਖ਼ਬਰ

ਲੁਧਿਆਣਾ (ਰਾਜ) : ਅੰਬਾਲਾ ਨੇੜੇ ਮਾਲਵਾ ਐਕਸਪ੍ਰੈੱਸ ਟਰੇਨ 'ਚ ਡੇਢ ਸਾਲ ਦੀ ਬੱਚੀ ਦੀ ਸਿਹਤ ਅਚਾਨਕ ਵਿਗੜ ਗਈ। ਬੱਚੀ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅਲਰਟ ਮੈਸਜ ਭੇਜਿਆ ਗਿਆ। ਇਸ ਤੋਂ ਬਾਅਦ ਸਟੇਸ਼ਨ 'ਤੇ ਮੈਡੀਕਲ ਟੀਮ ਪਹਿਲਾਂ ਹੀ ਮੌਜੂਦ ਰਹੀ। ਟਰੇਨ ਸਟੇਸ਼ਨ 'ਤੇ ਪੁੱਜਦੇ ਹੀ ਤੁਰੰਤ ਮੈਡੀਕਲ ਦੀ ਵਿਸ਼ੇਸ਼ ਟੀਮ ਨੇ ਬੱਚੀ ਦਾ ਇਲਾਜ ਸ਼ੁਰੂ ਕਰ ਦਿੱਤਾ। ਕੁੱਝ ਦੇਰ ਬਾਅਦ ਬੱਚੀ ਦੀ ਸਿਹਤ 'ਚ ਜਦੋਂ ਸੁਧਾਰ ਹੋਇਆ ਤਾਂ ਜਾ ਕੇ ਟਰੇਨ ਨੂੰ ਜੰਮੂ ਵੱਲ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਆਯੂਸ਼ਮਾਨ ਕਾਰਡ ਦਾ ਲਾਭ ਲੈਣ ਵਾਲੇ ਲੋਕ ਦੇਣ ਧਿਆਨ, ਯੋਜਨਾ 'ਚ ਸ਼ਾਮਲ ਹੋਵੇਗਾ ਇਹ ਮਹਿੰਗਾ ਇਲਾਜ!

ਦਰਅਸਲ ਇਹ ਮਾਮਲਾ ਬੁੱਧਵਾਰ ਦਾ ਹੈ। ਨਰਵੀਰ ਆਪਣੀ ਪਤਨੀ ਅਤੇ ਬੱਚੀ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਉਹ ਮਾਲਵਾ ਐਕਸਪ੍ਰੈੱਸ 'ਚ ਸੀ। ਪਰਿਵਾਰ ਮੁਤਾਬਕ ਬੱਚੀ ਦੇ ਢਿੱਡ 'ਚ ਅਚਾਨਕ ਦਰਦ ਹੋਇਆ ਤਾਂ ਉਸ ਦੀ ਹਾਲਤ ਵਿਗੜਨ ਲੱਗੀ ਅਤੇ ਬੱਚੀ ਉੱਚੀ-ਉੱਚੀ ਰੋਣ ਲੱਗ ਪਈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵੱਡਾ ਧਮਾਕਾ, ਬੁਰੀ ਤਰ੍ਹਾਂ ਦਹਿਲ ਗਏ ਲੋਕ, ਵੀਡੀਓ 'ਚ ਦੇਖੋ ਮੌਕੇ ਦੇ ਹਾਲਾਤ

ਪਰਿਵਾਰ ਨੇ ਅੰਬਾਲਾ ਨੇੜੇ ਟੀ. ਟੀ. ਈ. ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲੁਧਿਆਣਾ ਸਟੇਸ਼ਨ 'ਤੇ ਅਲਰਟ ਭੇਜਿਆ ਗਿਆ। ਜਦੋਂ ਟਰੇਨ ਲੁਧਿਆਣਾ ਪੁੱਜੀ ਤਾਂ ਸਟੇਸ਼ਨ 'ਤੇ ਪਹਿਲਾਂ ਤੋਂ ਹੀ ਮੈਡੀਕਲ ਟੀਮ ਉੱਥੇ ਮੌਜੂਦ ਸੀ। ਟੀਮ ਨੇ ਜਲਦੀ 'ਚ ਬੱਚੀ ਦਾ ਮੈਡੀਕਲ ਕੀਤਾ ਅਤੇ ਉਸ ਨੂੰ ਦਵਾਈ ਦਿੱਤੀ, ਜਿਸ ਤੋਂ ਬਾਅਦ ਬੱਚੀ ਠੀਕ ਹੋ ਗਈ। ਜੋੜੇ ਨੇ ਰੇਲਵੇ ਵਿਭਾਗ ਅਤੇ ਮੈਡੀਕਲ ਟੀਮ ਦਾ ਧੰਨਵਾਦ ਵੀ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News