ਸੋਨਮ ਵਾਂਗਚੁਕ ਲੱਦਾਖ ਦੇ ਮੁੱਦਿਆਂ ਨੂੰ ਲੈ ਕੇ ਇਸ ਦਿਨ ਕਰਨਗੇ ਹਿਮਾਚਲ ਤੱਕ 5 ਦਿਨਾਂ ਪੈਦਲ ਮਾਰਚ

Monday, Apr 15, 2024 - 01:28 PM (IST)

ਸੋਨਮ ਵਾਂਗਚੁਕ ਲੱਦਾਖ ਦੇ ਮੁੱਦਿਆਂ ਨੂੰ ਲੈ ਕੇ ਇਸ ਦਿਨ ਕਰਨਗੇ ਹਿਮਾਚਲ ਤੱਕ 5 ਦਿਨਾਂ ਪੈਦਲ ਮਾਰਚ

ਜੰਮੂ- ਲੱਦਾਖ ਨੂੰ ਸੂਬਾ ਬਣਾਉਣ, ਸੰਵਿਧਾਨਕ ਸੁਰੱਖਿਆ ਦੇਣ ਦੀ ਮੰਗ 'ਤੇ 17 ਅਪ੍ਰੈਲ ਨੂੰ ਲੇਹ ਐਪੈਕਸ ਬਾਡੀ ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦੇ ਸਕਾਂਗ ਚੂ ਥਾਂਗ ਇਲਾਕੇ ਤੱਕ ਪੈਦਲ ਮਾਰਚ ਕਰੇਗੀ। ਜੇਕਰ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਤਾਂ ਪੂਰਬੀ ਲੱਦਾਖ ਦੇ ਚਰਵਾਹਿਆਂ ਦੇ ਮੁੱਦਿਆਂ ਨੂੰ ਸਾਹਮਣੇ ਲਿਆਉਣ ਲਈ 20 ਅਪ੍ਰੈਲ ਨੂੰ ਖੇਤਰ ਤੋਂ 20 ਮੈਂਬਰੀ ਦਲ ਚਾਂਗਥਾਂਗ ਜਾਵੇਗਾ।  ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਨੇ ਐਤਵਾਰ ਨੂੰ ਲੇਹ ਵਿਚ ਕਿਹਾ ਕਿ 17 ਅਪ੍ਰੈਲ ਨੂੰ ਉਨ੍ਹਾਂ ਪਸ਼ੂ ਪਾਲਕਾਂ ਨੂੰ ਮਿਲਣ ਲਈ 5 ਦਿਨਾਂ ਪੈਦਲ ਮਾਰਚ ਦਾ ਆਯੋਜਨ ਕੀਤਾ ਜਾਵੇਗਾ, ਜੋ ਵੱਡੇ ਉਦਯੋਗਿਕ ਪ੍ਰਾਜੈਕਟਾਂ ਕਾਰਨ ਆਪਣੀਆਂ ਚਰਾਗਾਹਾਂ ਨੂੰ ਗੁਆ ਰਹੇ ਹਨ।

ਸੋਨਮ ਵਾਂਗਚੁਕ ਨੇ ਸਪੱਸ਼ਟ ਕੀਤਾ ਕਿ ਸਾਡੀ 20 ਮੈਂਬਰੀ ਟੀਮ ਚੀਨ ਦੀ ਸਰਹੱਦ ਨਾਲ ਲੱਗਦੇ ਚਾਂਗਥਾਂਗ ਵੱਲ ਤਾਂ ਹੀ ਜਾਵੇਗੀ ਜੇਕਰ ਸਰਕਾਰ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਵਾਂਗਚੁਕ ਨੇ ਕਿਹਾ ਕਿ ਪਹਿਲਾਂ ਅਸੀਂ 10 ਹਜ਼ਾਰ ਲੋਕਾਂ ਨਾਲ ਕੰਟਰੋਲ ਰੇਖਾ ਵੱਲ ਮਾਰਚ ਕਰਨ ਦੀ ਤਿਆਰੀ ਕੀਤੀ ਸੀ। ਇਸ ਵਾਰ ਰਾਮ ਨੌਮੀ ਵਾਲੇ ਦਿਨ ਸਾਡਾ ਮਾਰਚ ਸਿਰਫ ਸਾਡੇ ਇਲਾਕੇ ਤੱਕ ਸੀਮਤ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ਾਸਨ ਨੇ ਲੇਹ ਵਿਚ ਪ੍ਰਸ਼ਾਸਨਿਕ ਪਾਬੰਦੀਆਂ ਲਗਾ ਕੇ 7 ਅਪ੍ਰੈਲ ਨੂੰ ਲੇਹ ਐਪੈਕਸ ਬਾਡੀ ਦੇ ਬਾਰਡਰ ਮਾਰਚ ਪ੍ਰੋਗਰਾਮ ਨੂੰ ਨਾਕਾਮ ਕਰ ਦਿੱਤਾ ਸੀ। ਹੁਣ ਇਸ ਪ੍ਰੋਗਰਾਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।


author

Tanu

Content Editor

Related News