ਖਾਂਦੇ-ਖਾਂਦੇ ਪਿੱਜ਼ਾ 'ਚੋਂ ਨਿਕਲਿਆ ਕਾਕਰੋਚ ! ਗਾਹਕ ਨੇ ਦੁਕਾਨ 'ਤੇ ਕਰ'ਤਾ ਹੰਗਾਮਾ, ਕਿਹਾ- 'ਇਹ ਪਿੱਜ਼ਾ ਖਾ ਕੇ ਤਾਂ..

04/29/2024 9:45:00 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)- ਮਾਛੀਵਾੜਾ ਸਾਹਿਬ ਵਿਖੇ ਇੱਕ ਨਾਮੀ ਫਾਸਟ ਫੂਡ ਦੀ ਦੁਕਾਨ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਗਾਹਕ ਪਿੱਜ਼ਾ 'ਚੋਂ ਕਾਕਰੋਚ ਨਿਕਲਣ ਕਾਰਨ ਦੁਕਾਨ 'ਤੇ ਆ ਗਿਆ। ਇਹ ਪਿੱਜ਼ਾ ਮੰਗਵਾਉਣ ਵਾਲੇ ਰਤੀਪੁਰ ਨਿਵਾਸੀ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਉਸ ਨੇ ਇਸ ਫਾਸਟ ਫੂਡ ਦੀ ਦੁਕਾਨ ਤੋਂ ਇੱਕ ਪਿੱਜ਼ਾ ਅਤੇ ਗਾਰਲਿਕ ਬਰੈਡ ਦਾ ਆਰਡਰ ਦਿੱਤਾ ਸੀ ਤੇ ਇਸ ਨੂੰ ਡਿਲਿਵਰ ਕਰਨ ਵਾਲਾ ਲੜਕਾ ਕਰੀਬ 3 ਵਜੇ ਘਰ ਉਸ ਨੂੰ ਇਹ ਸਮਾਨ ਦੇ ਕੇ ਚਲਾ ਗਿਆ। 

ਹਰਦੀਪ ਸਿੰਘ ਨਾਗਰਾ ਨੇ ਦੱਸਿਆ ਇਹ ਪਿੱਜ਼ਾ ਖੋਲ੍ਹ ਕੇ ਇਸ ਨੂੰ ਖਾਣਾ ਸ਼ੁਰੂ ਕੀਤਾ ਤਾਂ ਉਸ ਨੇ ਦੇਖਿਆ ਕਿ ਉਸ ਵਿਚ ਇੱਕ ਥਾਂ ਤੇ ਮਰਿਆ ਹੋਇਆ ਕਾਕਰੋਚ ਚਿਪਕਿਆ ਪਿਆ ਸੀ। ਉਹ ਤੁਰੰਤ ਖਾਣਾ ਬੰਦ ਕਰ ਕੇ ਇਹ ਮਰੇ ਹੋਏ ਕਾਕਰੋਚ ਵਾਲਾ ਪਿੱਜ਼ਾ ਲੈ ਕੇ ਫਾਸਟ ਫੂਡ ਵਾਲ ਦੁਕਾਨ 'ਤੇ ਪਹੁੰਚ ਗਿਆ। ਅੱਗੋਂ ਕੰਮ ਕਰਨ ਵਾਲੇ ਲੜਕਿਆਂ ਨੇ ਕਿਹਾ ਕਿ ਸਾਡੀ ਕੋਈ ਗਲਤੀ ਨਹੀਂ ਹੈ ਇਹ ਕਾਕਰੋਚ ਪਤਾ ਨਹੀਂ ਕਿੱਥੋਂ ਆ ਗਿਆ। 

ਇਹ ਵੀ ਪੜ੍ਹੋ- 2 ਘੰਟੇ ਲਾਈਨ 'ਚ ਲੱਗਣ ਤੋਂ ਬਾਅਦ ਆਈ ਵਾਰੀ, ਪਰ ਅੰਦਰ ਗਏ ਤਾਂ ਪਤਾ ਲੱਗਾ- 'ਤੁਹਾਡੀ ਵੋਟ ਤਾਂ ਪਹਿਲਾਂ ਹੀ ਪੈ ਗਈ...'

ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਜੇਕਰ ਇਹ ਮਰਿਆ ਹੋਇਆ ਕਾਕਰੋਚ ਵਾਲਾ ਪਿੱਜ਼ਾ ਮੇਰੇ ਬੱਚੇ ਖਾ ਲੈਂਦੇ ਤਾਂ ਉਨ੍ਹਾਂ ਨੇ ਬਿਮਾਰ ਹੋ ਜਾਣਾ ਸੀ। ਹਰਦੀਪ ਸਿੰਘ ਨੇ ਕਿਹਾ ਕਿ ਉਸ ਨੇ ਸਿਹਤ ਵਿਭਾਗ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਕਰੇਗਾ ਤਾਂ ਜੋ ਇਹ ਗੰਦਾ ਖਾਣਾ ਸਪਲਾਈ ਕਰਨ ਵਾਲੇ ਫਾਸਟ ਫੂਡ ਦੁਕਾਨਦਾਰ ਖਿਲਾਫ਼ ਸਖ਼ਤ ਕਾਰਵਾਈ ਹੋਵੇ ਤਾਂ ਜੋ ਅੱਗੇ ਤੋਂ ਹੋਰ ਦੁਕਾਨਦਾਰ ਵੀ ਚੁਕੰਨੇ ਹੋ ਕੇ ਸਾਫ਼ ਸੁਥਰਾ ਖਾਣਾ ਸਪਲਾਈ ਕਰਨ।

ਕੀ ਕਹਿਣਾ ਹੈ ਫਾਸਟ ਫੂਡ ਦੁਕਾਨਦਾਰ ਦਾ?
ਜਦੋਂ ਇਸ ਸਬੰਧੀ ਮੋਬਾਇਲ ਫੋਨ 'ਤੇ ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਵੇਲੇ ਪੂਰੀ ਸਫਾਈ ਰੱਖੀ ਜਾਂਦੀ ਹੈ ਤੇ ਅਜਿਹੀ ਕੁਤਾਹੀ ਕਦੇ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪਿੱਜ਼ਾ 400 ਡਿਗਰੀ ਤਾਪਮਾਨ 'ਤੇ ਤਿਆਰ ਕੀਤਾ ਜਾਂਦਾ ਹੈ ਤੇ ਇਸ ਵਿਚ ਜੇ ਕਾਕਰੋਚ ਹੁੰਦਾ ਤਾਂ ਉਹ ਪੂਰੀ ਤਰ੍ਹਾਂ ਸੜ ਜਾਣਾ ਸੀ। ਪਿੱਜ਼ਾ ਵਿੱਚੋਂ ਕਾਕਰੋਚ ਨਿਕਲਣ ਦੀ ਘਟਨਾ ਤੋਂ ਬਾਅਦ ਲੋਕਾਂ ਨੂੰ ਇਹ ਫਾਸਟ ਫੂਡ ਦਾ ਸਮਾਨ ਧਿਆਨ ਨਾਲ ਖਾਣਾ ਪਵੇਗਾ ਤੇ ਸਿਹਤ ਵਿਭਾਗ ਨੂੰ ਵੀ ਇਸ ਦੀ ਜਾਂਚ ਕਰਨੀ ਪਵੇਗੀ ਕਿ ਗਲਤੀ ਕਿੱਥੇ ਹੋਈ ਹੈ।


ਇਹ ਵੀ ਪੜ੍ਹੋ- ਸਾਬਕਾ CM ਚੰਨੀ ਦਾ ਦਲ-ਬਦਲੂਆਂ 'ਤੇ ਤੰਜ, ਕਿਹਾ- 'ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ, ਉਹ ਲੋਕਾਂ ਨਾਲ ਕੀ ਖੜ੍ਹਨਗੇ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News