ਚੰਡੀਗੜ੍ਹ 'ਚ ਪਹਿਲੀ ਵਾਰ ਨਹੀਂ ਜਾਣਾ ਪਵੇਗਾ ਪੋਲਿੰਗ ਸਟੇਸ਼ਨ, 4684 ਬਜ਼ੁਰਗ ਘਰ ਤੋਂ ਪਾ ਸਕਣਗੇ ਵੋਟ

04/21/2024 3:46:43 PM

ਚੰਡੀਗੜ੍ਹ (ਰੋਹਾਲ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਚੰਡੀਗੜ੍ਹ ਦੇ ਬਜ਼ੁਰਗ ਵੋਟਰਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਬਜ਼ੁਰਗ ਭਾਵ ਸੀਨੀਅਰ ਸਿਟੀਜ਼ਨ ਆਪਣੇ ਘਰ ਤੋਂ ਹੀ ਵੋਟ ਪਾ ਸਕਣਗੇ। ਇਹ ਸਹੂਲਤ 85 ਸਾਲ ਤੋਂ ਜ਼ਿਆਦਾ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਬਜ਼ੁਰਗਾਂ ਦੇ ਨਾਲ ਹੀ ਦਿਵਿਆਂਗ ਅਤੇ ਸਰੀਰਕ ਰੂਪ ਤੋਂ ਅਯੋਗ ਲੋਕਾਂ ਨੂੰ ਵੀ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ। ਸਹੂਲਤ ਦਾ ਲਾਭ ਲੈਣ ਦੇ ਲਈ ਚੋਣ ਕਮਿਸ਼ਨ ਵਲੋਂ ਦਿੱਤੀਆਂ ਗਈਆਂ ਬੇਹੱਦ ਆਸਾਨ ਰਸਮਾਂ ਕਰਨੀਆਂ ਹੋਣਗੀਆਂ। ਇਸ ਸਮੇਂ ਸ਼ਹਿਰ ਵਿਚ 4684 ਅਜਿਹੇ ਵੋਟਰ ਹਨ, ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਹੈ। ਇਨ੍ਹਾਂ ਸਾਰਿਆਂ ਦੇ ਲਈ ਘਰ ’ਤੇ ਹੀ ਵੋਟ ਦੇਣ ਦੀ ਸਹੂਲਤ ਦਿੱਤੀ ਗਈ ਹੈ। ਚੋਣ ਕਮਿਸ਼ਨ ਵਲੋਂ ਸਾਰੇ 4684 ਲੋਕਾਂ ਦੇ ਘਰ ਜਾ ਕੇ ਫਾਰਮ ਵੰਡੇ ਜਾ ਰਹੇ ਹਨ।

ਇਹ ਵੀ ਪੜ੍ਹੋ : 2 ਸਾਲ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਦਰਦ ਭਰੀ ਕਹਾਣੀ ਸੁਣ ਤੁਸੀਂ ਵੀ ਭਾਵੁਕ ਹੋ ਜਾਵੋਗੇ
ਸਹੂਲਤ ਲੈਣ ਲਈ ਭਰਨਾ ਹੋਵੇਗੇ ਫਾਰਮ 12 ਡੀ
ਚੋਣ ਕਮਿਸ਼ਨ ਨੇ ਇਸ ਕੰਮ ਦੀ ਜ਼ਿੰਮੇਵਾਰੀ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਦਿੱਤੀ ਹੈ। ਇਹ ਅਧਿਕਾਰੀ ਸ਼ਹਿਰ ਵਿਚ ਆਪਣੇ ਬਲਾਕ ਦੀ ਵੋਟਰ ਸੂਚੀ 'ਚ ਸ਼ਾਮਲ 85 ਸਾਲ ਦੀ ਉਮਰ ਤੋਂ ਜ਼ਿਆਦਾ ਲੋਕਾਂ ਨੂੰ ਨਿਸ਼ਾਨਬੱਧ ਕਰ ਚੁੱਕੇ ਹਨ। ਇਸ ਤੋਂ ਬਾਅਦ ਸਾਰੇ 85 ਸਾਲ ਦੀ ਉਮਰ ਤੋਂ ਜ਼ਿਆਦਾ ਦੇ 4684 ਵੋਟਰਾਂ ਦੇ ਘਰ-ਘਰ ਜਾ ਕੇ ਇਕ ਫਾਰਮ ਦਿੱਤਾ ਜਾ ਰਿਹਾ ਹੈ। ਜੇਕਰ ਕਿਸੇ ਵੋਟਰ ਨੂੰ ਇਹ ਫਾਰਮ ਨਹੀਂ ਮਿਲ ਰਿਹਾ ਤਾਂ ਅਜਿਹੇ ਵੋਟਰਾਂ ਜਾਂ ਸਰੀਰਕ ਅਯੋਗ ਲੋਕ ਫਾਰਮ 12ਡੀ ਲੈਣ ਲਈ ਆਪਣੇ ਏਰੀਏ ਦੇ ਬਲਾਕ ਪੱਧਰ ਅਧਿਕਾਰੀ ਨੂੰ ਫੋਨ ਕਰ ਕੇ ਇਸ ਫਾਰਮ ਨੂੰ ਮੰਗ ਸਕਦੇ ਹਨ। ਬਲਾਕ ਪੱਧਰ ਅਧਿਕਾਰੀ ਦੇ ਫੋਨ ਨੰਬਰ ਚੰਡੀਗੜ੍ਹ ਚੋਣ ਵਿਭਾਗ ਦੀ ਵੈੱਬਸਾਈਟ ’ਤੇ ਉਪਲੱਬਧ ਹਨ। ਇਸ ਫਾਰਮ 12ਡੀ ਨੂੰ ਭਰ ਕੇ ਘਰ ਤੋਂ ਹੀ ਵੋਟ ਦੇਣ ਦੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਹੋ ਸਕਦੈ ਪੰਜਾਬ 'ਚ ਕਾਂਗਰਸ ਦੇ ਹੋਰ ਉਮੀਦਵਾਰਾਂ ਦਾ ਐਲਾਨ, ਚੱਲ ਰਹੀ ਮੀਟਿੰਗ
ਪੋਲਿੰਗ ਸਟੇਸ਼ਨ ਤੱਕ ਲੈ ਜਾਣ ਦੀ ਵੀ ਮਿਲੇਗੀ ਸਹੂਲਤ
ਸਾਰੇ ਸੀਨੀਅਰ ਸਿਟੀਜ਼ਨ ਅਤੇ ਸ਼ਰੀਰਕ ਅਯੋਗ ਵੋਟਰਾਂ ਨੂੰ ਫਾਰਮ ਭਰਨ ਤੋਂ ਬਾਅਦ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ। ਸਾਰੀਆਂ ਆਰਜ਼ੀਆਂ ਦੀ ਜਾਂਚ ਕਰਨ ਤੋਂ ਬਾਅਦ ਵੋਟਰਾਂ ਨੂੰ ਸੁਵਿਧਾ ਦਿੱਤੀ ਜਾਵੇਗੀ। ਇਨ੍ਹਾਂ ਵੋਟਰਾਂ ਨੂੰ ਚੋਣਾਂ ਤੋਂ ਕੁੱਝ ਦਿਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਜਾਂ ਬੈਲੇਟ ਪੇਪਰ ਰਾਹੀਂ ਘਰੋਂ ਵੋਟ ਦੇਣ ਦਾ ਇੰਤਜ਼ਾਮ ਕੀਤਾ ਜਾਵੇਗਾ। ਇਨ੍ਹਾਂ ਵੋਟਾਂ ਨੂੰ ਚੋਣ ਕਮਿਸ਼ਨ ਸੁਰੱਖਿਅਤ ਕਮਰੇ ਵਿਚ ਨਿਗਰਾਨੀ ਹੇਠ ਰੱਖੇਗਾ। ਫਿਰ 4 ਜੂਨ ਨੂੰ ਵੋਟ ਗਿਣਤੀ ਵਾਲੇ ਦਿਨ ਇਨ੍ਹਾਂ ਵੋਟਾਂ ਨੂੰ ਵੀ ਬਾਕੀ ਵੋਟਾਂ ਦੇ ਨਾਲ ਗਿਣਿਆ ਜਾਵੇਗਾ। ਜੇਕਰ ਕੋਈ ਸੀਨੀਅਰ ਸਿਟੀਜ਼ਨ ਜਾਂ ਸਰੀਰਕ ਰੂਪ ਤੋਂ ਅਯੋਗ ਵਿਅਕਤੀ ਵੋਟ ਵਾਲੇ ਦਿਨ ਪੋਲਿੰਗ ਸਟੇਸ਼ਨ ਜਾ ਕੇ ਵੋਟ ਪਾਉਣਾ ਚਾਹੁੰਦਾ ਹੈ ਤਾਂ ਅਜਿਹੇ ਵੋਟਰਾਂ ਨੂੰ ਵੋਟ ਕੇਂਦਰ ਤੱਕ ਲੈ ਜਾਣ ਦੀ ਸਹੂਲਤ ਵੀ ਦੇਵੇਗਾ।
ਪਹਿਲੀ ਬਾਰ ਵੋਟ ਪਾਉਣਗੇ 16781 ਨਵੇਂ ਵੋਟਰ
ਚੰਡੀਗੜ੍ਹ ਵਿਚ ਇਸ ਬਾਰ 16781 ਅਜਿਹੇ ਵੋਟਰ ਵੀ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਹਾਲਾਂਕਿ 4 ਮਈ ਤੱਕ ਵੋਟਾਂ ਬਣਾਈਆਂ ਜਾ ਸਕਦੀਆਂ ਹਨ ਪਰ ਹਾਲੇ ਤੱਕ ਇਸ 16781 ਅਜਿਹੇ ਨਵੇਂ ਵੋਟਰ ਬਣੇ ਹਨ, ਜਿਨ੍ਹਾਂ ਨੇ 18 ਸਾਲ ਦੀ ਉਮਰ ਪੂਰੀ ਕਰ ਲਈ ਹੈ। ਚੋਣ ਕਮਿਸ਼ਨ ਦੇ ਨਵੇਂ ਵੋਟਰਾਂ ਜਾਂ ਵੋਟ ਸੂਚੀ ਤੋਂ ਬਾਹਰ ਅਜਿਹੇ ਲੋਕਾਂ ਲਈ ਵੋਟ ਬਣਾਉਣ ਲਈ 4 ਮਈ ਤੱਕ ਦਾ ਸਮੇਂ ਤੈਅ ਕੀਤਾ ਹੈ। ਨਵੀਂ ਵੋਟ ਬਣਾਉਣ ਲਈ ਫਾਰਮ 6, ਵਿਦੇਸ਼ਾਂ ਵਿਚ ਰਹਿਣ ਵਾਲੇ ਓਪਰਸੀਜ਼ ਵੋਟਰ 6ਏ ਭਰ ਕੇ 4 ਮਈ ਤੱਕ ਵੋਟਾਂ ਬਣਵਾ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News