ਆਟੋ ਸੈਕਟਰ ਨੇ ਫੜੀ ਰਫ਼ਤਾਰ, ਟਾਟਾ-ਮਾਰੂਤੀ ਸਣੇ ਕਈ ਕੰਪਨੀਆਂ ਦੀ ਵਿਕਰੀ ’ਚ ਇਜ਼ਾਫਾ

Thursday, May 02, 2024 - 11:55 AM (IST)

ਆਟੋ ਸੈਕਟਰ ਨੇ ਫੜੀ ਰਫ਼ਤਾਰ, ਟਾਟਾ-ਮਾਰੂਤੀ ਸਣੇ ਕਈ ਕੰਪਨੀਆਂ ਦੀ ਵਿਕਰੀ ’ਚ ਇਜ਼ਾਫਾ

ਨਵੀਂ ਦਿੱਲੀ (ਭਾਸ਼ਾ) - ਆਟੋ ਸੈਕਟਰ ਨੇ ਅਪ੍ਰੈਲ ਮਹੀਨੇ ’ਚ ਰਫ਼ਤਾਰ ਫੜ੍ਹ ਲਈ। ਇਸ ਦੌਰਾਨ ਟਾਟਾ, ਮਾਰੂਤੀ-ਸੁਜ਼ੂਕੀ ਸਣੇ ਕਈ ਕੰਪਨੀਆਂ ਦੀ ਵਿਕਰੀ ’ਚ ਇਜ਼ਾਫਾ ਰਿਹਾ ਅਤੇ ਕਈਆਂ ਦੀ ਸੇਲ ’ਚ ਕਮੀ ਰਹੀ। ਟਾਟਾ ਮੋਟਰਸ ਦੀ ਅਪ੍ਰੈਲ ’ਚ ਕੁੱਲ ਥੋਕ ਵਿੱਕਰੀ ਸਾਲਾਨਾ ਆਧਾਰ ’ਤੇ 11.5 ਫ਼ੀਸਦੀ ਵਧ ਕੇ 77,521 ਇਕਾਈਆਂ ਹੋ ਗਈ। ਕੁੱਲ ਯਾਤਰੀ ਵਾਹਨਾਂ ਦੀ ਵਿੱਕਰੀ ਪਿਛਲੇ ਮਹੀਨੇ 2 ਫ਼ੀਸਦੀ ਵਧ ਕੇ 47,983 ਇਕਾਈਆਂ ਹੋ ਗਈ। ਅਪ੍ਰੈਲ 2024 ’ਚ ਕੁੱਲ ਵਪਾਰਕ ਵਾਹਨ ਦੀ ਵਿੱਕਰੀ 29,538 ਇਕਾਈਆਂ ਰਹੀ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਉੱਧਰ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਅਪ੍ਰੈਲ ਮਹੀਨੇ ’ਚ ਕੁੱਲ ਵਿਕਰੀ 4.7 ਫ਼ੀਸਦੀ ਵਧ ਕੇ 1,68,089 ਇਕਾਈਆਂ ਰਹੀ। ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨਾਂ ਦੀ ਕੁੱਲ ਵਿੱਕਰੀ 1,37,952 ਇਕਾਈਆਂ ਰਹੀ। ਆਲਟੋ ਅਤੇ ਐਸ-ਪ੍ਰੈਸੋ ਸਣੇ ਛੋਟੀਆਂ ਕਾਰਾਂ ਦੀ ਵਿੱਕਰੀ ਅਪ੍ਰੈਲ, 2023 ਦੇ 14,110 ਇਕਾਈਆਂ ਦੀ ਤੁਲਨਾ ’ਚ ਘਟ ਕੇ ਪਿਛਲੇ ਮਹੀਨੇ 11,519 ਇਕਾਈਆਂ ਰਹਿ ਗਈ। ਬਲੇਨੋ, ਸੇਲੇਰੀਓ, ਡਿਜ਼ਾਇਰ, ਇਗਿਨਸ, ਸਵਿਫਟ, ਟੂਰ ਐੱਸ ਅਤੇ ਵੈਗਨਆਰ ਸਣੇ ਕਾਮਪੈਕਟ ਕਾਰਾਂ ਦੀ ਵਿੱਕਰੀ ਵੀ ਪਿਛਲੇ ਮਹੀਨੇ ਘਟ ਕੇ 56,953 ਇਕਾਈਆਂ ਰਹਿ ਗਈ। 

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਬ੍ਰੀਜ਼ਾ, ਅਰਟਿਗਾ, ਐੱਸ-ਕ੍ਰਾਸ ਅਤੇ ਐੱਕਸਐੱਲ 6 ਵਰਗੇ ਯੂਟੀਲਿਟੀ ਵਾਹਨਾਂ ਦੀ ਵਿਕਰੀ ਪਿੱਛਲੇ ਮਹੀਨੇ 56,553 ਇਕਾਈਆਂ ਰਹੀ। ਅਪ੍ਰੈਲ ’ਚ ਵੈਨ ਦੀ ਵਿਕਰੀ 12,060 ਇਕਾਈਆਂ ਰਹੀ, ਜਦੋਂਕਿ ਇਕ ਸਾਲ ਪਹਿਲਾਂ ਇਹ 10,504 ਇਕਾਈਆਂ ਸੀ। ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦੀ ਵਿੱਕਰੀ ਅਪ੍ਰੈਲ, 2023 ਦੇ 2,199 ਇਕਾਈਆਂ ਤੋਂ ਪਿਛਲੇ ਮਹੀਨੇ ਵਧ ਕੇ 2496 ਇਕਾਈਆਂ ਹੋ ਗਈ। ਐੱਮ. ਐੱਸ. ਆਈ. ਅਨੁਸਾਰ ਪਿਛਲੇ ਮਹੀਨੇ ਉਸ ਦੀ ਬਰਾਮਦ 22,160 ਇਕਾਈਆਂ ਰਹੀ। ਹੁੰਡਈ ਮੋਟਰ ਇੰਡੀਆ ਦੀ ਥੋਕ ਵਿੱਕਰੀ ’ਚ ਸਾਲਾਨਾ ਆਧਾਰ ’ਤੇ 9.5 ਫ਼ੀਸਦੀ ਵਧ ਕੇ 63,701 ਇਕਾਈਆਂ ਹੋ ਗਈ। 

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਘਰੇਲੂ ਥੋਕ ਵਿੱਕਰੀ ਅਪ੍ਰੈਲ ’ਚ ਇਕ ਫ਼ੀਸਦੀ ਵਧ ਕੇ 50,201 ਇਕਾਈਆਂ ਹੋ ਗਈ। ਟੋਇਟਾ ਕਿਰਲੋਸਕਰ ਮੋਟਰ ਦੀ ਅਪ੍ਰੈਲ ਮਹੀਨੇ ’ਚ ਥੋਕ ਵਿਕਰੀ 32 ਫ਼ੀਸਦੀ ਵਧੀ। ਐੱਮ. ਜੀ. ਮੋਟਰਸ ਇੰਡੀਆ ਦੀ ਅਪ੍ਰੈਲ ਮਹੀਨੇ ’ਚ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ 1.45 ਫ਼ੀਸਦੀ ਘਟ ਕੇ 4,485 ਇਕਾਈਆਂ ਰਹਿ ਗਈ। ਟੀ. ਵੀ. ਐੱਸ. ਮੋਟਰ ਕੰਪਨੀ ਦੀ ਕੁੱਲ ਵਾਹਨ ਵਿਕਰੀ 25 ਫ਼ੀਸਦੀ ਵਧ ਕੇ 3,83,615 ਇਕਾਈਆਂ ਰਹੀ। ਕੰਪਨੀ ਦੀ ਦੋਪਹੀਆ ਵਾਹਨਾਂ ਦੀ ਕੁੱਲ ਵਿੱਕਰੀ 3,74,592 ਇਕਾਈਆਂ ਰਹੀ। ਘਰੇਲੂ ਬਾਜ਼ਾਰ ’ਚ ਕੰਪਨੀ ਦੀ ਦੋਪਹੀਆ ਵਾਹਨ ਵਿਕਰੀ 29 ਫ਼ੀਸਦੀ ਵਧੀ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News