Byju’s ਰਵਿੰਦਰਨ ਨੇ ਕਰਮਚਾਰੀਆਂ ਨੂੰ ਮਾਰਚ ਦੀ ਤਨਖ਼ਾਹ ਦੇਣ ਲਈ ਚੁੱਕਿਆ ਕਰਜ਼ਾ

04/23/2024 1:02:29 PM

ਨਵੀਂ ਦਿੱਲੀ (ਭਾਸ਼ਾ) - ਐਜੂਕੇਸ਼ਨ ਟੈਕਨਾਲੋਜੀ ਪਲੇਟਫਾਰਮ ਬਾਈਜੂ ਦਾ ਸੰਚਾਲਨ ਕਰਨ ਵਾਲੀ ਕੰਪਨੀ ਥਿੰਕ ਐਂਡ ਲਰਨ ਨੇ ਆਪਣੇ ਆਪਣੇ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਅੰਸ਼ਕ ਤਨਖ਼ਾਹ ਦੇ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀ ਥਿੰਕ ਐਂਡ ਲਰਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬਾਈਜੂ ਰਵਿੰਦਰਨ ਨੇ ਕਰਮਚਾਰੀਆਂ ਦੀਆਂ ਮਾਰਚ ਦੀਆਂ ਤਨਖਾਹਾਂ ਦਾ ਭੁਗਤਾਨ ਕਰਨ ਲਈ ਆਪਣੀ ਨਿੱਜੀ ਸਮਰੱਥਾ ਵਿੱਚ ਕਰਜ਼ਾ ਲਿਆ ਹੈ। 

ਇਹ ਵੀ ਪੜ੍ਹੋ - ਹਾਂਗਕਾਂਗ, ਸਿੰਗਾਪੁਰ 'ਚ MDH ਤੇ Everest ਦੇ ਮਸਾਲਿਆਂ 'ਤੇ ਪਾਬੰਦੀ ਮਗਰੋਂ ਸਰਕਾਰ ਸਖ਼ਤ, FSSAI ਨੇ ਆਰੰਭੀ ਜਾਂਚ

ਅੰਸ਼ਕ ਤਨਖ਼ਾਹ ਦੀ ਅਦਾਇਗੀ 'ਤੇ 25-30 ਕਰੋੜ ਰੁਪਏ ਦੇ ਵਿਚਕਾਰ ਖ਼ਰਚ ਹੋਣ ਦਾ ਅਨੁਮਾਨ ਹੈ। ਕਰਮਚਾਰੀਆਂ ਦੇ ਖਾਤਿਆਂ 'ਚ 20 ਅਪ੍ਰੈਲ ਸ਼ਨੀਵਾਰ ਨੂੰ ਤਨਖ਼ਾਹਾਂ ਜਮ੍ਹਾ ਹੋ ਗਈਆਂ। ਇੱਕ ਸੂਤਰ ਨੇ ਕਿਹਾ, “ ਇਸ ਮਹੀਨੇ ਤਨਖ਼ਾਹ ਦਾ ਭੁਗਤਾਨ ਕਰਨ ਲਈ ਰਵਿੰਦਰਨ ਨੇ ਨਿੱਜੀ ਕਰਜ਼ਾ ਲਿਆ ਸੀ। ਅਜਿਹਾ ਕਰਨ ਦਾ ਕਾਰਨ ਇਹ ਹੈ ਕਿ ਰਾਈਟਸ ਇਸ਼ੂ ਦਾ ਪੈਸਾ ਅਜੇ ਵੀ ਵਿਦੇਸ਼ੀ ਨਿਵੇਸ਼ਕਾਂ ਦੁਆਰਾ ਰੋਕਿਆ ਜਾ ਰਿਹਾ ਹੈ।'' ਸੂਤਰਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਸਭ ਤੋਂ ਘੱਟ ਤਨਖ਼ਾਹ ਵਾਲੇ ਕਰਮਚਾਰੀਆਂ ਨੂੰ 100 ਫ਼ੀਸਦੀ ਤਨਖ਼ਾਹ ਦਿੱਤੀ ਗਈ ਹੈ।'' ਬਾਈਜੂ ਪਿਛਲੇ ਸਾਲ ਤੋਂ ਲਗਾਤਾਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਉਸ ਦੇ ਕਈ ਨਿਵੇਸ਼ਕ ਵੀ ਵੱਖ ਹੋ ਗਏ ਹਨ ਅਤੇ ਕੰਪਨੀ ਵੱਲੋਂ ਜਾਰੀ ਰਾਈਟਸ ਇਸ਼ੂ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News