ਕਿਰਗਿਸਤਾਨ ''ਚ ਮਿੰਨੀ ਟਰੱਕ ਹਾਦਸਾ, 31 ਬੱਚੇ ਜ਼ਖਮੀ

Friday, May 03, 2024 - 10:34 AM (IST)

ਕਿਰਗਿਸਤਾਨ ''ਚ ਮਿੰਨੀ ਟਰੱਕ ਹਾਦਸਾ, 31 ਬੱਚੇ ਜ਼ਖਮੀ

ਬਿਸ਼ਕੇਕ (ਯੂਐਨਆਈ): ਦੱਖਣੀ ਕਿਰਗਿਸਤਾਨ ਵਿੱਚ ਵੀਰਵਾਰ ਨੂੰ ਇੱਕ ਸਮਾਗਮ ਦੌਰਾਨ ਇੱਕ ਮਿੰਨੀ ਟਰੱਕ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 31 ਬੱਚੇ ਜ਼ਖ਼ਮੀ ਹੋ ਗਏ। ਖੇਤਰੀ ਗ੍ਰਹਿ ਮਾਮਲੇ ਡਾਇਰੈਕਟੋਰੇਟ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਜਲਾਲ-ਅਬਾਦ ਖੇਤਰ ਦੇ ਸੁਜਾਕ ਜ਼ਿਲ੍ਹੇ ਵਿੱਚ ਨੌਜਵਾਨ ਮਾਨਸ ਮਹਾਂਕਾਵਿ ਕਹਾਣੀਕਾਰਾਂ ਦੇ ਇੱਕ ਪ੍ਰੋਗਰਾਮ ਦੌਰਾਨ ਵਾਪਰੀ। 

ਪੜ੍ਹੋ ਇਹ ਅਹਿਮ ਖ਼ਬਰ-ਦੱਖਣੀ ਬ੍ਰਾਜ਼ੀਲ 'ਚ ਭਾਰੀ ਮੀਂਹ, ਹੁਣ ਤੱਕ 29 ਲੋਕਾਂ ਦੀ ਮੌਤ, 60 ਅਜੇ ਵੀ ਲਾਪਤਾ

ਸਰਕਾਰੀ ਏਜੰਸੀ ਨੇ ਦੱਸਿਆ ਕਿ ਘਟਨਾ ਦੌਰਾਨ ਇੱਕ ਮਿੰਨੀ-ਟਰੱਕ ਪਹਾੜੀ ਤੋਂ ਹੇਠਾਂ ਆ ਗਿਆ ਅਤੇ ਬੱਚਿਆਂ ਦੇ ਇੱਕ ਸਮੂਹ ਨਾਲ ਟਕਰਾ ਗਿਆ। ਗੱਡੀ ਹੇਠਾਂ ਡਿੱਗਣ ਤੋਂ ਪਹਿਲਾਂ ਹੀ ਡਰਾਈਵਰ ਬਾਹਰ ਨਿਕਲ ਗਿਆ। ਸਿਹਤ ਮੰਤਰਾਲੇ  ਅਨੁਸਾਰ ਹਾਦਸੇ ਵਿੱਚ 9-16 ਸਾਲ ਦੀ ਉਮਰ ਦੇ 31 ਬੱਚੇ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਬਾਕੀ 13 ਬੱਚਿਆਂ ਦਾ ਮਾਮੂਲੀ ਇਲਾਜ ਕੀਤਾ ਗਿਆ। ਫਿਲਹਾਲ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News