ਕਿਤੇ ਸਵਾਦ ਨਾ ਪੈ ਜਾਵੇ ਸਿਹਤ ''ਤੇ ਭਾਰੀ, ਕਿਡਨੀ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਖਾਧ ਪਦਾਰਥਾਂ ਤੋਂ ਬਣਾਓ ਦੂਰੀ

Wednesday, May 01, 2024 - 01:21 PM (IST)

ਕਿਤੇ ਸਵਾਦ ਨਾ ਪੈ ਜਾਵੇ ਸਿਹਤ ''ਤੇ ਭਾਰੀ, ਕਿਡਨੀ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਖਾਧ ਪਦਾਰਥਾਂ ਤੋਂ ਬਣਾਓ ਦੂਰੀ

ਨਵੀਂ ਦਿੱਲੀ : ਅੱਜ ਦੇ ਦੌਰ 'ਚ ਬਿਜ਼ੀ ਲਾਈਫਸਾਈਲ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਲੋਕ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ 'ਚ ਫਾਸਟਫੂਡ ਖਾਣ ਦਾ ਰੁਝੇਵਾਂ ਲਗਾਤਾਰ ਵਧ ਰਿਹਾ ਹੈ। ਇਸੇ ਕਾਰਨ ਉਹ ਸਵਾਦ ਦੇ ਕਾਰਨ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਕਿਡਨੀ (ਗੁਰਦੇ) ਸਰੀਰ ਦਾ ਮਹੱਤਵਪੂਰਨ ਅੰਗ ਹੈ। ਇਹ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਕਿਡਨੀ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਾਂਗੇ, ਜੋ ਕਿ ਤੁਹਾਡੀ ਕਿਡਨੀ ਲਈ ਨੁਕਸਾਨਦੇਹ ਹਨ ਤੇ ਇਨ੍ਹਾਂ ਤੋਂ ਦੂਰੀ ਬਣਾਉਣਾ ਹੀ ਫਾਇਦੇਮੰਦ ਹੈ

ਪ੍ਰੋਸੈਸਡ ਫੂਡ

ਪ੍ਰੋਸੈਸਡ ਫੂਡ ਜਿਵੇਂ ਬਰਗਰ ਪੈਟੀਜ਼, ਬੇਕਨ, ਸੌਸੇਜ, ਹੌਟ ਡਾਗ ਕਿਡਨੀ ਲਈ ਨੁਕਸਾਨਦੇਹ ਹਨ। ਇਨ੍ਹਾਂ ਭੋਜਨਾਂ 'ਚ ਸੋਡੀਅਮ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ। ਜਿਸ ਕਾਰਨ ਇਹ ਬਲੱਡ ਪ੍ਰੈਸ਼ਰ ਵਧਾਉਣ ਦੇ ਨਾਲ-ਨਾਲ ਕਿਡਨੀ ਦੀ ਸਿਹਤ ਲਈ ਵੀ ਹਾਨੀਕਾਰਕ ਹੈ। 

PunjabKesari

ਇਹ ਵੀ ਪੜ੍ਹੋ : ਗਰਮੀਆਂ 'ਚ ਅੰਬ ਸਿਹਤ ਲਈ ਹੁੰਦੈ ਬੇਹੱਦ ਗੁਣਕਾਰੀ, ਕਈ ਗੰਭੀਰ ਬੀਮਾਰੀਆਂ ਤੋਂ ਕਰਦੈ ਬਚਾਅ

ਸੋਡਾ

ਸੋਡਾ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਪੌਸ਼ਟਿਕ ਤੱਤ ਘੱਟ ਹੁੰਦੇ ਹਨ। ਇਸ ਦੀ ਵਰਤੋਂ ਨਾਲ ਕਿਡਨੀ ਦੀ ਬੀਮਾਰੀ ਜਾਂ ਦੰਦਾਂ ਦੀ ਸਮੱਸਿਆ ਹੋਣ ਦੀ ਸੰਭਾਵਨਾ ਰਹਿੰਦੀ ਹੈ। ਮਾਹਿਰਾਂ ਅਨੁਸਾਰ ਸੋਡਾ ਹੱਡੀਆਂ ਲਈ ਵੀ ਹਾਨੀਕਾਰਕ ਹੈ। ਸੋਡੇ ਦੀ ਬਜਾਏ ਨਿੰਬੂ ਪਾਣੀ ਜਾਂ ਹੋਰ ਸਿਹਤਮੰਦ ਪੀਣ ਵਾਲੇ ਪਦਾਰਥ ਪੀਣਾ ਬਿਹਤਰ ਹੈ।

PunjabKesari

ਤਲੇ ਹੋਏ ਆਲੂ

ਤਲੇ ਹੋਏ ਆਲੂ ਤੁਹਾਡੀ ਕਿਡਨੀ ਨੂੰ ਬੀਮਾਰ ਕਰ ਸਕਦੇ ਹਨ। ਦਿਲ ਅਤੇ ਗੁਰਦੇ ਨੂੰ ਸਿਹਤਮੰਦ ਰੱਖਣ ਲਈ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਕਿਡਨੀ ਦੀ ਬੀਮਾਰੀ ਤੋਂ ਪੀੜਤ ਹੋ ਤਾਂ ਆਲੂ ਖਾਣ ਤੋਂ ਪਰਹੇਜ਼ ਕਰੋ। ਇਸ 'ਚ ਮੌਜੂਦ ਪੋਟਾਸ਼ੀਅਮ ਕਿਡਨੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

PunjabKesari

ਇਹ ਵੀ ਪੜ੍ਹੋ : ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

ਫਰੋਜ਼ਨ ਪੀਜ਼ਾ

ਜੇ ਤੁਸੀਂ ਪੀਜ਼ਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਕਿਡਨੀ ਦੀ ਬੀਮਾਰੀ ਨੂੰ ਸੱਦਾ ਦੇ ਰਹੇ ਹੋ। ਇਸ 'ਚ ਪ੍ਰੋਸੈਸਡ ਮੀਟ, ਟਮਾਟਰ ਦੀ ਚਟਨੀ, ਸੋਡੀਅਮ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਕਿ ਗੁਰਦੇ ਲਈ ਬਹੁਤ ਹਾਨੀਕਾਰਕ ਹੈ। ਜੇਕਰ ਤੁਸੀਂ ਕਿਡਨੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਫਰੋਜ਼ਨ ਪੀਜ਼ਾ ਤੋਂ ਦੂਰ ਰਹੋ।

ਸੋਇਆ ਸਾਸ

ਸੋਇਆ ਸਾਸ ਉਨ੍ਹਾਂ ਚਟਨੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਜਿਸ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਕ ਚਮਚ ਸਾਸ ਵਿੱਚ 950 ਮਿਲੀਗ੍ਰਾਮ ਸੋਡੀਅਮ ਹੁੰਦਾ ਹੈ। ਕਿਉਂਕਿ ਇਹ ਖਾਣੇ ਦਾ ਸਵਾਦ ਵਧਾਉਂਦਾ ਹੈ, ਇਸ ਲਈ ਲੋਕ ਇਸ ਨੂੰ ਪਸੰਦ ਕਰਦੇ ਹਨ ਪਰ ਇਹ ਕਿਡਨੀ ਦੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

sunita

Content Editor

Related News