6 ਮੰਡੀਆਂ ’ਚੋਂ ਕੁੱਲ 2 ਲੱਖ 31, 813 ਕੁਇੰਟਲ ਕਣਕ ਦੀ ਹੋਈ ਖ਼ਰੀਦ
Saturday, May 04, 2024 - 05:30 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚ ਖ਼ਰੀਦ ਏਜੰਸੀਆਂ ਵੱਲੋਂ ਤੇਜ਼ੀ ਨਾਲ ਕਣਕ ਦੀ ਫ਼ਸਲ ਦੀ ਖ਼ਰੀਦ ਅਤੇ ਲਿਫ਼ਟਿੰਗ ਕੀਤੀ ਜਾ ਰਹੀ ਹੈ। ਬਲਾਕ ਦੀਆਂ ਸਮੁੱਚੀਆਂ 6 ਮੰਡੀਆਂ ’ਚ ਸ਼ਾਮਲ ਕਲਵਾਂ, ਤਖ਼ਤਗੜ੍ਹ, ਸੁੱਖੇਮਾਜਰਾ, ਨੂਰਪੁਰਬੇਦੀ, ਡੂਮੇਵਾਲ ਅਤੇ ਅਬਿਆਣਾ ’ਚੋਂ ਹੁਣ ਤੱਕ ਪਨਗ੍ਰੇਨ, ਐੱਫ਼. ਸੀ. ਆਈ, ਮਾਰਕਫੈੱਡ ਅਤੇ ਵੇਅਰਹਾਊਸ ਆਦਿ ਖਰੀਦ ਏਜੰਸੀਆਂ ਵੱਲੋਂ ਕਰੀਬ 2 ਲੱਖ 31 ਹਜ਼ਾਰ 813 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿੱਚੋਂ 1 ਲੱਖ 67 ਹਜ਼ਾਰ 164 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਚੋ ਚੁੱਕੀ ਹੈ। ਜੋਕਿ ਖ਼ਰੀਦ ਕੀਤੀ ਗਈ ਕੁੱਲ੍ਹ ਫ਼ਸਲ ਦਾ 72 ਫ਼ੀਸਦੀ ਬਣਦਾ ਹੈ। ਜਦਕਿ ਸਿਰਫ਼ 64 ਹਜ਼ਾਰ 649 ਕੁਇੰਟਲ ਫ਼ਸਲ ਮੰਡੀ ਅਣਲਿਫ਼ਟਿਡ ਪਈ ਹੋਈ ਹੈ।
ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁੱਖੇਮਾਜਰਾ ਮੰਡੀ ’ਚੋਂ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ ਹੁਣ ਤੱਕ 39 ਹਜ਼ਾਰ 630 ਕੁਇੰਟਲ ਕਣਕ ਦੀ ਖ਼ਰੀਦ ਜਦਕਿ 34 ਹਜ਼ਾਰ 111 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਇਸ ਮੰਡੀ ’ਚ ਵੇਅਰਹਾਊਸ ਵੱਲੋਂ 7 ਹਜ਼ਾਰ 538 ਕੁਇੰਟਲ ਕਣਕ ਦੀ ਖ਼ਰੀਦ ਅਤੇ 5 ਹਜ਼ਾਰ 197 ਕੁਇੰਟਲ ਦੀ ਲਿਫ਼ਟਿੰਗ ਕੀਤੀ ਗਈ ਹੈ, ਜਿਸ ਕਰਕੇ ਇਸ ਮੰਡੀ ’ਚੋਂ ਹੁਣ ਤੱਕ ਕੁੱਲ 47 ਹਜ਼ਾਰ 165 ਕੁਇੰਟਲ ਕਣਕ ਦੀ ਖ਼ਰੀਦ ਜਦਕਿ 39 ਹਜ਼ਾਰ 308 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ 'ਚ ਹੋਈ ਚੋਰੀ
ਇਸੇ ਤਰ੍ਹਾਂ ਡੂਮੇਵਾਲ ਅਨਾਜ ਮੰਡੀ ’ਚੋਂ ਐੱਫ਼. ਸੀ. ਆਈ. ਵੱਲੋਂ 40 ਹਜ਼ਾਰ 575 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ’ਚੋਂ ਕਰੀਬ 38 ਹਜ਼ਾਰ 657 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਗਈ ਹੈ। ਨੂਰਪੁਰਬੇਦੀ ਦੀ ਅਨਾਜ ਮੰਡੀ ’ਚੋਂ ਪਨਗ੍ਰੇਨ ਏਜੰਸੀ ਵੱਲੋਂ ਕਰੀਬ 19 ਹਜ਼ਾਰ 156 ਕੁਇੰਟਲ ਕਣਕ ਦੀ ਖ਼ਰੀਦ ਜਦਕਿ 17 ਹਜ਼ਾਰ 590 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦਕਿ ਮਾਰਕਫੈਡ ਵੱਲੋਂ 912 ਕੁਇੰਟਲ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ, ਜਿਸ ਦੀ ਲਿਫ਼ਟਿੰਗ ਨਹੀਂ ਹੋ ਸਕੀ ਹੈ।
ਅਬਿਆਣਾ ਦੀ ਅਨਾਜ ਮੰਡੀ ’ਚੋਂ ਪਨਗ੍ਰੇਨ ਵੱਲੋਂ 26 ਹਜ਼ਾਰ 74 ਕੁਇੰਟਲ ਕਣਕ ਦੀ ਖ਼ਰੀਦ ਅਤੇ 18 ਹਜ਼ਾਰ 247 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਜਦਕਿ ਐੱਫ਼. ਸੀ. ਆਈ. ਵੱਲੋਂ 6767 ਕੁਇੰਟਲ ਫ਼ਸਲ ਦੀ ਖ਼ਰੀਦ ਅਤੇ ਜਿਸ ’ਚੋਂ 4162 ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ।
ਕਲਵਾਂ ਦੀ ਅਨਾਜ ਮੰਡੀ ’ਚੋਂ ਮਾਰਕਫੈੱਡ ਵੱਲੋਂ 11 ਹਜ਼ਾਰ 566 ਕੁਇੰਟਲ ਕਣਕ ਦੀ ਖ਼ਰੀਦ ਅਤੇ 10 ਹਜ਼ਾਰ 55 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਤਖ਼ਤਗੜ੍ਹ ਦੀ ਅਨਾਜ ਮੰਡੀ ’ਚੋਂ ਮਾਰਕਫੈੱਡ ਵੱਲੋਂ 56 ਹਜ਼ਾਰ 575 ਕੁਇੰਟਲ ਅਤੇ ਪਨਗ੍ਰੇਨ ਵੱਲੋਂ 23 ਹਜ਼ਾਰ 20 ਕੁਇੰਟਲ ਸਹਿਤ ਕੁੱਲ 79 ਹਜ਼ਾਰ 595 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਦਕਿ ਮਾਰਕਫੈੱਡ ਵੱਲੋਂ 22 ਹਜ਼ਾਰ 15 ਅਤੇ ਪਨਗ੍ਰੇਨ ਵੱਲੋਂ 17 ਹਜ਼ਾਰ 100 ਕੁਇੰਟਲ ਸਣੇ ਕੁੱਲ 39 ਹਜ਼ਾਰ 115 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਹਸ਼ਿਆਰਪੁਰ ਕੇਂਦਰੀ ਜੇਲ੍ਹ 'ਚ ਕੈਦੀ ਨੇ ਕੀਤੀ ਖ਼ੁਦਕੁਸ਼ੀ, ਬਾਥਰੂਮ 'ਚ ਇਸ ਹਾਲ 'ਚ ਲਾਸ਼ ਵੇਖ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਤਖ਼ਤਗੜ੍ਹ ’ਚ ਸਭ ਤੋਂ ਵੱਧ, ਕਲਵਾਂ ਮੰਡੀ ’ਚ ਸਭ ਤੋਂ ਘੱਟ ਫ਼ਸਲ ਦੀ ਖ਼ਰੀਦ ਰਿਕਾਰਡ
ਉਕਤ ਸਮੁੱਚੀਆਂ 6 ਮੰਡੀਆਂ ’ਚੋਂ ਹੁਣ ਤੱਕ ਤਖ਼ਤਗੜ੍ਹ ਅਨਾਜ ਮੰਡੀ ’ਚੋਂ ਸਭ ਤੋਂ ਵੱਧ 79 ਹਜ਼ਾਰ 595 ਕੁਇੰਟਲ ਕਣਕ ਦੀ ਖ਼ਰੀਦ ਹੋਈ ਹੈ ਜਦਕਿ ਕਲਵਾਂ ਮੰਡੀ ’ਚੋਂ ਸਭ ਤੋਂ ਘੱਟ 11 ਹਜ਼ਾਰ 566 ਕੁਇੰਟਲ ਫ਼ਸਲ ਦੀ ਖ਼ਰੀਦ ਰਿਕਾਰਡ ਕੀਤੀ ਗਈ ਹੈ। ਇਸ ਸਬੰਧੀ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਆਕਸ਼ਨ ਰਿਕਾਰਡਰ ਸਿਮਰਨਪਾਲ ਸਿੰਘ ਨੇ ਦੱਸਿਆ ਕਿ ਮੰਡੀਆਂ ’ਚ ਮਜ਼ਦੂਰਾਂ, ਆੜ੍ਹਤੀਆਂ ਅਤੇ ਕਿਸਾਨਾਂ ਦੀ ਸਹੂਲਤ ਲਈ ਸਮੁੱਚੇ ਇੰਤਜ਼ਾਮ ਕੀਤੇ ਗਏ ਹਨ ਅਤੇ ਫ਼ਸਲ ਦੀ ਖਰੀਦ ਦੇ ਨਾਲ-ਨਾਲ ਲਿਫ਼ਟਿੰਗ ਦਾ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਭਵਾਨੀਗੜ੍ਹ 'ਚ ਅੱਗ ਨੇ ਮਚਾਇਆ ਤਾਂਡਵ, 400 ਏਕੜ ਨਾੜ ਸਮੇਤ 50 ਭੇਡਾਂ-ਬੱਕਰੀਆਂ ਜਿਊਂਦੇ ਸੜੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8