ਕੀ ਪੱਛਮ ਚੋਟੀ ’ਤੇ ਬਣੇ ਰਹਿਣ ਲਈ ਆਤਮਹੱਤਿਆ ਕਰ ਲਵੇਗਾ?
Sunday, Sep 28, 2025 - 04:19 PM (IST)

ਜੇਮਸ ਮੋਨਰੋ ਦੀ ਕਬਰ ’ਚ ‘ਮੋਨਰੋ ਸਿਧਾਂਤ’ ਨੇ ਕਰਵਟ ਲਈ ਹੋਵੇਗੀ, ਜਿਸ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਸੀ ਅਤੇ ਜਿਸ ਨੂੰ ਬਾਹਰੀ ਸ਼ਕਤੀਆਂ, ਚੀਨ ਅਤੇ ਰੂਸ ਨੇ ਅਪਵਿੱਤਰ ਕੀਤਾ ਸੀ। ਇਹ ਦੋਵੇਂ ਵੈਨੇਜ਼ੁਏਲਾ ਦੇ ਤਾਕਤਵਰ ਨੇਤਾ ਨਿਕੋਲਸ ਮਾਦੁਰੋ ਦੇ ਪਿੱਛੇ ਪੂਰੀ ਤਾਕਤ ਨਾਲ ਖੜ੍ਹੇ ਹਨ ਜਦਕਿ ਅਮਰੀਕਾ ਕਈ ਵਾਰ ਕਰਾਕਸ ’ਚ ਇਕ ਸੱਤਾ ਤਬਦੀਲੀ ਮੁਹਿੰਮ ’ਤੇ ਨਿਕਲਿਆ ਹੈ। ‘ਮੋਨਰੋ ਸਿਧਾਂਤ’ ਬਾਹਰੀ ਸ਼ਕਤੀਆਂ ਨੂੰ ਉਸ ਖੇਤਰ ਤੋਂ ਦੂਰ ਰੱਖਣ ਲਈ ਬਣਾਇਆ ਗਿਆ ਸੀ ਜਿਸ ਨੂੰ ਅਮਰੀਕਾ ਆਪਣਾ ਪਿਛਵਾੜਾ ਮੰਨਦਾ ਹੈ।
ਕੋਲੰਬੀਆ ਦੇ ਪ੍ਰੋਫੈਸਰ ਜੈਫਰੀ ਸੈਕਸ ਵੈਨੇਜ਼ੁਏਲਾ ਦੇ ਆਸ-ਪਾਸ ਵਧਦੇ ਤਣਾਅ ਨੂੰ ‘ਕੌਮਾਂਤਰੀ ਮਾਮਲਿਆਂ ’ਚ ਇਕ ਅਜਿਹਾ ਮੋੜ’ ਦੱਸਦੇ ਹਨ ਜਿਸ ਦੀ ਗੂੰਜ ਵਾਸ਼ਿੰਗਟਨ, ਲੈਟਿਨ ਅਮਰੀਕਾ ਅਤੇ ਅਸਲ ’ਚ ਪੂਰੇ ਵੈਸ਼ਵਿਕ ਮੰਚ ’ਤੇ ਸੁਣਾਈ ਦੇਵੇਗੀ।
‘ਕਰਾਕਸ ਨੇ ਬੀਜਿੰਗ, ਮਾਸਕੋ ਅਤੇ ਨਵੀਂ ਦਿੱਲੀ ਦੇ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਉਨ੍ਹਾਂ ਨੂੰ ਨਾ ਸਿਰਫ ਤੇਲ ਦੇ ਖਰੀਦਦਾਰ ਦੇ ਰੂਪ ’ਚ ਸਗੋਂ ਆਰਥਿਕ ਯੁੱਧ ਦੇ ਖਿਲਾਫ ਢਾਲ ਦੇ ਰੂਪ ’ਚ ਵੀ ਦੇਖਿਆ ਹੈ।’ ਉਨ੍ਹਾਂ ਦੇ ਮੁਲਾਂਕਣ ’ਚ ਨਵੀਂ ਦਿੱਲੀ ਦਾ ਜ਼ਿਕਰ ਦਿਲਚਸਪ ਹੈ।
ਚਾਰ ਦਿਨ ਪਹਿਲਾਂ, ਅਮਰੀਕਾ ਨੇ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਲਿਜਾ ਰਹੇ ਦੋ ਵੈਨੇਜ਼ੁਏਲਾ ਜਹਾਜ਼ਾਂ ਨੂੰ ਡੁਬੋ ਦਿੱਤਾ ਸੀ, ਇਸ ਦੋਸ਼ ਦਾ ਕਰਾਕਸ ਨੇ ਖੰਡਨ ਕੀਤਾ ਹੈ। ਮੈਸਾਚੁਸੈਟਸ ਯੂਨੀਵਰਸਿਟੀ, ਐਮਹਸ੍ਰਟ ਦੇ ਪ੍ਰੋਫੈਸਰ ਰਿਚਰਡ ਵੁਲਫ ਵੀ ਵੈਨੇਜ਼ੁਏਲਾ ਦੇ ਸਮਰਥਨ ’ਚ ਉੱਠ ਰਹੀਆਂ ਸੁਰਾਂ ’ਚ ਸ਼ਾਮਲ ਹੋ ਗਏ ਹਨ।
ਸੀ. ਆਈ. ਏ., ਬ੍ਰਿਟੇਨ ਦੀ ਐੱਮ. ਆਈ-6 ਅਤੇ ਇਜ਼ਰਾਈਲ ਦੀ ਮੋਸਾਦ ਨੇ ਦਹਾਕਿਆਂ ਦੇ ਅਧਿਐਨ ਤੋਂ ਸੱਤਾ ਪਰਿਵਰਤਨ ਦੀ ਰਣਨੀਤੀ ’ਚ ਮੁਹਾਰਤ ਹਾਸਲ ਕਰ ਲਈ ਹੈ ਪਰ ਉਹ ਇਕ ਵੱਡੀ ਮੁਸੀਬਤ ’ਚ ਫਸ ਗਏ ਹਨ। ਉਹ ਹਯੂਗੋ ਸ਼ਾਵੇਜ ਅਤੇ ਹੁਣ ਉਨ੍ਹਾਂ ਦੇ ਉੱਤਰਾਧਿਕਾਰੀ ਮਾਦੁਰੋ ਨੂੰ ਗੱਦੀ ਤੋਂ ਹਟਾਉਣ ’ਚ ਨਾਕਾਮ ਰਹੇ।
ਨਿਰਾਸ਼ਾ ’ਚ, ਉਨ੍ਹਾਂ ਨੇ ਨਵਾਂ ਰਸਤਾ ਅਪਣਾਇਆ। ਦੋ-ਤਰਫਾ ਕਾਰਵਾਈ ਕਰਨ, ਭਾਵ ਪਹਿਲਾਂ ਮਾਦੁਰੋ ਨੂੰ ਹਟਾਉਣ ਅਤੇ ਫਿਰ ਕਰਾਕਸ ’ਚ ਆਪਣੀ ਪਸੰਦ ਦੇ ਕਿਸੇ ਵਿਅਕਤੀ ਨੂੰ ਸਥਾਪਿਤ ਕਰਨ ਦੀ ਬਜਾਏ, ਉਨ੍ਹਾਂ ਨੇ ਇਕ ਨਵਾਂ ਫਾਰਮੂਲਾ ਅਜ਼ਮਾਇਆ। ਮਾਦੁਰੋ ਨੂੰ ਨਜ਼ਰਅੰਦਾਜ਼ ਕਰੋ ਅਤੇ 41 ਸਾਲਾ ਜੁਆਨ ਗੁਆਇਡੋ ਨੂੰ ਵਾਸ਼ਿੰਗਟਨ ਵਲੋਂ ਮਾਨਤਾ ਪ੍ਰਾਪਤ ਰਾਸ਼ਟਰਪਤੀ ਦੇ ਰੂਪ ’ਚ ਨਿਯੁਕਤ ਕਰੋ। ਇਸ ਸ਼ਾਨਦਾਰ ਚਾਲ ਨਾਲ ਇਕ ‘ਸੱਤਾਵਾਦੀ’ ਨੇਤਾ ਦੀ ਜਗ੍ਹਾ ਇਕ ‘ਲੋਕਤੰਤਰਿਕ’ ਨੇਤਾ ਆ ਜਾਵੇਗਾ।
ਮਹੀਨਿਆਂ ਅਤੇ ਸਾਲਾਂ ਤੱਕ ਬੇਚਾਰੇ ਜੁਆਨ ਗੁਆਇਡੋ ਕਰਾਕਸ ਅਤੇ ਕੋਲੰਬੀਆ ਦੇ ਸੁਰੱਖਿਅਤ ਘਰਾਂ ’ਚ ਰਹਿਣ, ਵਾਸ਼ਿੰਗਟਨ ’ਚ ਸੱਤਾ ਦੇ ਗਲਿਆਰਿਆਂ ’ਚ ਇੰਤਜ਼ਾਰ ਕਰਦੇ ਰਹੇ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਨੇ ਬੁਨਿਆਦੀ ਸਬਕ ਨੂੰ ਨਜ਼ਰਅੰਦਾਜ਼ ਕੀਤਾ। ਹਰ ਸ਼ਕਤੀ ਦੀ ਇਕ ਹੱਦ ਹੁੰਦੀ ਹੈ।
ਸੱਤਾ ਦੀਆਂ ਸੀਮਾਵਾਂ ਹੋਣ ਜਾਂ ਨਾ ਹੋਣ, ਜੁਆਨ ਗੁਆਇਦੋ, ਜਿਨ੍ਹਾਂ ਦੀ ਨਜ਼ਰ ਮੁੱਖ ਮੌਕੇ ’ਤੇ ਹੈ, ਦਾ ਸੀ. ਵੀ. ਉਸ ਤੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ ਿਜੰਨਾ ਸ਼ਾਇਦ ਵਾਸ਼ਿੰਗਟਨ ਵਲੋਂ ਉਨ੍ਹਾਂ ਦੀ ਰਾਸ਼ਟਰਪਤੀ ਪ੍ਰਤਿਭਾ ’ਤੇ ਧਿਆਨ ਦਿੱਤੇ ਜਾਣ ਤੋਂ ਪਹਿਲਾਂ ਰਿਹਾ ਹੋਵੇਗਾ। ਜੁਆਨ ਗੁਆਇਡੋ ਦੇ ਸੀ. ਵੀ. ’ਚ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਵੈਨੇਜ਼ੁਏਲਾ (2019-2023) ਦੱਸਿਆ ਗਿਆ ਹੈ। ਤੁਸੀਂ ਦੇਖੋਗੇ ਕਿ ਉਨ੍ਹਾਂ ਨੂੰ ਦੋਵਾਂ ਪਾਰਟੀਆਂ ਦਾ ਸਮਰਥਨ ਪ੍ਰਾਪਤ ਸੀ, ਉਹ ਟਰੰਪ ਦੇ ਨਾਲ-ਨਾਲ ਜੋਅ ਬਾਈਡੇਨ ਦੀਆਂ ਵੀ ਅੱਖਾਂ ਦੇ ਤਾਰੇ ਸਨ।
ਭਗਵਾਨ ਹੀ ਜਾਣੇ ਗੁਆਇਡੋ ਕਿੱਥੇ ਛਿਪੇ ਹਨ ਪਰ ਜਿਵੇਂ ਹੀ ਵਾਸ਼ਿੰਗਟਨ ’ਚ ਲੋਕਤੰਤਰ ਪ੍ਰਤੀ ਉਤਸ਼ਾਹੀ ਲੋਕਾਂ ਨੂੰ ਗੁਆਇਡੋ ਦੀ ਪਹਿਲ ਦੇ ਬਾਰੇ ’ਚ ਭੁੱਲਣ ਦੀ ਬੀਮਾਰੀ ਹੋਈ, ਏਜੰਸੀਆਂ ਫਿਰ ਤੋਂ ਸਰਗਰਮ ਹੋ ਗਈਆਂ।
ਪਿਛਲੇ ਸਾਲ, ਡੱਚ ਵਿਦੇਸ਼ ਮੰਤਰੀ ਕੈਸਪਰ ਵੇਲਡਕੈਂਪ ਨੇ ਸੰਸਦ ਨੂੰ ਦੱਸਿਆ ਕਿ ਵੈਨੇਜ਼ੁਏਲਾ ਦੇ ਵਿਰੋਧੀ ਨੇਤਾ ਐਡਮੰਡੋ ਗੋਂਜਾਲੇਸ ਨੇ ਕਰਾਕਸ ਸਥਿਤ ਡੱਚ ਦੂਤਾਵਾਸ ’ਚ ਪਨਾਹ ਲਈ ਹੈ ਜੋ ਵਾਸ਼ਿੰਗਟਨ ਵਲੋਂ ਭੜਕਾਈਆਂ ਗਈਆਂ ਰਾਸ਼ਟਰਪਤੀ ਅਹੁਦੇ ਦੀਆਂ ਇੱਛਾਵਾਂ ਦਾ ਇਕ ਹੋਰ ਸ਼ਿਕਾਰ ਸੀ।
ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇਸ ਵਿਸ਼ੇ ’ਤੇ ਚਰਚਾ ਕਰਦੇ ਹੋਏ, ਮੁੱਦਿਆਂ ’ਤੇ ਟਰੰਪ ਦੇ ਬਦਲਦੇ ਰੁਖ ਦਾ ਜ਼ਿਕਰ ਹੋਇਆ। ਉਨ੍ਹਾਂ ਨੇ ਮੇਜ਼ ਥਪਥਪਾਉਂਦੇ ਹੋਏ ਕਿਹਾ, ‘ਰਾਸ਼ਟਰਪਤੀ ਮੂਰਖ ਹਨ।’ ਚੀਨ ਅਤੇ ਰੂਸ ਵਲੋਂ ਟਰੰਪ ’ਤੇ ਕੀਤੇ ਗਏ ਦੋਹਰੇ ਹਮਲੇ ਦਾ ਟਰੰਪ ਕੀ ਜਵਾਬ ਦੇਣਗੇ?
ਪਹਿਲੀ ਨਜ਼ਰ ’ਚ, ਉਨ੍ਹਾਂ ਦੀ ਸ਼ੈਲੀ ਉਹੀ ਹੈ। ਅਮਰੀਕੀਆਂ ਨੇ ਬਗਰਾਮ ਏਅਰਬੇਸ ਸਹਿਤ ਅਫਗਾਨਿਸਤਾਨ ਖਾਲੀ ਕਰ ਦਿੱਤਾ ਹੈ। ਟਰੰਪ ਦੀ ਬਗਰਾਮ ’ਚ ਅਚਾਨਕ ਦਿਲਚਸਪੀ ਫਿਰ ਤੋਂ ਜਾਗ ਉੱਠੀ ਹੈ। ਉਹ ਚਾਹੁੰਦੇ ਹਨ ਕਿ ਤਾਲਿਬਾਨ ਸਰਕਾਰ ਉਨ੍ਹਾਂ ਨੂੰ ਇਹ ਵਾਪਸ ਕਰ ਦੇਵੇ। ਵਰਨਾ, ‘ਬਹੁਤ ਬੁਰਾ ਹੋਵੇਗਾ।’
ਪਾਕਿਸਤਾਨ ਦੇ ਨਾਲ ਦੋਸਤੀ ’ਚ ਆਈ ਨਵੀਂ ਗਰਮਜ਼ੋਸ਼ੀ ਦਾ ਇਕ ਅਫਗਾਨ ਪਹਿਲੂ ਵੀ ਹੋ ਸਕਦਾ ਹੈ। ਕੌਣ ਜਾਣੇ, ਬਲੋਚਿਸਤਾਨ ’ਚ ਅਣਛੂਹੇ ਦੁਰਲੱਭ ਮੁਦਰਾ ਭੰਡਾਰਾਂ ’ਤੇ ਵੀ ਧਿਆਨ ਕੇਂਦ੍ਰਿਤ ਹੋਵੇ, ਇਸ ਦੇ ਇਲਾਵਾ ਹੋਰ ਵੀ ਬਹੁਤ ਕੁਝ। ਗੱਠਜੋੜਾਂ ਦਾ ਟੁੱਟਣਾ, ਨਵੇਂ ਵਪਾਰਕ ਰਸਤੇ ਖੁੱਲ੍ਹਣਾ, ਇਹ ਸਭ ਇਕ ਸਥਾਪਿਤ ਵਿਵਸਥਾ ਦੇ ਕਿਸੇ ਹੋਰ ਰੂਪ ’ਚ ਬਦਲਣ ਦੇ ਲੱਛਣ ਹਨ।
ਹਾਲ ਹੀ ਦੇ ਦਿਨਾਂ ’ਚ ਧਿਆਨ ਦੇਣ ਯੋਗ ਘਟਨਾਵਾਂ ’ਚੋਂ ਇਕ ਸੀ ਫੀਲਡ ਮਾਰਸ਼ਲ ਅਸੀਮ ਮੁਨੀਰ ਦਾ ਵ੍ਹਾਈਟ ਹਾਊਸ ’ਚ ਦੁਪਹਿਰ ਦਾ ਭੋਜਨ, ਹਾਲਾਂਕਿ ਟਰੰਪ ਜਾਣਦੇ ਸਨ ਕਿ ਇਹ ਇਸ਼ਾਰਾ ਨਰਿੰਦਰ ਮੋਦੀ ਨੂੰ ਕਿਵੇਂ ਲੱਗੇਗਾ। ਜਲਦ ਹੀ ਪਾਕਿਸਤਾਨ ਸਾਊਦੀ ਅਰਬ ਨਾਲ ਇਕ ਸਮਝੌਤੇ ’ਤੇ ਦਸਤਖਤ ਕਰ ਕੇ ਫਿਰ ਤੋਂ ਕੌਮਾਂਤਰੀ ਪੱਧਰ ’ਤੇ ਸੁਰਖੀਆਂ ’ਚ ਆ ਗਿਆ।
ਇਜ਼ਰਾਈਲ ਤੋਂ ਖਤਰੇ ਦਾ ਸਾਹਮਣਾ ਕਰਨ ਦੇ ਲਈ ਰਿਆਦ ਸ਼ਾਇਦ ਪਾਕਿਸਤਾਨ ਦੇ ਪ੍ਰਮਾਣੂ ਛਤਰ ਦੇ ਹੇਠਾਂ ਆ ਗਿਆ ਹੈ, ਹਾਲਾਂਕਿ ਇਹ ਇਕ ਅਸੰਭਵ ਸਥਿਤੀ ਹੈ। ਇਸ ਮਾਮਲੇ ’ਚ ਤਹਿਰਾਨ ਦੀ ਰਾਤਾਂ ਦੀ ਨੀਂਦ ਹਰਾਮ ਹੋਣ ਦੀ ਸੰਭਾਵਨਾ ਨਹੀਂ ਹੈ।
ਐਲੀਸਨ, ਜਿਨ੍ਹਾਂ ਦੀ ਪਿਛਲੀ ਕ੍ਰਿਤੀ, ‘ਏਸੇਨਸ ਆਫ ਡਿਸੀਜ਼ਨ’’, ਕਿਊਬਾ ਮਿਜ਼ਾਈਲ ਸੰਕਟ ਦੌਰਾਨ ਫੈਸਲੇ ਲੈਣ ’ਤੇ ਇਕ ਅਧਿਐਨ ਹੈ, ਇਕ ਵਧੀਆ ਕ੍ਰਿਤੀ ਮੰਨੀ ਜਾਂਦੀ ਹੈ। ਆਪਣੇ ਨਵੇਂ ਅਧਿਐਨ ’ਚ ਉਨ੍ਹਾਂ ਨੇ 16ਵੀਂ ਸਦੀ ਦੇ ਬਾਅਦ ਤੋਂ 15 ਇਤਿਹਾਸਕ ਕੇਸ ਸਟੱਡੀਜ਼ ਲਈਆਂ ਹਨ। ਪ੍ਰਮਾਣੂ ਹਥਿਆਰਾਂ ਦੀ ਭਰਪੂਰਤਾ ਮੌਜੂਦਾ ਸਥਿਤੀ ਨੂੰ ਮਹਾਨ ਯੂਨਾਨੀ ਇਤਿਹਾਸਕਾਰ ਦੇ ਦ੍ਰਿਸ਼ਟੀਕੋਣ ਨਾਲ ਮੁਲਾਂਕਣ ਕਰਨ ਦੇ ਯੋਗ ਬਣਾਉਂਦੀ ਹੈ। ਕੀ ਪੱਛਮ ਸਿਖਰ ’ਤੇ ਬਣੇ ਰਹਿਣ ਲਈ ਆਤਮਹੱਤਿਆ ਕਰ ਲਵੇਗਾ? ਜਿੰਨਾ ਸ਼ਾਇਦ ਵਾਸ਼ਿੰਗਟਨ ਵਲੋਂ ਉਨ੍ਹਾਂ ਦੀ ਰਾਸ਼ਟਰਪਤੀ ਪ੍ਰਤਿਭਾ ’ਤੇ ਧਿਆਨ ਦਿੱਤੇ ਜਾਣ ਤੋਂ ਪਹਿਲਾਂ ਰਿਹਾ ਹੋਵੇਗਾ। ਜੁਆਨ ਗੁਆਇਡੋ ਦੇ ਸੀ. ਵੀ. ’ਚ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਵੈਨੇਜ਼ੁਏਲਾ (2019-2023) ਦੱਸਿਆ ਗਿਆ ਹੈ। ਤੁਸੀਂ ਦੇਖੋਗੇ ਕਿ ਉਨ੍ਹਾਂ ਨੂੰ ਦੋਵਾਂ ਪਾਰਟੀਆਂ ਦਾ ਸਮਰਥਨ ਪ੍ਰਾਪਤ ਸੀ, ਉਹ ਟਰੰਪ ਦੇ ਨਾਲ-ਨਾਲ ਜੋਅ ਬਾਈਡੇਨ ਦੀਆਂ ਵੀ ਅੱਖਾਂ ਦੇ ਤਾਰੇ ਸਨ।
ਭਗਵਾਨ ਹੀ ਜਾਣੇ ਗੁਆਇਡੋ ਕਿੱਥੇ ਛਿਪੇ ਹਨ ਪਰ ਜਿਵੇਂ ਹੀ ਵਾਸ਼ਿੰਗਟਨ ’ਚ ਲੋਕਤੰਤਰ ਪ੍ਰਤੀ ਉਤਸ਼ਾਹੀ ਲੋਕਾਂ ਨੂੰ ਗੁਆਇਡੋ ਦੀ ਪਹਿਲ ਦੇ ਬਾਰੇ ’ਚ ਭੁੱਲਣ ਦੀ ਬੀਮਾਰੀ ਹੋਈ, ਏਜੰਸੀਆਂ ਫਿਰ ਤੋਂ ਸਰਗਰਮ ਹੋ ਗਈਆਂ।
ਪਿਛਲੇ ਸਾਲ, ਡੱਚ ਵਿਦੇਸ਼ ਮੰਤਰੀ ਕੈਸਪਰ ਵੇਲਡਕੈਂਪ ਨੇ ਸੰਸਦ ਨੂੰ ਦੱਸਿਆ ਕਿ ਵੈਨੇਜ਼ੁਏਲਾ ਦੇ ਵਿਰੋਧੀ ਨੇਤਾ ਐਡਮੰਡੋ ਗੋਂਜਾਲੇਸ ਨੇ ਕਰਾਕਸ ਸਥਿਤ ਡੱਚ ਦੂਤਾਵਾਸ ’ਚ ਪਨਾਹ ਲਈ ਹੈ ਜੋ ਵਾਸ਼ਿੰਗਟਨ ਵਲੋਂ ਭੜਕਾਈਆਂ ਗਈਆਂ ਰਾਸ਼ਟਰਪਤੀ ਅਹੁਦੇ ਦੀਆਂ ਇੱਛਾਵਾਂ ਦਾ ਇਕ ਹੋਰ ਸ਼ਿਕਾਰ ਸੀ।
ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇਸ ਵਿਸ਼ੇ ’ਤੇ ਚਰਚਾ ਕਰਦੇ ਹੋਏ, ਮੁੱਦਿਆਂ ’ਤੇ ਟਰੰਪ ਦੇ ਬਦਲਦੇ ਰੁਖ ਦਾ ਜ਼ਿਕਰ ਹੋਇਆ। ਉਨ੍ਹਾਂ ਨੇ ਮੇਜ਼ ਥਪਥਪਾਉਂਦੇ ਹੋਏ ਕਿਹਾ, ‘ਰਾਸ਼ਟਰਪਤੀ ਮੂਰਖ ਹਨ।’ ਚੀਨ ਅਤੇ ਰੂਸ ਵਲੋਂ ਟਰੰਪ ’ਤੇ ਕੀਤੇ ਗਏ ਦੋਹਰੇ ਹਮਲੇ ਦਾ ਟਰੰਪ ਕੀ ਜਵਾਬ ਦੇਣਗੇ?
ਪਹਿਲੀ ਨਜ਼ਰ ’ਚ, ਉਨ੍ਹਾਂ ਦੀ ਸ਼ੈਲੀ ਉਹੀ ਹੈ। ਅਮਰੀਕੀਆਂ ਨੇ ਬਗਰਾਮ ਏਅਰਬੇਸ ਸਹਿਤ ਅਫਗਾਨਿਸਤਾਨ ਖਾਲੀ ਕਰ ਦਿੱਤਾ ਹੈ। ਟਰੰਪ ਦੀ ਬਗਰਾਮ ’ਚ ਅਚਾਨਕ ਦਿਲਚਸਪੀ ਫਿਰ ਤੋਂ ਜਾਗ ਉੱਠੀ ਹੈ। ਉਹ ਚਾਹੁੰਦੇ ਹਨ ਕਿ ਤਾਲਿਬਾਨ ਸਰਕਾਰ ਉਨ੍ਹਾਂ ਨੂੰ ਇਹ ਵਾਪਸ ਕਰ ਦੇਵੇ। ਵਰਨਾ, ‘ਬਹੁਤ ਬੁਰਾ ਹੋਵੇਗਾ।’
ਪਾਕਿਸਤਾਨ ਦੇ ਨਾਲ ਦੋਸਤੀ ’ਚ ਆਈ ਨਵੀਂ ਗਰਮਜ਼ੋਸ਼ੀ ਦਾ ਇਕ ਅਫਗਾਨ ਪਹਿਲੂ ਵੀ ਹੋ ਸਕਦਾ ਹੈ। ਕੌਣ ਜਾਣੇ, ਬਲੋਚਿਸਤਾਨ ’ਚ ਅਣਛੂਹੇ ਦੁਰਲੱਭ ਮੁਦਰਾ ਭੰਡਾਰਾਂ ’ਤੇ ਵੀ ਧਿਆਨ ਕੇਂਦ੍ਰਿਤ ਹੋਵੇ, ਇਸ ਦੇ ਇਲਾਵਾ ਹੋਰ ਵੀ ਬਹੁਤ ਕੁਝ। ਗੱਠਜੋੜਾਂ ਦਾ ਟੁੱਟਣਾ, ਨਵੇਂ ਵਪਾਰਕ ਰਸਤੇ ਖੁੱਲ੍ਹਣਾ, ਇਹ ਸਭ ਇਕ ਸਥਾਪਿਤ ਵਿਵਸਥਾ ਦੇ ਕਿਸੇ ਹੋਰ ਰੂਪ ’ਚ ਬਦਲਣ ਦੇ ਲੱਛਣ ਹਨ।
ਹਾਲ ਹੀ ਦੇ ਦਿਨਾਂ ’ਚ ਧਿਆਨ ਦੇਣ ਯੋਗ ਘਟਨਾਵਾਂ ’ਚੋਂ ਇਕ ਸੀ ਫੀਲਡ ਮਾਰਸ਼ਲ ਅਸੀਮ ਮੁਨੀਰ ਦਾ ਵ੍ਹਾਈਟ ਹਾਊਸ ’ਚ ਦੁਪਹਿਰ ਦਾ ਭੋਜਨ, ਹਾਲਾਂਕਿ ਟਰੰਪ ਜਾਣਦੇ ਸਨ ਕਿ ਇਹ ਇਸ਼ਾਰਾ ਨਰਿੰਦਰ ਮੋਦੀ ਨੂੰ ਕਿਵੇਂ ਲੱਗੇਗਾ। ਜਲਦ ਹੀ ਪਾਕਿਸਤਾਨ ਸਾਊਦੀ ਅਰਬ ਨਾਲ ਇਕ ਸਮਝੌਤੇ ’ਤੇ ਦਸਤਖਤ ਕਰ ਕੇ ਫਿਰ ਤੋਂ ਕੌਮਾਂਤਰੀ ਪੱਧਰ ’ਤੇ ਸੁਰਖੀਆਂ ’ਚ ਆ ਗਿਆ।
ਇਜ਼ਰਾਈਲ ਤੋਂ ਖਤਰੇ ਦਾ ਸਾਹਮਣਾ ਕਰਨ ਦੇ ਲਈ ਰਿਆਦ ਸ਼ਾਇਦ ਪਾਕਿਸਤਾਨ ਦੇ ਪ੍ਰਮਾਣੂ ਛਤਰ ਦੇ ਹੇਠਾਂ ਆ ਗਿਆ ਹੈ, ਹਾਲਾਂਕਿ ਇਹ ਇਕ ਅਸੰਭਵ ਸਥਿਤੀ ਹੈ। ਇਸ ਮਾਮਲੇ ’ਚ ਤਹਿਰਾਨ ਦੀ ਰਾਤਾਂ ਦੀ ਨੀਂਦ ਹਰਾਮ ਹੋਣ ਦੀ ਸੰਭਾਵਨਾ ਨਹੀਂ ਹੈ।
ਐਲੀਸਨ, ਜਿਨ੍ਹਾਂ ਦੀ ਪਿਛਲੀ ਕ੍ਰਿਤੀ, ‘ਏਸੇਨਸ ਆਫ ਡਿਸੀਜ਼ਨ’’, ਕਿਊਬਾ ਮਿਜ਼ਾਈਲ ਸੰਕਟ ਦੌਰਾਨ ਫੈਸਲੇ ਲੈਣ ’ਤੇ ਇਕ ਅਧਿਐਨ ਹੈ, ਇਕ ਵਧੀਆ ਕ੍ਰਿਤੀ ਮੰਨੀ ਜਾਂਦੀ ਹੈ। ਆਪਣੇ ਨਵੇਂ ਅਧਿਐਨ ’ਚ ਉਨ੍ਹਾਂ ਨੇ 16ਵੀਂ ਸਦੀ ਦੇ ਬਾਅਦ ਤੋਂ 15 ਇਤਿਹਾਸਕ ਕੇਸ ਸਟੱਡੀਜ਼ ਲਈਆਂ ਹਨ। ਪ੍ਰਮਾਣੂ ਹਥਿਆਰਾਂ ਦੀ ਭਰਪੂਰਤਾ ਮੌਜੂਦਾ ਸਥਿਤੀ ਨੂੰ ਮਹਾਨ ਯੂਨਾਨੀ ਇਤਿਹਾਸਕਾਰ ਦੇ ਦ੍ਰਿਸ਼ਟੀਕੋਣ ਨਾਲ ਮੁਲਾਂਕਣ ਕਰਨ ਦੇ ਯੋਗ ਬਣਾਉਂਦੀ ਹੈ। ਕੀ ਪੱਛਮ ਸਿਖਰ ’ਤੇ ਬਣੇ ਰਹਿਣ ਲਈ ਆਤਮਹੱਤਿਆ ਕਰ ਲਵੇਗਾ?
–ਸਈਦ ਨਕਵੀ