ਅਮਰੀਕਾ ਦੇ ਦੋਸਤ ਹੁਣ ਕਦੇ ਉਸ ’ਤੇ ਭਰੋਸਾ ਨਹੀਂ ਕਰਨਗੇ
Tuesday, Sep 23, 2025 - 04:53 PM (IST)

ਇਕ ਪੱਤਰ ਕਹਿੰਦਾ ਹੈ ਕਿ ‘ਅਸੀਂ ਨਿਮਰਤਾ ਨਾਲ ਸੁਝਾਅ ਦਿੰਦੇ ਹਾਂ’। ਇਸ ਪੱਤਰ ਨੂੰ ਅਮਰੀਕੀ ਕੂਟਨੀਤੀ, ਖੁਫੀਆ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ 300 ਤੋਂ ਵੱਧ ਪ੍ਰਮੁੱਖ ਸ਼ਖਸੀਅਤਾਂ ਦੇ ਸਮੂਹ ਨੇ ਿਲਖਿਆ ਸੀ ਅਤੇ ਸੀਨੇਟ ਅਤੇ ਹਾਊਸ ਦੀਆਂ ਖੁਫੀਆ ਕਮੇਟੀਆਂ ਦੇ ਨੇਤਾਵਾਂ ਨੂੰ ਸੰਬੋਧਿਤ ਕੀਤਾ ਸੀ।
ਪੱਤਰ ਕਾਂਗਰਸ ਤੋਂ ਮੰਗ ਕਰਦਾ ਹੈ ਕਿ ਉਹ ਖੁਫੀਆ ਜਾਇਜ਼ਿਆਂ ਦੇ ਜਨਤਕ ਵਰਜ਼ਨ ਮੰਗੇ ਅਤੇ ਸਵਾਲਾਂ ਦੇ ਉੱਤਰ ਦੇਵੇ ਜਿਵੇਂ-ਕੀ ਅਮਰੀਕਾ ਅਜੇ ਵੀ ਭਰੋਸੇਯੋਗ ਸਾਂਝੇਦਾਰ ਹੈ ? ਕੀ ਅਮਰੀਕਾ ਹੁਣ ਵੀ ਉਨ੍ਹਾਂ ਗੱਠਜੋੜਾਂ ਨੂੰ ਬਣਾਈ ਰੱਖਣ ਅਤੇ ਉਨ੍ਹਾਂ ਦਾ ਬਚਾਅ ਕਰਨ ਲਈ ਇੱਛੁਕ ਹੈ ਜੋ ਦੂਜੇ ਵਿਸ਼ਵ ਯੁੱਧ ਦੇ ਬਾਅਦ ਬਣਾਏ ਗਏ ਸਨ?
ਇਨ੍ਹਾਂ ’ਚੋਂ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਅਮਰੀਕਾ ਅਜੇ ਵੀ ਆਪਣੇ ਯੂਰਪੀ ਸਹਿਯੋਗੀਆਂ ਦੀ ਰੱਖਿਆ ਕਰਨ ਨੂੰ ਿਤਆਰ ਹੈ? ਜੇਕਰ ਕਦੇ ਰੂਸ ਉਨ੍ਹਾਂ ਦੇ ਦੇਸ਼ਾਂ ’ਤੇ ਹਮਲਾ ਕਰਦਾ ਹੈ ਜਿਵੇਂ ਕਿ ਉਸ ਨੇ ਹਾਲ ਹੀ ’ਚ ਯੂਕ੍ਰੇਨ ਜਾਂ ਪੋਲੈਂਡ ’ਤੇ ਮਿਜ਼ਾਈਲਾਂ ਦੇ ਨਾਲ ਕੀਤਾ।
ਅਜਿਹਾ ਪੱਤਰ ਅਮਰੀਕਾ ਸਹਿਯੋਗੀਆਂ ਅਤੇ ਵਿਰੋਧੀਆਂ ਦੋਵਾਂ ਲਈ ਬੇਹੱਦ ਪ੍ਰਾਸੰਗਕਿ ਹੈ। ਜੋ ਚੀਜ਼ ਕਦੇ-ਕਦੇ ਕਲਪਨਾ ਵਰਗੀ ਲੱਗਦੀ ਸੀ, ਉਹ ਹੁਣ ਅਸਲੀਅਤ ਬਣ ਗਈ ਹੈ। ਉਦਾਹਰਣ ਵਜੋਂ ਇਜ਼ਰਾਈਲ ਵਲੋਂ ਕਤਰ ’ਤੇ ਬੰਬਾਰੀ ਕਰਨਾ, ਿਜਸ ’ਚ ਹਮਾਸ ਨੇਤਾਵਾਂ ਦੀ ਹੱਤਿਆ ਹੋਈ। ਇਜ਼ਰਾਈਲ ਅਤੇ ਕਤਰ ਦੋਵੇਂ ਨਾਟੋ ਦੇ ਮੈਂਬਰ ਨਹੀਂ ਹਨ। ਕਤਰ ਅਮਰੀਕਾ ਦਾ ਸਭ ਤੋਂ ਵੱਡਾ ਫੌਜੀ ਟਕਿਾਣਾ ਹੈ, ਫਿਰ ਵੀ ਰਾਸ਼ਟਰਪਤੀ ਟਰੰਪ ਨੇ ਆਪਣੇ ਮੇਜ਼ਬਾਨਾਂ ਨੂੰ ਸੌਦਿਆਂ ਅਤੇ ਸ਼ਾਨਦਾਰ ਤੋਹਫਿਆਂ ਦੇ ਵਾਅਦਿਆਂ ਨਾਲ ਲੁਭਾਇਆ ਪਰ ਜਦੋਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਤਰ ਦੀ ਪ੍ਰਭੂਸੱਤਾ ਦੀ ਅਣਦੇਖੀ ਕੀਤੀ ਤਾਂ ਟਰੰਪ ਨੇ ਬਸ ਉਨ੍ਹਾਂ ਦੀਆਂ ਸ਼ਕਿਾਇਤਾਂ ਨੂੰ ਲਾਂਭੇ ਕਰ ਦਿੱਤਾ।
ਇਹ ਸੂਚੀ ਇਥੇ ਹੀ ਖਤਮ ਨਹੀਂ ਹੁੰਦੀ। ਟਰੰਪ ਨੇ ਕੈਨੇਡਾ ਤੱਕ ਦਾ ਅਪਮਾਨ ਕੀਤਾ। ਉਨ੍ਹਾਂ ਦੇ ਖੁਫੀਆ ਡਾਇਰੈਕਟਰ ਨੇ ਰੂਸ ਨੂੰ 5 ਅੱਖਾਂ ਵਾਲੇ ਗੱਠਜੋੜ (ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ) ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਗੱਠਜੋੜ ਅਮਰੀਕਾ ਦੇ ਸਭ ਤੋਂ ਪੁਰਾਣੇ ਅਤੇ ਨੇੜਲੇ ਸਹਿਯੋਗੀਆਂ ’ਚੋਂ ਇਕ ਹੈ।
ਕਵਾਡ ਦੀ ਉਦਾਹਰਣ ਲਓ ਜੋ ਭਾਰਤ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦਾ ਨਵਾਂ ਗੱਠਜੋੜ ਹੈ, ਜਿਸ ਨੂੰ ਏਸ਼ੀਆ ’ਚ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਸੀ। ਟਰੰਪ ਨੇ ਜਾਪਾਨ ਅਤੇ ਦੱਖਣੀ ਕੋਰੀਆ ਨੂੰ ਅਲੱਗ-ਥਲੱਗ ਕਰ ਦਿੱਤਾ ਜਦੋਂ ਕਿ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਇਸੇ ਤਰ੍ਹਾਂ, ਜਦੋਂ ਟਰੰਪ ਨੇ ਤਾਈਵਾਨ ਅਤੇ ਫਿਲੀਪੀਨਜ਼ ਤੋਂ ਦੂਰੀ ਬਣਾ ਲਈ, ਉਦੋਂ ਚੀਨ ਦੀ ਹਮਲਾਵਰਤਾ ਵਧ ਗਈ।
ਇਨ੍ਹਾਂ ਸਭ ਦੇ ਪਿੱਛੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਟਰੰਪ ਅਮਰੀਕਾ ਨੂੰ ‘ਲੈਣ-ਦੇਣ ਵਾਲੀ ਭੂਮੀ’ ਦੀ ਤਰ੍ਹਾਂ ਦੇਖਦੇ ਹਨ। ਉਹ ਆਪਣੇ ਕਿਰਾਏਦਾਰਾਂ ਨੂੰ ਤੰਗ ਕਰਨ ਵਾਲੇ ਜ਼ਿਮੀਂਦਾਰ ਵਾਂਗ ਸਹਿਯੋਗੀਆਂ ਨਾਲ ਪੇਸ਼ ਆਉਂਦੇ ਹਨ।
ਦੂਜੀ ਵਿਸ਼ਵ ਜੰਗ ਤੋਂ ਬਾਅਦ ਆਪਣੇ ਗੱਠਜੋੜਾਂ ਨੂੰ ਡੂੰਘਾ ਅਤੇ ਵਿਸ਼ਾਲ ਕਰ ਕੇ ਹੀ ਅਮਰੀਕਾ 8 ਦਹਾਕਿਆਂ ਤੱਕ ਇਕ ਹੋਰ ਵਿਸ਼ਵ ਜੰਗ ਨੂੰ ਰੋਕਣ ਅਤੇ ਪ੍ਰਮਾਣੂ ਸ਼ਕਤੀਆਂ ਦੀ ਗਿਣਤੀ ਨੂੰ ਹੁਣ ਤੱਕ ਸਿਰਫ 9 ਤੱਕ ਸੀਮਤ ਰੱਖਣ ਦੇ ਸਮਰੱਥ ਰਿਹਾ। ਟਰੰਪ ਨੂੰ ਇਹ ਸਮਝ ਨਹੀਂ ਆਉਂਦਾ ਅਤੇ ਉਹ ਸਹਿਯੋਗੀਆਂ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਉਹ ਕੋਈ ਸਵਾਮੀ ਹੋਣ ਜੋ ਆਪਣੇ ਕਿਰਾਏਦਾਰਾਂ ਨੂੰ ਦਬਾ ਰਹੇ ਹੋਣ ਜਾਂ ਕੋਈ ਗੁੰਡਾ-ਬੌਸ ਕਿਸੇ ਨਿਸ਼ਾਨ ਨੂੰ ਹੜੱਪ ਰਿਹਾ ਹੋਵੇ।
ਤਰਕ ਲਈ ਸਤਕਿਾਰ, ਭਰੋਸੇਯੋਗਤਾ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਵਰਗੇ ਕਾਰਕਾਂ ਨੂੰ ਇਕ ਪਲ ਲਈ ਨਜ਼ਰਅੰਦਾਜ਼ ਕਰ ਦਿਓ ਅਤੇ ਸਿਰਫ਼ ਵਿਵਹਾਰਕ ਰਾਜਨੀਤੀ ਅਤੇ ਚੀਨ ਨਾਲ ਆਉਣ ਵਾਲੇ ਮੁਕਾਬਲੇ ਦੇ ਸੰਦਰਭ ਵਿਚ ਸੋਚੋ। ਫਿਰ ਵੀ ਟਰੰਪ ਦੀ ਸਹਿਯੋਗੀਆਂ ਪ੍ਰਤੀ ਨਫ਼ਰਤ ਦੀ ਅਸਲ ਨੀਤੀ ਬੇਤੁਕੀ ਲੱਗਦੀ ਹੈ। ਕਰਟ ਕੈਂਪਬੇਲ ਅਤੇ ਰਸ਼ ਦੋਸ਼ੀ ਜੋ ਜੋਅ ਬਾਈਡੇਨ ਦੇ ਪ੍ਰਸ਼ਾਸਨ ਵਿਚ ਚੋਟੀ ਦੇ ਵਿਦੇਸ਼ੀ ਮਾਮਲਿਆਂ ਦੇ ਮਾਹਿਰ ਸਨ, ਦੱਸਦੇ ਹਨ ਕਿ ਚੀਨ ਪਹਿਲਾਂ ਤੋਂ ਹੀ ਜੰਗ ’ਚ ਮਹੱਤਵਪੂਰਨ ਕਈ ਮਾਪਦੰਡਾਂ, ਜਹਾਜ਼ਾਂ ਅਤੇ ਕਾਰਖਾਨਿਆਂ ਤੋਂ ਲੈ ਕੇ ਪੇਟੈਂਟ ਅਤੇ ਲੋਕਾਂ ਤੱਕ ’ਚ ਅਮਰੀਕਾ ਤੋਂ ਅੱਗੇ ਨਿਕਲ ਗਿਆ ਹੈ।
ਪਰ ਜਿਸ ਤਰ੍ਹਾਂ ਨਾਲ ਚੀਜ਼ਾਂ ਚੱਲ ਰਹੀਆਂ ਹਨ, ਉਹ ਸਹਿਯੋਗੀ ਪੈਮਾਨਾ ਇਕ ਸੁਪਨਾ ਹੀ ਬਣਿਆ ਰਹੇਗਾ। ਅਮਰੀਕੀ ਸਹਿਯੋਗੀ ਇਸ ਦੀ ਬਜਾਏ ‘ਅੰਤਰਰਾਸ਼ਟਰੀ ਸਬੰਧਾਂ ’ਚ ਖਤਰਿਆਂ ਦੇ ਸੰਤੁਲਨ ਦੇ ਸਿਧਾਂਤ’ ਅਨੁਸਾਰ ਸਾਬਕਾ ਮੈਂਬਰ ਅਤੇ ਸਾਬਕਾ ਪ੍ਰਧਾਨ ਦੀ ਤਰ੍ਹਾਂ ਪ੍ਰਤੀਕਿਰਿਆ ਦੇ ਰਹੇ ਹਨ। ਉਹ ਟਰੰਪ ਜਾਂ ਕਿਸੇ ਭਾਵੀ ਰਾਸ਼ਟਰਪਤੀ ਦੀ ਦੁਸ਼ਮਣੀ ਤੋਂ ਬਚਣ ਲਈ ਅਮਰੀਕਾ ਨੂੰ ਛੱਡ ਕੇ ਹੋਰ ਵਪਾਰਕ ਅਤੇ ਸੁਰੱਖਿਆ ਨੈੱਟਵਰਕ ਬਣਾ ਰਹੇ ਹਨ।
ਕੁਝ ਅਮਰੀਕੀ ਜਾਣਦੇ ਹਨ ਕਿ ਵਰਤਮਾਨ ਦਿਸ਼ਾ ਤਬਾਹੀ ਵੱਲ ਇਸ਼ਾਰਾ ਕਰਦੀ ਹੈ। ਹਾਊਸ ਫਾਰੇਨ ਅਫੇਅਰਸ ਕਮੇਟੀ ਦੇ ਸੀਨੀਅਰ ਗ੍ਰੇਗਰੀ ਮੀਕਸ ਨੇ ਕਿਹਾ, ‘‘ਟਰੰਪ ਅਮਰੀਕਾ ਨੂੰ ਅਲੱਗ-ਥਲੱਗ ਕਰ ਰਹੇ ਹਨ। ਉਹ ਅਗਵਾਈ ਨਹੀਂ ਕਰ ਰਹੇ ਹਨ। ਜੇਕਰ ਤੁਸੀਂ ਅਗਵਾਈ ਕਰ ਰਹੇ ਹੋ ਤਾਂ ਤੁਹਾਡੇ ਪਿੱਛੇ ਦੂਜੇ ਲੋਕ ਵੀ ਹੋਣੇ ਚਾਹੀਦੇ ਹਨ ਅਤੇ ਉਹ ਲੋਕਾਂ ਨੂੰ ਦੂਰ ਧੱਕ ਰਹੇ ਹਨ। ਉਹ ਸਾਡੇ ਸਹਿਯੋਗੀਆਂ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਉਹ ਵਿਰੋਧੀ ਹੋਣ।’’
ਮੀਕਸ ਨੇ ਕਿਹਾ, ‘‘ਮੈਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਕੀ ਸਾਡੇ ਦੋਸਤ ਅਤੇ ਸਹਿਯੋਗੀ ਕਦੇ ਫਿਰ ਤੋਂ ਅਮਰੀਕਾ ’ਤੇ ਭਰੋਸਾ ਕਰਨਗੇ ਜਾਂ ਨਹੀਂ।’’ ਜਿਵੇਂ ਕਿ ਹਾਵਰਡ ਦੇ ਗ੍ਰਾਹਮ ਐਲੀਸਨ ਕਹਿੰਦੇ ਹਨ, ‘‘ਜਦੋਂ ਤੁਸੀਂ ਅਗਵਾਈ ਕਰ ਰਹੇ ਹੁੰਦੇ ਹੋ ਤਾਂ ਤੁਹਾਡੇ ਪਿੱਛੇ ਲੋਕ ਚੱਲਦੇ ਹਨ ਅਤੇ ਤੁਸੀਂ ਲੋਕਾਂ ਨੂੰ ਧੱਕਾ ਦੇ ਕੇ ਨਹੀਂ ਸਗੋਂ ਉਨ੍ਹਾਂ ਦਾ ਮਾਰਗਦਰਸ਼ਨ ਕਰ ਕੇ ਅਗਵਾਈ ਕਰਦੇ ਹੋ। ਟਰੰਪ ਸਾਡੇ ਸਹਿਯੋਗੀਆਂ ਦੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਉਹ ਦੁਸ਼ਮਣ ਹੋਣ।’’
ਨਤੀਜੇ ਵਜੋਂ, ਅਮਰੀਕੀ ਸਹਿਯੋਗੀ ਹੁਣ ਅਮਰੀਕੀ ਲੀਡਰਸ਼ਿਪ ’ਤੇ ਭਰੋਸਾ ਨਹੀਂ ਕਰ ਰਹੇ ਹਨ। ਉਹ ‘ਖਤਰਿਆਂ ਦੇ ਸੰਤੁਲਨ’ ਦੇ ਆਧਾਰ ’ਤੇ ਨਵੇਂ ਗੱਠਜੋੜ ਬਣਾ ਰਹੇ ਹਨ। ਉਹ ਸੁਰੱਖਿਆ ਨੈੱਟਵਰਕ ਅਤੇ ਸਮਝੌਤੇ ਤਿਆਰ ਕਰ ਰਹੇ ਹਨ ਤਾਂ ਕਿ ਭਵਿੱਖ ’ਚ ਅਮਰੀਕਾ ’ਤੇ ਫਿਰ ਤੋਂ ਭਰੋਸਾ ਨਾ ਕੀਤਾ ਜਾ ਸਕੇ, ਤਾਂ ਵੀ ਉਹ ਸੁਰੱਖਿਅਤ ਰਹਿਣ।
ਗ੍ਰੇਗਰੀ ਮਕਿਸ ਕਹਿੰਦੇ ਹਨ, ‘‘ਟਰੰਪ ਆਤਮਮੁਗਧ ਹਨ। ਜਦ ਤੁਸੀਂ ਅੱਗੇ ਵਧਦੇ ਹੋ ਤਾਂ ਤੁਹਾਨੂੰ ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਪਰ ਉਹ ਦੂਜਿਆਂ ਨੂੰ ਧੱਕਾ ਦਿੰਦੇ ਹਨ। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਸਾਡੇ ਦੋਸਤ ਅਤੇ ਸਹਿਯੋਗੀ ਹੁਣ ਕਦੇ ਸੰਯੁਕਤ ਰਾਜ ਅਮਰੀਕਾ ’ਤੇ ਭਰੋਸਾ ਕਰਨਗੇ।’’
-ਆਂਦ੍ਰੇਯਾਸ ਕਲੁਥ