ਤਾਮਿਲਨਾਡੂ ’ਚ ਸੰਨ੍ਹ ਲਗਾ ਕੇ ਪੱ. ਬੰਗਾਲ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਭਾਜਪਾ
Saturday, Nov 22, 2025 - 03:35 PM (IST)
ਤਾਮਿਲਨਾਡੂ ਅਤੇ ਪੱ. ਬੰਗਾਲ ਵਰਗੇ ਦੋ ਵੱਡੇ ਸੂਬਿਆਂ ’ਚ ਰਾਜਨੀਤੀ ਬਹੁਤ ਅਲੱਗ ਹੈ ਪਰ ਅਗਲੇ ਸਾਲ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁੱਢਲੀ ਰਣਨੀਤੀ ਇਕੋ ਜਿਹੀ ਹੋਵੇਗੀ।
ਬਿਹਾਰ ’ਚ ਮਹਿਲਾ ਵੋਟ ਨੂੰ ਬਾਰੀਕੀ ਨਾਲ ਟੀਚਾਬੱਧ ਕੀਤਾ ਿਗਆ ਜਦਕਿ ਜਾਤੀ ਕਥਾ ਬਣੀ ਰਹੀ। ਇਹ ਦਿਲਚਸਪ ਹੈ ਕਿ ਮੋਦੀ ਨੇ ਕੱਲ ਭਾਰਤ ਦੇ ਸਭ ਤੋਂ ਸ਼ਹਿਰੀਕ੍ਰਿਤ ਰਾਜ ਤਾਮਿਲਨਾਡੂ ਤੋਂ ਆਪਣੇ ਚਾਰ ‘ਜਾਤੀਆਂ’ ਦੀ ਇਕ ਹੋਰ ਸ਼੍ਰੇਣੀ ਦੇ ਕਿਸਾਨਾਂ ਲਈ ਇਕ ਕੁੱਲ ਹਿੰਦ ਪਹੁੰਚ ਬਣਾਈ, ਖੇਤੀਬਾੜੀ ਇਸ ਦੀ ਅਰਥਵਿਵਸਥਾ ਦਾ ਸਿਰਫ 13 ਫੀਸਦੀ ਹੈ। ਮੋਦੀ ਕੋਇੰਬਟੂਰ ’ਚ ਸਨ, ਵਿਧਾਨ ਸਭਾ ਸੀਟ ਭਾਜਪਾ ਦੇ ਉਮੀਦਵਾਰ ਨੇ ਪਿਛਲੀਆਂ ਚੋਣਾਂ ’ਚ ਕਮਲ ਹਾਸਨ ਨੂੰ ਹਰਾ ਕੇ ਜਿੱਤੀ ਸੀ। 2021 ’ਚ ਭਾਜਪਾ ਨੇ 2.6 ਫੀਸਦੀ ਵੋਟਾਂ ਨਾਲ ਤਾਮਿਲਨਾਡੂ ਦੀ 234 ਸੀਟਾਂ ਵਾਲੀ ਵਿਧਾਨ ਸਭਾ ’ਚ 4 ਐੱਮ. ਐੱਲ. ਏ. ਭੇਜੇ।
ਭਾਜਪਾ ਨੇ 2001 ’ਚ ਵੀ 4 ਸੀਟਾਂ ਜਿੱਤੀਆਂ ਸਨ, ਉਦੋਂ ਕਰੁਣਾਨਿਧੀ ਦੀ ਅਗਵਾਈ ’ਚ ਡੀ. ਐੱਮ. ਕੇ. ਦੇ ਨਾਲ ਗੱਠਜੋੜ ਸੀ। 2006 ’ਚ ਇਸ ਦੇ 225 ਉਮੀਦਵਾਰਾਂ ’ਚੋਂ 221 ਨੇ ਆਪਣੀ ਜ਼ਮਾਨਤ ਗੁਆ ਲਈ ਸੀ। 2001 ਤੋਂ ਇਸ ਦਾ ਵੋਟ ਸ਼ੇਅਰ 2 ਫੀਸਦੀ ਤੋਂ 3 ਫੀਸਦੀ ਵਿਚਾਲੇ ਰਿਹਾ।
ਤਾਮਿਲਨਾਡੂ ’ਚ ਹੱਥਖੱਡੀ ਖੇਤੀ ਆਮਦਨ ਦਾ ਪੂਰਕ ਹੈ ਜੋ ਹੋਰ ਥਾਵਾਂ ਵਾਂਗ ਜਲਵਾਯੂ ਤਬਦੀਲੀ ਤੋਂ ਪ੍ਰਭਾਵਿਤ ਹੈ। ਪ੍ਰਧਾਨ ਮੰਤਰੀ ਦੇ ਦੌਰ ਤੋਂ ਠੀਕ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਕੇਂਦਰ ਤੋਂ ਰਾਜ ਦੇ ਵਾਧੂ ਝੋਨਾ ਉਤਪਾਦਨ ਦੀਆਂ ਚੁਣੌਤੀਆਂ ਦਾ ਹੱਲ ਕਰਨ ਦੀ ਮੰਗ ਕੀਤੀ। ਖਰੀਦ ਵਧਾਓ, ਨਮੀ ਦੀ ਹੱਦ ਵਧਾਓ ਅਤੇ ਵੱਡੇ ਪੈਕਸ ਨੂੰ ਮਿੱਲਾਂ ਦੀ ਰਫਤਾਰ ਵਧਾਉਣ ਦੀ ਇਜਾਜ਼ਤ ਦਿਓ। ਤਾਮਿਲਨਾਡੂ ਇਹ ਵੀ ਚਾਹੁੰਦਾ ਹੈ ਕਿ ਅੰਬ ਦੇ ਗੁੱਦੇ ’ਤੇ ਜੀ. ਐੱਸ. ਟੀ. 22 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਜਾਵੇ। ਚੋਣਾਂ ਦੇ ਨੇੜੇ ਆਉਂਦੇ-ਆਉਂਦੇ ਚੋਣ ਬਿਰਤਾਂਤ ਕੀ ਹੋਣਗੇ, ਇਹ ਤਾਂ ਪਤਾ ਨਹੀਂ ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਤਾਮਿਲਨਾਡੂ ’ਚ ਜਾਤੀ ਅਜੇ ਵੀ ਸਨਾਤਨ ਧਰਮ ਦੀ ਲੜਾਈ ਤੋਂ ਦੂਰ ਨਹੀਂ ਹੋਵੇਗੀ।
ਬੰਗਾਲ ’ਚ ਵੀ ਲਗਭਗ 6 ਮਹੀਨਿਆਂ ’ਚ ਤਾਮਿਲਨਾਡੂ ਦੇ ਨਾਲ-ਨਾਲ ਮਤਦਾਨ ਹੋਵੇਗਾ, ਜਿੱਥੇ ਜਾਤੀ ਅਤੇ ਆਸਥਾ ਦਾ ਟਕਰਾਅ ਹੋਵੇਗਾ ਅਤੇ ਸੱਤਾਧਾਰੀ ਤ੍ਰਿਣਮੂਲ ਅਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਨਵੇਂ-ਨਵੇਂ ਟੀਚਿਆਂਬੱਧ ਸਮੂਹਾਂ ’ਚ ਮਤਦਾਤਾ-ਬਾਜ਼ਾਰ ਨੂੰ ਵੰਡਣਗੇ। 30 ਸਾਲ ਦਾ ਖੱਬੇਪੱਖੀ ਪਾਰਟੀ ਸਮਾਜ, ਜਿੱਥੇ ਸਰਕਾਰ ਅਤੇ ਜਨਤਾ ਵਿਚਾਲੇ ਵਿਚੋਲੇ ਪਾਰਟੀ ਵਰਕਰ ਹੁੰਦੇ ਸਨ, ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ’ਚ ਆਸਾਨੀ ਨਾਲ ਢਹਿ ਗਿਆ। ਜਿੱਥੇ ਉਪਜਾਤੀਆਂ ਗੋਰਖਾ ਉਪ ਰਾਸ਼ਟਰਵਾਦ, ਧਰਮ, ਭਾਸ਼ਾ ਅਤੇ ਨਵੇਂ ਸਥਾਨਕ ਅਾਕਾਵਾਂ ਨੇ ਗੁੰਡਾਗਰਦੀ ਲਈ ਆਪਣੀਆਂ ਅਲੱਗ ਲਕੀਰਾਂ ਖਿੱਚ ਲਈਆਂ।
ਮੁਸਲਿਮ ਬੰਗਾਲੀ ਨੂੰ ‘ਘੁਸਪੈਠੀਏ’ ਦੇ ਰੂਪ ’ਚ ਦਰਸਾਉਣਾ ਇਕ ਨਵਾਂ ਦੋਸ਼ ਹੈ। ਭਾਜਪਾ ਨੇ ਬੰਗਾਲ ’ਚ ਸ਼ਾਨਦਾਰ ਤਰੱਕੀ ਕੀਤੀ ਹੈ। 2021 ’ਚ 77 ਸੀਟਾਂ ਅਤੇ 30 ਫੀਸਦੀ ਵੋਟਾਂ ਹਾਸਲ ਕੀਤੀਆਂ, ਜਦਕਿ 2016 ’ਚ ਉਸ ਨੂੰ 3 ਸੀਟਾਂ ਅਤੇ 10 ਫੀਸਦੀ ਵੋਟਾਂ ਮਿਲੀਆਂ ਸਨ, ਜਦਕਿ 2006 ’ਚ ਉਸ ਨੂੰ 2 ਫੀਸਦੀ ਵੋਟਾਂ ਮਿਲੀਆਂ ਸਨ। ਅਸਥਿਰ ਬੰਗਾਲ ’ਚ ਇਸ ਦੀ ਲੀਡ,
ਜਿੱਥੇ ਦੀਦੀ ਦੀ ਲੜਾਈ, ਸੱਤਾ ਵਿਰੋਧੀ ਲਹਿਰ ਅਤੇ ਹਜ਼ਾਰ ਕੱਟ ਦਾ ਮਤਲਬ ਇਹ ਵੀ ਹੈ ਕਿ ਜਿਸ ਰਾਜ ’ਚ ਰਾਜਨੀਤੀ ਹਿੰਸਾ ਸੰਸਥਾਗਤ ਹੈ, ਉਥੇ ਖੂਨੀ ਝੜਪਾਂ ਦਾ ਖਤਰਾ ਹੈ। ਇਸ ’ਤੇ, ਲੜਾਈ ਨੂੰ ਛੱਡ ਦਿਓ, ਕੇਂਦਰ ਅਤੇ ਰਾਜ ਨੂੰ ਮਿਲ ਕੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਪਾਰਟੀ ਵਰਕਰਾਂ ਦੀਆਂ ਜ਼ਿਆਦਤੀਆਂ ਨੂੰ ਰੋਕਣ ਲਈ ਕਾਫੀ ਬਲ ਜ਼ਮੀਨ ’ਤੇ ਮੌਜੂਦ ਹੋਣ।
ਤਾਮਿਲਨਾਡੂ ਖੁਸ਼ਹਾਲ ਅਤੇ ਉਦਯੋਗਿਕ ਰਾਜ ਹੈ ਜਦਕਿ ਬੰਗਾਲ ਮੁਕਾਬਲਤਨ ਗਰੀਬ ਅਤੇ ਖੇਤੀ ਪ੍ਰਧਾਨ ਸੂਬਾ ਹੈ। ਦੋਵੇਂ ਸੱਤਾਧਾਰੀ ਦਲ ਨਵੀਂ ਮਤਦਾਤਾ ਸੂਚੀ, ਭਾਸ਼ਾ ਅਤੇ ਸ਼ਾਇਦ ਮਹਿਲਾ ਕਲਿਆਣ ਅਤੇ ਮਤਦਾਨ ਦੇ ਮੁੱਦੇ ’ਤੇ ਇਕ ਹੀ ਪੱਖ ’ਚ ਹਨ। ਤਾਮਿਲਨਾਡੂ ’ਚ ਮਹਿਲਾ ਸਾਖਰਤਾ 73 ਫੀਸਦੀ ਹੈ ਜਦਕਿ ਬੰਗਾਲ ’ਚ 71 ਫੀਸਦੀ। ਚੋਣ ਮਸ਼ੀਨਰੀ ਭਾਜਪਾ ਦੇ ਆਪਣੇ ਪੱਖ ’ਚ ਹੈ। ਭਾਜਪਾ ਲਈ ਚੁਣੌਤੀ ਸਹੀ ਪਲਾਟ ਘੜਨਾ ਅਤੇ ਕਲਿਆਣਕਾਰੀ ਯੋਜਨਾਵਾਂ ਅਤੇ ਅਣਗੌਲੇ ਸਮੂਹਾਂ ’ਚ ਕਮੀਆਂ ਦੀ ਪਛਾਣ ਕਰਨਾ ਹੈ। ਤਾਮਿਲਨਾਡੂ ’ਚ ਸੰਨ੍ਹ ਲਗਾ ਕੇ ਬੰਗਾਲ ’ਤੇ ਕਬਜ਼ਾ ਕਰਨ ਦਾ ਕੋਈ ਹੋਰ ਰਸਤਾ ਨਹੀਂ ਹੈ।
–ਪ੍ਰਵੀਨ ਨਿਰਮੋਹੀ
