ਪ੍ਰੋ ਕਬੱਡੀ ਲੀਗ : ਪੁਣੇਰੀ ਨੂੰ ਹਰਾ ਹਰਿਆਣਾ ਦੂਜੇ ਸਥਾਨ ’ਤੇ

09/03/2019 2:47:38 AM

ਬੈਂਗਲੁਰੂ— ਰੇਡਰ ਵਿਕਾਸ ਕੰਡੋਲਾ ਦੇ ਸ਼ਾਨਦਾਰ 11 ਅੰਕਾਂ ਦੀ ਬਦੌਲਤ ਹਰਿਆਣਾ ਸਟੀਲਰਸ ਨੇ ਪੁਣੇਰੀ ਪਲਟਨ ਨੂੰ 41-27 ਨਾਲ ਹਰਾ ਕੇ ਅੰਕ ਸੂਚੀ ’ਚ ਦੂਜਾ ਸਥਾਨ ਹਾਸਲ ਕਰ ਲਿਆ। ਹਰਿਆਣਾ ਦੀ ਇਸ ਜਿੱਤ ਨਾਲ 12 ਮੈਚਾਂ ’ਚ 41 ਅੰਕ ਹੋ ਗਏ ਉਹ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਆ ਗਈ ਹੈ। ਪੁਣੇਰੀ ਦੇ 12 ਮੈਚਾਂ ’ਚ 25 ਅੰਕ ਹਨ ਤੇ ਉਹ 10ਵੇਂ ਨੰਬਰ ’ਤੇ ਹੈ। ਹਰਿਆਣਾ ਵਲੋਂ ਵਿਕਾਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੀਮ ਦੇ ਲਈ 11 ਅੰਕ ਹਾਸਲ ਕੀਤੇ। ਹਰਿਆਣਾ ਨੇ ਰੇਡ ਨਾਲ 21 ਅੰਕ ਹਾਸਲ ਕੀਤੇ ਜਦਕਿ ਪੁਣੇਰੀ ਨੇ ਰੇਡ ਨਾਲ 18 ਅੰਕ ਹਾਸਲ ਕੀਤੇ। ਹਰਿਆਣਾ ਨੇ ਟੈਕਲ ਨਾਲ 14 ਤੇ ਪੁਣੇਰੀ ਨੇ ਅੱਠ ਅੰਕ ਹਾਸਲ ਕੀਤੇ। ਹਰਿਆਣਾ ਨੇ ਆਲਆਊਟ ਨਾਲ 4 ਅੰਕ ਜਿੱਤੇ ਜਦਕਿ ਪੁਣੇਰੀ ਆਲਆਊਟ ਨਾਲ ਇਕ ਵੀ ਅੰਕ ਬਾਲਵ ਨਹÄ ਕਰ ਸਕੀ। ਵਿਕਾਸ ਨੇ ਕੁਲ 18 ਰੇਡ ਨਾਲ 11 ਅੰਕ ਹਾਸਲ ਕੀਤੇ। 

PunjabKesari


Gurdeep Singh

Content Editor

Related News