ਗੁਰਦਾਸਪੁਰ ਦੀ ਧੀ ਨੇ ਗੱਡੇ ਝੰਡੇ, CBSE 10ਵੀਂ ਦੇ ਨਤੀਜਿਆਂ ''ਚ ਦੇਸ਼ ਭਰ ''ਚੋਂ ਹਾਸਲ ਕੀਤਾ ਚੌਥਾ ਸਥਾਨ
Thursday, Apr 16, 2026 - 04:00 AM (IST)
ਗੁਰਦਾਸਪੁਰ (ਹਰਮਨ) : ਸੀ. ਬੀ. ਐੱਸ. ਈ. ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ’ਚ ਸ਼੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਕੂਲ ਦੀ ਹੋਣਹਾਰ ਵਿਦਿਆਰਥਣ ਮੰਨਤ ਖੁੱਲ੍ਹਰ ਨੇ 99.4 ਫੀਸਦੀ ਅੰਕ ਹਾਸਲ ਕਰ ਕੇ ਦੇਸ਼ ਭਰ ’ਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਨੇ ਇਸ ਇਤਿਹਾਸਕ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਮੰਨਤ ਤੋਂ ਇਲਾਵਾ ਟਿਊਲਿਪ ਮਹਾਜਨ ਨੇ 98.7 ਫੀਸਦੀ ਅਤੇ ਵੈਨਿਆ ਨੇ 96.7 ਫੀਸਦੀ ਅੰਕ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ 21 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ’ਚ ਕਮਲਦੀਪ, ਚਾਹਤ, ਰਚਿਤਾ, ਨਿਸ਼ਠੀ, ਗੁਰਵੀਨ, ਜਸ਼ਨ, ਸੇਜਲ, ਹਰਮਨਪ੍ਰੀਤ ਅਤੇ ਹੋਰ ਕਈ ਵਿਦਿਆਰਥੀ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ 'ਚ ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਫ਼ਾਇਰਿੰਗ, ਸ਼ਗਨਪ੍ਰੀਤ ਸਿੰਘ ਨਾਲ ਜੁੜੇ ਤਾਰ
ਡਾ. ਮੋਹਿਤ ਮਹਾਜਨ ਅਤੇ ਡਾਇਰੈਕਟਰ ਰਾਘਵ ਮਹਾਜਨ ਨੇ ਇਸ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਕੂਲ ਦੇ ਸਮਰਪਿਤ ਸਟਾਫ਼ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਪ੍ਰਦਾਨ ਕੀਤੀ ਗਈ ਉੱਚ ਪੱਧਰੀ ਸਿੱਖਿਆ ਅਤੇ ਸਹੀ ਮਾਰਗਦਰਸ਼ਨ ਸਦਕਾ ਹੀ ਅੱਜ ਵਿਦਿਆਰਥੀਆਂ ਨੇ ਜ਼ਿਲ੍ਹੇ ਤੇ ਪੰਜਾਬ ਦਾ ਨਾਂ ਪੂਰੇ ਭਾਰਤ ’ਚ ਰੌਸ਼ਨ ਕੀਤਾ ਹੈ। ਪ੍ਰਬੰਧਕਾਂ ਵੱਲੋਂ ਸਮੂਹ ਹੋਣਹਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
