ਗੁਰਦਾਸਪੁਰ ''ਚ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, 21 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲਿਆ

Monday, Apr 06, 2026 - 01:41 AM (IST)

ਗੁਰਦਾਸਪੁਰ ''ਚ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, 21 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲਿਆ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਗੁਰਦਾਸਪੁਰ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਬੇਕਾਬੂ ਤੇਜ਼ ਰਫ਼ਤਾਰ ਟਰੱਕ ਨੇ ਅੱਗੇ ਜਾ ਰਹੇ ਰਹੇ ਇੱਕ ਸਥਾਨਕ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਨੌਜਵਾਨ ਹਿਮਾਂਸ਼ੂ ਸੰਗੋਤਰਾ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਸਿਰਫ 21 ਸਾਲਾਂ ਦਾ ਹੈ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਰਚੋਵਾਲ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਟਰੱਕ ਦੀ ਰਫ਼ਤਾਰ ਬਹੁਤ ਜ਼ਿਆਦਾ ਦਿਖਾਈ ਦੇ ਰਹੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ਬਾਈਪਾਸ ਚੌਕ ਦੇ ਪੁਲ਼ ਤੋਂ ਡਿੱਗਾ ਮੋਟਰਸਾਈਕਲ ਸਵਾਰ, ਮੌਕੇ 'ਤੇ ਹੋਈ ਮੌਤ

ਉੱਥੇ ਹੀ ਅੰਮ੍ਰਿਤਸਰ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੌਜਵਾਨ ਹਿਮਾਂਸ਼ੂ ਦੀ ਭੈਣ ਰੋਹੀ ਧਵਨ ਨੇ ਦੱਸਿਆ ਕਿ ਜਿਸ ਕੰਪਨੀ ਦੇ ਟਰੱਕ ਨਾਲ ਹਿਮਾਂਸ਼ੂ ਦਾ ਐਕਸੀਡੈਂਟ ਹੋਇਆ ਹੈ, ਉਸ ਕੰਪਨੀ ਦੇ ਮਾਲਕ ਵੱਲੋਂ ਉਹਨਾਂ ਨੂੰ 50 ਹਜ਼ਾਰ ਰੁਪਿਆ ਲੈ ਕੇ ਮਾਮਲਾ ਦਰਜ ਨਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਪਰ ਉਹ ਪੈਸੇ ਨਹੀਂ ਚਾਹੁੰਦੇ। ਉਹ ਚਾਹੁੰਦੇ ਹਨ ਕਿ ਉਹਨਾਂ ਦੇ ਇਕਲੌਤੇ ਭਰਾ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਉਧਰ, ਗੁਰਦਾਸਪੁਰ ਦੇ ਸਮਾਜ ਸੇਵਕ ਅਤੇ ਨੌਜਵਾਨ ਦੇ ਗੁਆਂਢੀ ਸਮੀਰ ਅਬਰੋਲ ਨੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਇਕਲੌਤਾ ਕਮਾਉਣ ਵਾਲਾ ਹੈ ਅਤੇ ਉਸਦੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਮਾਜ ਸੇਵੀ ਜਥੇਬੰਦੀਆਂ ਉਸਦੀ ਉਸਦੇ ਇਲਾਜ ਵਿੱਚ ਉਸ ਦੀ ਮਦਦ ਕਰਨ ਅਤੇ ਜਿਸ ਕੰਪਨੀ ਦਾ ਟਰੱਕ ਹੈ, ਉਸ ਨੂੰ ਵੀ ਨੌਜਵਾਨ ਦੇ ਇਲਾਜ 'ਚ ਮਦਦ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News