''ਫ਼ੈਸਲੇ ਲਿਖਣ ਲਈ AI Tools ਦੀ ਵਰਤੋਂ ਨਾ ਕਰਨ ਜੱਜ'', ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜਾਰੀ ਹੋਈ ਚਿੱਠੀ
Tuesday, Apr 07, 2026 - 01:31 PM (IST)
ਚੰਡੀਗੜ੍ਹ (ਗੰਭੀਰ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜੱਜਾਂ ਨੂੰ ਚੈਟ ਜੀ. ਪੀ. ਟੀ., ਜੈਮਿਨੀ ਅਤੇ ਹੋਰ ਏ. ਆਈ. ਟੂਲਜ਼ ਦੀ ਵਰਤੋਂ ਕਰ ਕੇ ਫ਼ੈਸਲੇ ਲਿਖਣ ਜਾਂ ਕਾਨੂੰਨੀ ਖੋਜ ਕਰਨ ਤੋਂ ਰੋਕ ਦਿੱਤਾ ਹੈ। ਹਾਈ ਕੋਰਟ ਨੇ ਦੋਵੇਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੂੰ ਇਸ ਫ਼ੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ।
ਹਾਈ ਕੋਰਟ ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਚੀਫ ਜਸਟਿਸ ਨੇ ਬੇਨਤੀ ਕੀਤੀ ਹੈ ਕਿ ਆਪਣੇ ਅਧੀਨ ਕੰਮ ਕਰ ਰਹੇ ਨਿਆਂਇਕ ਅਧਿਕਾਰੀਆਂ ਨੂੰ ਇਹ ਹੁਕਮ ਦਿੱਤਾ ਜਾਵੇ ਕਿ ਉਹ ਫ਼ੈਸਲੇ ਲਿਖਣ ਅਤੇ ਕਾਨੂੰਨੀ ਖੋਜ ਲਈ ਚੈਟ ਜੀ.ਪੀ.ਟੀ., ਜੈਮਿਨੀ, ਕੋਪਾਯਲਟ, ਮੈਟਾ ਆਦਿ ਸਮੇਤ ਕਿਸੇ ਵੀ ਏ.ਆਈ. ਟੂਲ ਦੀ ਵਰਤੋਂ ਨਾ ਕਰਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
