ਜ਼ਮੀਨੀ ਪੱਧਰ ’ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦਾ ਦੇਣਾ ਭੁੱਲੀ ਸ਼੍ਰੋਮਣੀ ਕਮੇਟੀ : ਜਥੇਦਾਰ ਰਾਜਾ

Tuesday, Apr 07, 2026 - 04:09 AM (IST)

ਜ਼ਮੀਨੀ ਪੱਧਰ ’ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦਾ ਦੇਣਾ ਭੁੱਲੀ ਸ਼੍ਰੋਮਣੀ ਕਮੇਟੀ : ਜਥੇਦਾਰ ਰਾਜਾ

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਨੂੰਨ ਬਾਰੇ ਵਿਚਾਰ ਕਰਨ ਵਾਸਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਬੁਲਾਈ ਗਈ ਮੀਟਿੰਗ ਦੇ ਬਾਰੇ ’ਚ ਗੱਲਬਾਤ ਕਰਦਿਆਂ ਗੁਰਫਤਿਹ ਗੁਰਮਤਿ ਪ੍ਰਚਾਰ ਜੱਥਾ ਰਜਿ.ਦੇ ਮੁਖੀ ਜਥੇ.ਗੁਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਸਮੂਹ ਸਿੱਖ ਜਥੇਬੰਦੀਆ ਦੇ ਆਗੂ ਸਤਿਕਾਰਤ ਹਨ ਪਰ ਅਜਿਹੇ ਸੰਜੀਦਾ ਮਾਮਲਿਆਂ ’ਤੇ ਵਿਚਾਰ ਕਰਨ ਵੇਲੇ ਜਮੀਨੀ ਪੱਧਰ ’ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੇਵਾਦਾਰਾਂ ਅਤੇ ਪ੍ਰਚਾਰਕਾਂ ਨੂੰ ਵੀ ਬੁਲਾਉਣਾ ਚਾਹੀਦਾ ਸੀ ਜਿੰਨਾ ਨੂੰ ਸ਼੍ਰੋਮਣੀ ਕਮੇਟੀ ਸੱਦਾ ਪੱਤਰ ਭੇਜਣਾ ਭੁੱਲ ਗਈ ਹੈ। 

ਜਥੇ. ਗੁਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਉਹ ਪਿਛਲੇ ਕਈ ਸਾਲਾਂ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਤਕਰੀਬਨ ਇਕ ਹਜ਼ਾਰ ਪਿੰਡਾਂ ਤੱਕ ਪਹੁੰਚ ਕਰਕੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਮੁਤਾਬਕ 200 ਦੇ ਕਰੀਬ ਸਮਾਗਮ ਕਰ ਚੁੱਕੇ ਹਨ ਜਿਸ ਦੌਰਾਨ ਹਜ਼ਾਰਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੱਖੀ ਸਰੂਪ ’ਚ ਸਜਾਇਆ ਗਿਆ ਹੈ ਇਸ ਸੇਵਾ ਦੇ ਕਾਰਜ ਦੌਰਾਨ ਉਨਾ ਨੂੰ ਬਹੁਤ ਕੁਝ ਦੇਖਣ ਤੇ ਸਮਝਣ ਦਾ ਵੀ ਮੋਕਾ ਮਿਲਿਆ ਹੈ ਅਤੇ ਜੇਕਰ ਅੱਜ ਦੀ ਮੀਟਿੰਗ ’ਚ ਉਨਾ ਨੂੰ ਵੀ ਪਹੁੰਚਣ ਲਈ ਸੱਦਾ ਮਿਲਿਆ ਹੁੰਦਾਂ ਤਾਂ ਉਹ ਵੀ ਆਮ ਲੋਕਾਂ ਦੀ ਰਾਏ ਸਭ ਦੇ ਸਾਮਣੇ ਰੱਖ ਸਕਦੇ ਸਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵੱਡੀਆ ਜਥੇਬੰਦੀਆ ਜਿੰਨਾ ਦੇ ਆਗੂ ਸਿਰਫ ਸਟੇਜਾਂ ’ਤੇ ਹੀ ਪ੍ਰਚਾਰ ਕਰਦੇ ਹਨ ਉਨਾ ਦੀ ਹੀ ਰਾਏ ਲੈਣਾ ਜਰੂਰੀ ਸਮਝਦੀ ਹੈ। ਜਥੇ.ਗੁਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਜਮੀਨੀ ਪੱਧਰ ’ਤੇ ਸਿੱਖੀ ਦਾ ਪ੍ਰਚਾਰ ਕਰਦਿਆਂ ਧਰਮ ਪਰਿਵਰਤਣ ਲਹਿਰ ਦਾ ਵਿਰੋਧ ਝੱਲਣ ਵਾਲੇ ਪ੍ਰਚਾਰਕਾਂ ਕੋਲ ਜਿਹੜਾ ਤਜੁਰਬਾ ਹੈ ਉਹ ਸਟੇਜਾਂ ਤੱਕ ਸੀਮਤ ਰਹਿਣ ਵਾਲੇ ਆਗੂਆਂ ਕੋਲ ਨਹੀ। ਜਥੇ.ਗੁਰਿਦਰ ਸਿੰਘ ਰਾਜਾ ਨੇ ਕਿਹਾ ਕਿ ਬੇਅਦੀਆ ਦੇ ਮਾਮਲੇ ਨੂੰ ਲੈ ਕੇ ਦੇਸ ਵਿਦੇਸ਼ ’ਚ ਵੱਸਦੇ ਸਿੱਖ ਬੇਹੱਦ ਗੰਭੀਰ ਹਨ ਤੇ ਹਰ ਸਿੱਖ ਦਿਲੋਂ ਚਾਹੁੰਦਾਂ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਮੋਕੇ ’ਤੇ ਹੀ ਮੋਤ ਦੇ ਘਾਟ ਉਤਾਰਣ ਦੀ ਸਜਾ ਮਿਲਣੀ ਚਾਹੀਦੀ ਹੈ, ਜੇਕਰ ਦੋਸ਼ੀਆਂ ਲਈ ਅਜਿਹੀਆ ਸਖਤ ਸਜਾਵਾਂ ਤੈਅ ਕਰ ਦਿਤੀਆਂ ਗਈਆ ਤਾਂ ਫਿਰ ਬੇਅਦਬੀ ਕਰਨਾ ਤਾਂ ਬਹੁਤ ਦੂਰ ਦੀ ਗੱਲ, ਬੇਅਦਬੀ ਕਰਨ ਦੇ ਬਾਰੇ ’ਚ ਕੋਈ ਸ਼ਰਾਰਤੀ ਅਨਸਰ ਸੋਚਣ ਦੀ ਹਿੰਮਤ ਵੀ ਨਹੀ ਕਰੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News