5 ਸਾਲਾਂ ਦੀ ਕਮਾਈ ਖਾ ਗਈ ਸਹੇਲੀ ਤੇ ਫ਼ਿਰ ਦੂਜੇ ਮੁੰਡੇ ਨਾਲ ਕਰਵਾਉਣ ਲੱਗੀ ਸੀ ਵਿਆਹ! ਆਸ਼ਿਕ ਨੇ...

Monday, Apr 13, 2026 - 04:31 PM (IST)

5 ਸਾਲਾਂ ਦੀ ਕਮਾਈ ਖਾ ਗਈ ਸਹੇਲੀ ਤੇ ਫ਼ਿਰ ਦੂਜੇ ਮੁੰਡੇ ਨਾਲ ਕਰਵਾਉਣ ਲੱਗੀ ਸੀ ਵਿਆਹ! ਆਸ਼ਿਕ ਨੇ...

ਲੁਧਿਆਣਾ (ਰਾਜ): ਪਿਆਰ ਵਿਚ ਮਿਲੇ ਧੋਖੇ ਅਤੇ ਆਰਥਿਕ ਸ਼ੋਸ਼ਣ ਦੀ ਇਕ ਦਰਦਨਾਕ ਦਾਸਤਾਨ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਇਕ 28 ਸਾਲਾ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੀ ਬੇਰੁਖੀ ਅਤੇ ਧੋਖੇ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ ਸੋਹਣ ਸਿੰਘ ਦੇ ਰੂਪ ਵਿਚ ਹੋਈ ਹੈ। ਦੋਸ਼ ਹੈ ਕਿ ਉਸ ਦੀ ਪ੍ਰੇਮਿਕਾ ਨੇ ਨਾ ਸਿਰਫ਼ ਉਸ ਦੀ 5 ਸਾਲ ਦੀ ਮਿਹਨਤ ਦੀ ਕਮਾਈ ਹੜੱਪ ਲਈ, ਸਗੋਂ ਹੁਣ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਨ ਦੀ ਤਿਆਰੀ ਵਿਚ ਸੀ, ਜਿਸ ਤੋਂ ਆਹਤ ਹੋ ਕੇ ਸੋਹਣ ਨੇ ਖੌਫਨਾਕ ਕਦਮ ਚੁੱਕ ਲਿਆ। ਘਰ ਵਿਚ ਸੋਹਣ ਦੀ ਲਾਸ਼ ਲਟਕਦੀ ਦੇਖ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਖੁਲਾਸਾ ਕੀਤਾ ਕਿ ਸੋਹਣ ਸਿੰਘ ਦੇ ਪਿਛਲੇ ਕਰੀਬ 4-5 ਵਰ੍ਹਿਆਂ ਤੋਂ ਇਕ ਕੁੜੀ ਨਾਲ ਪ੍ਰੇਮ ਸਬੰਧ ਸਨ। ਸੋਹਣ ਅਕਸਰ ਆਪਣੇ ਪਰਿਵਾਰ ਤੋਂ ਕਹਿੰਦਾ ਸੀ ਕਿ ਉਹ ਉਸ ਕੁੜੀ ਨਾਲ ਹੀ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਹ ਲੜਕੀ ਲੁਧਿਆਣਾ ਦੇ ਡੀ.ਐੱਮ.ਸੀ. (DMC) ਹਸਪਤਾਲ ਵਿਚ ਨੌਕਰੀ ਕਰਦੀ ਹੈ। 

ਸ਼ਿਕਾਇਤਕਰਤਾ ਦੇ ਅਨੁਸਾਰ, ਸੋਹਣ ਨੇ ਉਸ ਨੂੰ ਦੱਸਿਆ ਸੀ ਕਿ ਉਹ ਕੁੜੀ ਹੁਣ ਉਸ ਨੂੰ ਛੱਡਣਾ ਚਾਹੁੰਦੀ ਹੈ ਅਤੇ ਕਿਸੇ ਦੂਸਰੇ ਲੜਕੇ ਦੇ ਨਾਲ ਵਿਆਹ ਕਰਵਾਉਣ ਦੀ ਤਿਆਰੀ ਵਿਚ ਹੈ। ਸੋਹਣ ਇਸ ਗੱਲ ਤੋਂ ਬੇਹੱਦ ਪਰੇਸ਼ਾਨ ਸੀ ਕਿ ਕੁੜੀ ਨੇ ਉਸ ਦੀ 4-5 ਸਾਲ ਦੀ ਸਾਰੀ ਕਮਾਈ ਵੀ ਖਰਚ ਕਰਵਾ ਦਿੱਤੀ ਅਤੇ ਹੁਣ ਉਸ ਨੂੰ ਛੱਡ ਕੇ ਜਾ ਰਹੀ ਸੀ। ਇਸੇ ਮਾਨਸਿਕ ਤਣਾਅ ਅਤੇ ਬੇਵਫਾਈ ਦੇ ਬੋਝ ਨੂੰ ਸੋਹਣ ਸਹਿਣ ਨਹੀਂ ਕਰ ਪਾਇਆ। ਬੀਤੀ 12 ਅਪ੍ਰੈਲ 2026 ਨੂੰ ਸੋਹਣ ਸਿੰਘ ਨੇ ਇਸ ਧੋਖੇ ਤੋਂ ਤੰਗ ਆ ਕੇ ਆਪਣੇ ਘਰ ਵਿਚ ਫਾਹਾ ਲੈ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
 


author

Anmol Tagra

Content Editor

Related News