ਨਕੋਦਰ ਦੀ ਧੀ ਦੀਕਸ਼ਾ ਨੇ ਅੱਠਵੀਂ ’ਚੋਂ 600 ’ਚੋਂ 590 ਅੰਕ ਲੈ ਕੇ ਪੰਜਾਬ ’ਚੋਂ 10ਵਾਂ ਸਥਾਨ ਕੀਤਾ ਹਾਸਲ

Friday, Apr 10, 2026 - 09:42 PM (IST)

ਨਕੋਦਰ ਦੀ ਧੀ ਦੀਕਸ਼ਾ ਨੇ ਅੱਠਵੀਂ ’ਚੋਂ 600 ’ਚੋਂ 590 ਅੰਕ ਲੈ ਕੇ ਪੰਜਾਬ ’ਚੋਂ 10ਵਾਂ ਸਥਾਨ ਕੀਤਾ ਹਾਸਲ

ਨਕੋਦਰ (ਪਾਲੀ) - ਸਥਾਨਕ ਗੌਰਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦੀਕਸ਼ਾ ਪੁੱਤਰੀ ਪਵਨ ਕੁਮਾਰ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 600 ਵਿਚੋਂ 590 ਅੰਕ ਹਾਸਲ ਕਰ ਕੇ ਪੂਰੇ ਪੰਜਾਬ ’ਚੋਂ 10ਵਾਂ ਸਥਾਨ ਆਪਣੇ ਨਾਮ ਕਰ ਲਿਆ ਹੈ।

ਦੀਕਸ਼ਾ ਦੀ ਇਸ ਵੱਡੀ ਕਾਮਯਾਬੀ ਨਾਲ ਨਕੋਦਰ ਸ਼ਹਿਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਹਰ ਪਾਸੇ ਉਸ ਦੀ ਹੀ ਚਰਚਾ ਹੋ ਰਹੀ ਹੈ। ਇਸ ਪ੍ਰਾਪਤੀ ਨਾਲ ਉਸ ਨੇ ਆਪਣੇ ਸਕੂਲ, ਪਰਿਵਾਰ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ।

ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਦੀਕਸ਼ਾ ਸ਼ੁਰੂ ਤੋਂ ਹੀ ਮਿਹਨਤੀ ਤੇ ਹੋਣਹਾਰ ਵਿਦਿਆਰਥਣ ਰਹੀ ਹੈ ਅਤੇ ਇਹ ਨਤੀਜਾ ਉਸ ਦੀ ਲਗਾਤਾਰ ਮਿਹਨਤ ਦਾ ਪ੍ਰਮਾਣ ਹੈ। ਸਕੂਲ ਪ੍ਰਬੰਧਕਾਂ ਵੱਲੋਂ ਉਸਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਦੀ ਗੱਲ ਵੀ ਕਹੀ ਗਈ ਹੈ।

ਉੱਧਰ, ਮਾਤਾ-ਪਿਤਾ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ’ਤੇ ਮਾਣ ਹੈ ਤੇ ਉਹ ਅੱਗੇ ਵੀ ਇਸੇ ਤਰ੍ਹਾਂ ਸਫਲਤਾਵਾਂ ਹਾਸਲ ਕਰੇਗੀ।


author

Inder Prajapati

Content Editor

Related News