ਜਲੰਧਰ-ਗੋਰਾਇਆ NH ''ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

Friday, Apr 17, 2026 - 02:50 PM (IST)

ਜਲੰਧਰ-ਗੋਰਾਇਆ NH ''ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

ਜਲੰਧਰ (ਸੋਨੂੰ)- ਜਲੰਧਰ-ਗੋਰਾਇਆ ਹਾਈਵੇਅ 'ਤੇ ਇਕ ਟਰੱਕ ਅਤੇ ਇਕ ਕਾਰ ਦੀ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਪਲਟ ਗਏ। ਹਾਦਸੇ ਵਿਚ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵ ਭਾਰਤ ਟ੍ਰਾਂਸਪੋਰਟ ਨਾਲ ਸਬੰਧਤ ਟਰੱਕ, ਨੰਬਰ ਪੀ. ਬੀ. 10 ਜੀ. ਐੱਸ. 0998 ਸਾਬਣ ਅਤੇ ਹੋਰ ਸਮਾਨ ਨਾਲ ਭਰਿਆ ਹੋਇਆ ਸੀ।

ਇਹ ਵੀ ਪੜ੍ਹੋ: ਖਾੜੀ ਜੰਗ ਦਾ ਪੰਜਾਬ 'ਚ ਦਿਸਿਆ ਅਸਰ! ਘਰ ਬਣਾਉਣ ਵਾਲਿਆਂ ਲਈ ਹੋਇਆ ਔਖਾ

PunjabKesari

ਟਰੱਕ ਜਲੰਧਰ ਵੱਲ ਜਾ ਰਿਹਾ ਸੀ ਅਤੇ ਹਾਈਵੇਅ 'ਤੇ ਦੋ ਵਾਹਨਾਂ ਵਿਚ ਟੱਕਰ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਬੋਲੈਰੋ ਚਾਲਕ ਨੇ ਦੱਸਿਆ ਕਿ ਉਹ ਘਟਨਾ ਵਿਚ ਆਪਣੀ ਕਾਰ ਨੂੰ ਬਚਾ ਕੇ ਨਿਕਲ ਗਿਆ ਅਤੇ ਵਾਲ-ਵਾਲ ਬਚ ਗਿਆ। ਹਾਦਸੇ ਵਿਚ ਟਰੱਕ ਡਿਵਾਈਡਰ 'ਤੇ ਚੜ੍ਹ ਗਿਆ। 

PunjabKesari

ਇਹ ਵੀ ਪੜ੍ਹੋ: Punjab: ਮੈਂ ਤੇਰੇ ਲਈ ਮਰ ਰਹੀ...ਵੀਡੀਓ ਬਣਾ ਵਿਆਹੁਤਾ ਨੇ ਸਾਬਕਾ ਸਰਪੰਚ ਬਾਰੇ ਕੀਤੇ ਹੈਰਾਨੀਜਨਕ ਖ਼ੁਲਾਸੇ

ਹਾਦਸੇ 'ਚ ਜ਼ਖਮੀ ਹੋਏ ਇਕ ਨੌਜਵਾਨ ਸਰਬਜੀਤ ਨੇ ਕਿਹਾ ਕਿ ਉਸ ਨੇ  ਆਪਣੀ ਕਾਰ ਰੋਕੀ ਸੀ ਅਤੇ ਇਸ ਨੂੰ ਇਕ ਪੰਪ 'ਤੇ ਪਾਰਕ ਕਰਨ ਹੀ ਵਾਲਾ ਸੀ। ਉਸ ਨੇ ਆਪਣੀ ਗੱਡੀ ਦੇ ਡਿੱਪਰ ਲਗਾਏ ਸਨ ਪਰ ਟਰੱਕ ਡਰਾਈਵਰ ਨੇ ਪਿੱਛੇ ਤੋਂ ਆ ਕੇ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਅਤੇ ਟਰੱਕ ਸੜਕ 'ਤੇ ਪਲਟ ਗਏ। ਲੋਕਾਂ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਉਹ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਰਹੀ ਹੈ। ਬਿਆਨਾਂ ਦੇ ਆਧਾਰ 'ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।

PunjabKesari

PunjabKesari

PunjabKesari

ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ ਲੈ ਕੇ ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News