ਸਟ੍ਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ ''ਚ ਭਾਰਤੀ ਟੀਮ ਦੀ ਗੁੱਡਵਿਲ ਅੰਬੈਸਡਰ ਬਣੀ ਮਿਤਾਲੀ

Tuesday, Apr 16, 2019 - 04:59 PM (IST)

ਸਟ੍ਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ ''ਚ ਭਾਰਤੀ ਟੀਮ ਦੀ ਗੁੱਡਵਿਲ ਅੰਬੈਸਡਰ ਬਣੀ ਮਿਤਾਲੀ

ਨਵੀਂ ਦਿੱਲੀ— ਦਿੱਗਜ ਕ੍ਰਿਕਟਰ ਮਿਤਾਲੀ ਰਾਜ ਨੂੰ ਸਟ੍ਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਗੁੱਡਵਿਲ ਅੰਬੈਸਡਰ ਬਣਾਇਆ ਗਿਆ ਹੈ। ਭਾਰਤ ਦੀ ਮਹਿਲਾ ਵਨ ਡੇ ਇੰਟਰਨੈਸ਼ਨਲ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਪੁਰਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਆਈ.ਪੀ.ਐੱਲ. ਫ੍ਰੈਂਚਾਈਜ਼ੀ ਰਾਜਸਥਾਨ ਰਾਇਲਜ਼ ਦੀ ਤਰ੍ਹਾਂ ਟੀਮ ਦਾ ਸਹਿਯੋਗ ਕਰੇਗੀ।

ਮਿਤਾਲੀ ਨੇ ਕਿਹਾ, ''ਮੈਨੂੰ ਟੀਮ ਇੰਡੀਆ ਦੀ ਗੁੱਡਵਿਲ ਅੰਬੈਸਡਰ ਦੇ ਰੂਪ 'ਚ ਸਟ੍ਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ ਨਾਲ ਜੁੜਨ ਦੀ ਖੁਸ਼ੀ ਹੈ। ਇਕ ਖਿਡਾਰਨ ਦੇ ਤੌਰ 'ਤੇ ਮੈਨੂੰ ਪਤਾ ਹੈ ਕਿ ਖੇਡ 'ਚ ਸਿਰਫ ਬੱਚਿਆਂ ਦੀ ਅਸਲੀਅਤ ਨੂੰ ਬਦਲਣ ਦੀ ਸਮਰਥਾ ਹੀ ਨਹੀਂ ਹੈ ਸਗੋਂ ਸੜਕਾਂ 'ਤੇ ਰਹਿਣ ਵਾਲੇ ਬੱਚਿਆਂ ਲਈ ਜਨਤਾ ਦਾ ਸਹਿਯੋਗ ਵੀ ਜੁਟਾਇਆ ਜਾ ਸਕਦਾ ਹੈ।'' ਇਸ ਤੋਂ ਪਹਿਲਾਂ ਪੀ.ਟੀ.ਸੀ. ਇੰਡੀਆ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਨੇ ਟੀਮ ਦੇ ਸਮਰਥਨ ਦਾ ਐਲਾਨ ਕੀਤਾ ਸੀ।


author

Tarsem Singh

Content Editor

Related News