ਚੰਡੀਗੜ੍ਹ 'ਚ ਚੱਲਦੀ BMW ਬਣੀ ਅੱਗ ਦਾ ਗੋਲਾ, ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ

Tuesday, Dec 09, 2025 - 12:23 PM (IST)

ਚੰਡੀਗੜ੍ਹ 'ਚ ਚੱਲਦੀ BMW ਬਣੀ ਅੱਗ ਦਾ ਗੋਲਾ, ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ

ਚੰਡੀਗੜ੍ਹ : ਇੱਥੇ ਸੈਕਟਰ 22, 23 ਡਿਵਾਈਡਿੰਗ ਰੋਡ 'ਤੇ ਦੇਰ ਰਾਤ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਚੱਲਦੀ ਹੋਈ ਬੀ. ਐੱਮ. ਡਬਲਿਊ. ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਕਾਰ ਸੈਕਟਰ-15 ਵਾਸੀ ਸਾਹਿਲ ਚਲਾ ਰਿਹਾ ਸੀ, ਜੋ ਮੋਹਾਲੀ ਦੇ ਫੇਜ਼-12 ਤੋਂ ਬੀ. ਐੱਮ. ਡਬਲਿਊ. ਕਾਰ ਦੀ ਸਰਵਿਸ ਕਰਵਾ ਕੇ ਘਰ ਵਾਪਸ ਆ ਰਿਹਾ ਸੀ। ਰਸਤੇ 'ਚ ਅਚਾਨਕ ਗੱਡੀ 'ਚੋਂ ਧੂੰਆਂ ਨਿਕਲਣ ਲੱਗਾ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸੀਤ ਲਹਿਰ ਦਾ ਯੈਲੋ ਅਲਰਟ, ਪੜ੍ਹੋ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ

ਇਸ ਨੂੰ ਦੇਖਦੇ ਹੀ ਸਾਹਿਲ ਤੁਰੰਤ ਗੱਡੀ ਤੋਂ ਬਾਹਰ ਆ ਗਿਆ। ਕੁੱਝ ਹੀ ਸੈਕਿੰਡਾਂ 'ਚ ਕਾਰ ਅੱਗ ਦੀਆਂ ਲਪਟਾਂ 'ਚ ਘਿਰ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਘਟਨਾ ਤੋਂ ਬਾਅਦ ਸੜਕ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਮੁਸ਼ਕਲ ਨਾਲ ਕਾਬੂ ਪਾਇਆ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਇਸ ਜ਼ਿਲ੍ਹੇ 'ਚ ਵਿਗੜੇ ਹਾਲਾਤ, ਬਾਹਲੇ ਔਖੇ ਹੋਏ ਲੋਕ

ਸਾਹਿਲ ਨੇ ਦੱਸਿਆ ਕਿ ਗੱਡੀ ਦੀ ਇੰਸ਼ੋਰੈਂਸ ਨਹੀਂ ਸੀ, ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋ ਗਿਆ ਹੈ। ਚੰਗੀ ਗੱਲ ਇਹ ਰਹੀ ਕਿ ਸਾਹਿਲ ਮੌਕਾ ਰਹਿੰਦੇ ਗੱਡੀ 'ਚੋਂ ਬਾਹਰ ਆ ਗਿਆ। ਜੇਕਰ ਕੁੱਝ ਸੈਕਿੰਡਾਂ ਦੀ ਵੀ ਦੇਰੀ ਹੋ ਜਾਂਦੀ ਤਾਂ ਕਾਰ ਆਟੋਮੈਟਿਕ ਲਾਕ ਹੋ ਸਕਦੀ ਸੀ ਅਤੇ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News