ਮਾਹਿਲਪੁਰ ''ਚ ਮਨੀ ਚੇਂਜਰ ਦੀ ਦੁਕਾਨ ''ਚ ਵੱਡੀ ਲੁੱਟ, ਦੁਕਾਨਦਾਰ ਨੂੰ ਪਿਸਤੌਲ ਦਿਖਾ ਕੇ 5 ਲੱਖ ਲੁੱਟੇ
Wednesday, Dec 17, 2025 - 03:38 AM (IST)
ਗੜ੍ਹਸ਼ੰਕਰ (ਭਾਰਦਵਾਜ) : ਅੱਜ ਸ਼ਾਮ ਕਰੀਬ 6 ਵਜੇ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨਾਂ ਵਿੱਚੋਂ 2 ਨੇ ਦੁਕਾਨ ਅੰਦਰ ਜਾ ਕੇ ਦੁਕਾਨਦਾਰ ਨੂੰ ਪਿਸਤੌਲ ਦਿਖਾ ਕੇ 5 ਲੱਖ ਰੁਪਏ ਦੀ ਨਗਦੀ ਲੁੱਟ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਇਕੱਠੇ ਹੋਏ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਹੋਈ ਸ਼ਰੇਆਮ ਲੁੱਟ ਨੂੰ ਦੇਖਦੇ ਹੋਏ ਪ੍ਰਧਾਨ ਨਰੇਸ਼ ਕੁਮਾਰ ਲਵਲੀ ਅਤੇ ਨਰਿੰਦਰ ਮੋਹਨ ਨਿੰਦੀ ਨੇ ਬੁੱਧਵਾਰ ਨੂੰ ਮਾਹਿਲਪੁਰ ਬੰਦ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਚੌਂਕੀ ਗਿਆਸਪੁਰਾ ਦੇ ਇਲਾਕੇ ’ਚ ਰੰਗਦਾਰੀ ਗਿਰੋਹ ਦੀ ਦਹਿਸ਼ਤ, ਪੁਲਸ ਲਾਚਾਰ
ਜਾਣਕਾਰੀ ਅਨੁਸਾਰ, ਦੁਕਾਨਦਾਰ ਸੋਢੀ ਮਨੀ ਚੇਂਜਰ ਦੇ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਬੈਠੇ ਹੋਏ ਸਨ ਤਾਂ 2 ਨੌਜਵਾਨ ਜਿਨ੍ਹਾਂ ਨੇ ਹੱਥ ਵਿਚ ਪਿਸਤੌਲ ਫੜੇ ਹੋਏ ਸਨ, ਨੇ ਦੁਕਾਨ ਅੰਦਰ ਆ ਕੇ ਮੇਰੇ ਨਾਲ ਕੁੱਟਮਾਰ ਕਰਦੇ ਹੋਏ ਗੱਲੇ ਵਿਚ ਪਈ 5 ਲੱਖ ਰੁਪਏ ਦੀ ਨਗਦੀ ਲੁੱਟ ਕੇ ਬਾਹਰ ਮੋਟਰਸਾਈਕਲ 'ਤੇ ਖੜ੍ਹੇ ਆਪਣੇ ਸਾਥੀ ਨਾਲ ਫ਼ਰਾਰ ਹੋ ਗਏ। ਲੁੱਟ ਦੀ ਵਾਰਦਾਤ ਦੀ ਖ਼ਬਰ ਮਿਲਣ 'ਤੇ ਮਾਹਿਲਪੁਰ ਪੁਲਸ ਨੇ ਮੌਕੇ 'ਤੇ ਪੁੱਜ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
