ਪੰਜਾਬ ; 'ਮੌਤ' ਦੀ ਸਵਾਰੀ ਬਣੀ ਵਿਆਹ ਤੋਂ ਪਰਤਦੀ ਕਾਰ ! 5 ਲੋਕਾਂ ਦੀ ਗਈ ਜਾਨ, ਧੜ ਤੋਂ ਵੱਖ ਹੋ ਗਈ ਕੁੜੀ ਦੀ ਧੌਣ

Monday, Dec 08, 2025 - 10:46 AM (IST)

ਪੰਜਾਬ ; 'ਮੌਤ' ਦੀ ਸਵਾਰੀ ਬਣੀ ਵਿਆਹ ਤੋਂ ਪਰਤਦੀ ਕਾਰ ! 5 ਲੋਕਾਂ ਦੀ ਗਈ ਜਾਨ, ਧੜ ਤੋਂ ਵੱਖ ਹੋ ਗਈ ਕੁੜੀ ਦੀ ਧੌਣ

ਲੁਧਿਆਣਾ (ਅਨਿਲ)- ਲੁਧਿਆਣਾ ਤੋਂ ਇਕ ਬੇਹੱਦ ਖ਼ੌਫ਼ਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਰਾਤ ਲਾਡੋਵਾਲ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਟੋਲ ਪਲਾਜ਼ਾ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪੁਲ ਤੋਂ ਡਿੱਗ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ 3 ਮੁੰਡੇ ਅਤੇ ਦੋ ਕੁੜੀਆਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। 

PunjabKesari

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਸ.ਐੱਚ.ਓ. ਬਲਜੀਤ ਸਿੰਘ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਜਗਰਾਉਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਦਸੇ 'ਚ ਮਾਰੀਆਂ ਗਈਆਂ ਕੁੜੀਆਂ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਮ੍ਰਿਤਕ ਮੁੰਡਿਆਂ ਦੀ ਪਛਾਣ ਸਿਮਰਨਜੀਤ ਸਿੰਘ (23), ਸਤਪਾਲ ਸਿੰਘ (23) ਤੇ ਵੀਰੂ ਸਿੰਘ (24) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਰ ਵਿੱਚੋਂ ਇੱਕ ਨੰਬਰ ਮਿਲਿਆ ਹੈ ਜਿਸ 'ਤੇ ਕਾਲ ਕਰ ਕੇ ਹਾਦਸੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਆਲਮ ਅਜਿਹਾ ਸੀ ਕਿ ਕਾਰ ਸਵਾਰ ਇਕ ਕੁੜੀ ਦੀ ਧੌਣ ਹੀ ਧੜ ਨਾਲੋਂ ਵੱਖ ਹੋ ਗਈ, ਜਦਕਿ ਬਾਕੀਆਂ ਦੇ ਵੀ ਹੱਥ-ਪੈਰ ਬੁਰੀ ਤਰ੍ਹਾਂ ਟੁੱਟੇ ਹੋਏ ਸਨ। ਫਿਲਹਾਲ ਪੁਲਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

PunjabKesari


author

Harpreet SIngh

Content Editor

Related News