ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ

Wednesday, Dec 10, 2025 - 06:56 PM (IST)

ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ

ਟਾਂਡਾ ਉੜਮੁੜ (ਪੰਡਿਤ)- ਟਾਂਡਾ ਢੋਲਵਾਹਾ ਰੋਡ 'ਤੇ ਪਿੰਡ ਮਸੀਤੀ ਨੇੜੇ ਅੱਜ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਸ਼ਾਮ 5 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਵਿਚ ਜਾ ਟਕਰਾਇਆ, ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਉਸਨੂੰ ਪਿੰਡ ਕੰਧਾਲੀ ਨਾਰੰਗਪੁਰ ਵਾਸੀ ਨੌਜਵਾਨ ਨੇ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਪਰੰਤੂ ਉਸਦੀ ਮੌਤ ਹੋ ਚੁੱਕੀ ਸੀ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਬੀਰਾ ਵਾਸੀ ਕੰਗਮਾਈ ਵਜੋਂ ਦੱਸੀ ਜਾ ਰਹੀ ਹੈ। ਇਹ ਹਾਦਸਾ ਕਿਨ੍ਹਾਂ ਹਲਾਤਾਂ ਵਿਚ ਹੋਇਆ ਫਿਲਹਾਲ ਇਸਦੀ ਜਾਣਕਾਰੀ ਨਹੀਂ ਮਿਲ ਸਕੀ ਹੈ।


author

Baljit Singh

Content Editor

Related News