ਨਿਊਜ਼ੀਲੈਂਡ ''ਚ ਕਬੱਡੀ ਵਰਲਡ ਕੱਪ ਦੀ ਸਫਲਤਾ ''ਤੇ ਸੁਖਬੀਰ ਬਾਦਲ ਨੇ ਦਿੱਤੀ ਪੰਜਾਬੀਆਂ ਨੂੰ ਵਧਾਈ
Wednesday, Dec 10, 2025 - 04:25 PM (IST)
ਚੰਡੀਗੜ੍ਹ : ਨਿਊਜ਼ੀਲੈਂਡ ਵਿਚ ਹੋਏ ਤੀਜੇ ਵਰਲਡ ਕਬੱਡੀ ਕੱਪ ਦੀ ਸ਼ਾਨਦਾਰ ਸਫਲਤਾ ‘ਤੇ ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬੀ ਭਾਈਚਾਰੇ ਨੇ ਵਿਦੇਸ਼ੀ ਧਰਤੀ 'ਤੇ ਵੀ ਆਪਣੀ ਧਰਤੀ ਦੀ ਰੂਹ, ਰਵਾਇਤਾਂ ਅਤੇ ਖੇਡਾਂ ਦਾ ਮਾਣ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਇਸ ਮਿਹਨਤ ਨੇ ਮੁੜ ਸਾਬਤ ਕੀਤਾ ਹੈ ਕਿ ਕਬੱਡੀ ਸਿਰਫ਼ ਖੇਡ ਹੀ ਨਹੀਂ, ਸਾਡੀ ਵਿਰਾਸਤ ਦਾ ਹਿੱਸਾ ਹੈ।
ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਬਣਨ ‘ਤੇ ਪੰਜਾਬ ਵਿਚ ਅਲੋਪ ਹੋ ਰਹੀ ਇਸ ਮਾਂ-ਖੇਡ ਕਬੱਡੀ ਨੂੰ ਦੁਬਾਰਾ ਵੱਡੇ ਪੱਧਰ ‘ਤੇ ਜਗਾਉਣ ਲਈ ਵਿਸ਼ਾਲ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਆਉਣ ‘ਤੇ ਨਾ ਸਿਰਫ ਕਬੱਡੀ ਲੀਗਾਂ ਨੂੰ ਵਧਾਇਆ ਜਾਵੇਗਾ, ਬਲਕਿ ਮੁੜ ਤੋਂ ਕਬੱਡੀ ਵਰਲਡ ਕੱਪ ਦੀ ਸ਼ੁਰੂਆਤ ਕਰਕੇ ਇਸ ਖੇਡ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਮਜ਼ਬੂਤ ਕੀਤਾ ਜਾਵੇਗਾ।
