ਮੁੜ ਕਬੱਡੀ ਕੱਪ 'ਚ ਕਤਲ ਦੀ ਵਾਰਦਾਤ ਨਾਲ ਦਹਿਲ ਜਾਣਾ ਸੀ ਪੰਜਾਬ! ਵੱਡੀ ਯੋਜਨਾ ਨੂੰ ਪੁਲਸ ਨੇ ਕਰ 'ਤਾ ਫੇਲ੍ਹ
Saturday, Dec 20, 2025 - 04:18 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ ਆਯੋਜਿਤ ਹੋਣ ਵਾਲੇ ਕਬੱਡੀ ਕੱਪ ਦੌਰਾਨ ਇਕ ਵਿਅਕਤੀ ਦੇ ਕਤਲ ਦੀ ਯੋਜਨਾ ਬਣਾ ਰਹੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 2 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪ੍ਰੈੱਸ ਕਾਨਫ਼ਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐੱਸ. ਪੀ. ਐੱਚ. ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕਿ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਅਪਰਾਧੀ ਕਿਸਮ ਦੇ ਲੋਕਾਂ ਅਤੇ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ਼ ਪੁਲਸ ਅਪਰਾਧੀ ਕਿਸਮ ਦੇ ਲੋਕਾਂ ਦੀ ਭਾਲ ਕਰਦੇ ਹੋਏ ਜਦੋਂ ਪਿੰਡ ਕਰੀਹਾ ਪਹੁੰਚੀ ਤਾਂ ਇਕ ਪੁਲਸ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਨਨੀਸ਼ ਕੁਮਾਰ ਉਰਫ਼ ਮਨੀਸ਼ ਕੁਮਾਰ ਨਿਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ, ਮੌਜੂਦਾ ਵਾਸੀ ਸਮੇਂ ਪੱਛਮੀ ਚੁਗਿੱਟੀ, ਜਲੰਧਰ, ਰਾਜ ਕੁਮਾਰ ਉਰਫ਼ ਰਾਜਾ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ, ਸੁਭਾਨਪੁਰ ਥਾਣਾ, ਜ਼ਿਲ੍ਹਾ ਕਪੂਰਥਲਾ ਅਤੇ ਸਾਹਿਲ ਪੁੱਤਰ ਸੰਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਨਾਜਾਇਜ਼ ਹਥਿਆਰਾਂ ਨਾਲ ਪਿੰਡ ਮੱਲਪੁਰ ਅੜਕਾ ਵਾਲੀ ਨਹਿਰ ਵਾਲੀ ਸਾਈਡ ਘੁੰਮ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਜ਼ਿਲ੍ਹਾ ਬਣੇਗਾ ਸੋਲਰ ਮਾਡਲ, 600 ਵਿਦਿਆਰਥੀਆਂ ਦੇ ਘਰਾਂ ’ਚ ਲੱਗਣਗੇ ਮੁਫ਼ਤ ਸੋਲਰ ਸਿਸਟਮ
ਐੱਸ. ਪੀ. ਬਾਹੀਆ ਨੇ ਦੱਸਿਆ ਕਿ ਇਸ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਨਨੀਸ਼ ਕੁਮਾਰ, ਰਾਜ ਕੁਮਾਰ ਉਰਫ਼ ਰਾਜਾ ਅਤੇ ਸਾਹਿਲ ਨੂੰ ਗ੍ਰਿਫ਼ਤਾਰ ਕਰਕੇ 2 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਐੱਸ. ਪੀ. ਬਾਹੀਆ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਕਰੀਮਪੁਰ ਚਾਹਵਾਲਾ ਵਿੱਚ ਇਕ ਕਬੱਡੀ ਟੂਰਨਾਮੈਂਟ ਆਯੋਜਿਤ ਹੋਣ ਵਾਲਾ ਹੈ, ਜਿੱਥੇ ਉਨ੍ਹਾਂ ਨੇ ਕਸਬਾ ਜਾਡਲਾ ਦੇ ਰਹਿਣ ਵਾਲੇ ਰਾਮ ਕੁਮਾਰ ਉਰਫ਼ ਰਾਮਾ ਜਿਸ ਨਾਲ ਉਨ੍ਹਾਂ ਦੀ ਰੰਜਿਸ਼ ਹੈ, ਦਾ ਕਤਲ ਕਰਨਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: Punjab:ਕਹਿਰ ਓ ਰੱਬਾ! ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਨਨੀਸ਼ ਵਿਰੁੱਧ ਪਹਿਲਾਂ ਹੀ ਕਤਲ ਸਮੇਤ ਦੋ ਮਾਮਲੇ ਦਰਜ ਹਨ ਅਤੇ ਉਹ ਕਤਲ ਦੇ ਮਾਮਲੇ ਵਿੱਚ ਭਗੌੜਾ ਹੈ। ਰਾਜ ਕੁਮਾਰ ਵਿਰੁੱਧ ਕਤਲ ਦੀ ਕੋਸ਼ਿਸ਼ ਸਮੇਤ ਤਿੰਨ ਮਾਮਲੇ ਦਰਜ ਹਨ ਜਦੋਂ ਕਿ ਸਾਹਿਲ ਵਿਰੁੱਧ ਅਸਲਾ ਐਕਟ ਅਤੇ ਕਤਲ ਦੀ ਕੋਸ਼ਿਸ਼ ਸਮੇਤ ਤਿੰਨ ਮਾਮਲੇ ਦਰਜ ਹਨ। ਐੱਸ. ਪੀ. ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਵਿੱਚ ਲਿਆ ਜਾਵੇਗਾ।
ਇਹ ਵੀ ਪੜ੍ਹੋ: ਟਾਂਡਾ 'ਚ ਹੋਏ ਬਿੱਲਾ ਕਤਲ ਕਾਂਡ ਦੇ ਮਾਮਲੇ 'ਚ ਨਵੀਂ ਅਪਡੇਟ! ਪੁਲਸ ਨੇ ਕੀਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
