ਭਾਰਤੀ ਸਿਆਸਤ ਦੇ ਚਾਣੱਕਿਆ ਸਨ ਕਾਮਰੇਡ ਸੁਰਜੀਤ
Sunday, Dec 07, 2025 - 06:26 PM (IST)
ਸਰਿੜ, ਸਾਦਗੀ ਅਤੇ ਈਮਾਨਦਾਰੀ ਨੂੰ ਪ੍ਰਣਾਏ ਬਜ਼ੁਰਗ ਸਿਆਸਤਦਾਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ 9 ਦਹਾਕਿਆਂ ਤੋਂ ਉਪਰ ਦੀ ਸ਼ਾਨਾਮੱਤੀ ਜ਼ਿੰਦਗੀ ਦਾ ਅੰਗਿਆਰ ਵਾਂਗ ਭਖਦਾ ਇਤਿਹਾਸ ਹੈ, ਜਸਿ ਦੀਆਂ ਬੇਮਸਿਾਲ ਗਾਥਾਵਾਂ ’ਚ ਮੁਸੀਬਤਾਂ ਨਾਲ ਆਢਾ ਲੈਣ ਦੀ ਹਿੰਮਤ ਅਤੇ ਅਨੇਕ ਘੱਲੂਘਾਰਿਆਂ ਨੂੰ ਬੁੱਕਲ ’ਚ ਲੈਣ ਦੇ ਦਿਲਚਸਪ ਕਾਂਡ ਸ਼ਾਮਲ ਹਨ। ਖੱਬੇਪੱਖੀ ਰਾਜਨੀਤੀ ਦੇ ਇਸ ਘਾਗ ਸਿਆਸਤਦਾਨ ਨੇ ਸਿਧਾਂਤ ਅਤੇ ਵਿਚਾਰ ਦੇ ਮਿਲਾਪ ਦੀ ਸਿਆਸਤ ਰਾਹੀਂ ਸਰਿਫ ਨਵੇਂ ਦਿਸਹੱਦੇ ਹੀ ਸਥਾਪਿਤ ਨਹੀਂ ਕੀਤੇ ਬਲਕਿ ਗੱਠਜੋੜ ਦੀ ਸਿਆਸਤ ਨੂੰ ਵੀ ਨਵੇਂ ਅਰਥ ਪ੍ਰਦਾਨ ਕੀਤੇ ਹਨ। ਪਿੰਡ ਬੁੰਡਾਲੇ ਦੀ ਮੋੜ੍ਹੀ ਗੱਡਣ ਵਾਲਿਆਂ ਨੂੰ ਕਦੇ ਚਿੱਤ-ਚੇਤੇ ਵੀ ਨਹੀਂ ਹੋਵੇਗਾ ਇਕ ਸ. ਹਰਨਾਮ ਸਿੰਘ ਬਾਸੀ ਦਾ ਪੁੱਤ ਤਿੱਖੇ ਤਜਰਬੇ, ਡੂੰਘੇ ਅਹਸਿਾਸ ਅਤੇ ਅਪਣੱਤ ਦੀ ਸਿਆਹੀ ਨਾਲ ਅਜਿਹੇ ਵਦਿਰੋਹੀ ਮੁਹਾਵਰੇ ਸਰਿਜੇਗਾ, ਜਿਸ ਦੀ ਗੂੰਜ ਪੂਰੀ ਦੁਨੀਆ ’ਚ ਸੁਣਾਈ ਦੇਵੇਗੀ। ਭਾਰਤੀ ਸਿਆਸਤ ਦੇ ਚਾਣੱਕਿਆ ਮੰਨੇ ਜਾਂਦੇ ਸੁਰਜੀਤ ਨੂੰ ਸਿਆਸੀ ਉਲਝਣਾਂ ਚੁਟਕੀਆਂ ’ਚ ਹੱਲ ਕਰਨ ਦੀ ਮੁਹਾਰਤ ਹਾਸਲ ਸੀ ਅਤੇ ਇਸੇ ਕਾਰਨ ਨੈਲਸਨ ਮੰਡੇਲਾ, ਯਾਸਰਿ ਅਰਾਫਾਤ, ਫੀਦਲ ਕਾਸਤਰੋਂ ਅਤੇ ਮਿਖਾਇਲ ਗੋਰਬਾਚੇਵ ਜਿਹੇ ਅਨੇਕ ਵਿਸ਼ਵ ਪੱਧਰੀ ਨੇਤਾ ਜੀਵਨ ਪੱਤਣਾਂ ਦੇ ਸੁਚੱਜੇ ਤਾਰੂ ਬਣਨ ਲਈ ਕਾਮਰੇਡ ਸੁਰਜੀਤ ਅੱਗੇ ਨਿਮਰ ਸਰੋਤੇ ਬਣ ਕੇ ਸੰਵਾਦ ਰਚਾਉਂਦੇ ਰਹਿੰਦੇ ਸਨ।
ਕਾਮਰੇਡ ਸੁਰਜੀਤ ਸਿੰਘ ਨੇ ਲੰਬਾ ਸਮਾਂ ਜੇਲਾਂ ’ਚ ਗੁਜ਼ਾਰਿਆ। ਲਗਾਤਾਰ 12 ਸਾਲ ਲਾਹੌਰ ਜੇਲ ’ਚ ਸਖਤ ਕੈਦ ਕੱਟਣ ਵਾਲੇ ਇਸ ਸਰਿੜੀ ਸਰਦਾਰ ਨੂੰ ਦੋ-ਦੋ ਸਾਲ, ਛੇ-ਛੇ ਮਹੀਨੇ ਕੱਟੀਆਂ ਜੇਲਾਂ ਦੀ ਗਿਣਤੀ ਵੀ ਯਾਦ ਨਹੀਂ ਸੀ। ਸਰਿਫ 15 ਸਾਲ ਦੀ ਉਮਰ ’ਚ ਹੀ ਕਾਮਰੇਡ ਸੁਰਜੀਤ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਜਿਹੇ ਕ੍ਰਾਂਤੀਕਾਰੀ ਦੀ ਯੋਗ ਅਗਵਾਈ ਤੇ ਸਾਥ ਮਿਲ ਗਿਆ ਸੀ। 1931 ’ਚ ਨੌਜਵਾਨ ਭਾਰਤ ਸਭਾ ’ਚ ਸ਼ਾਮਲ ਹੋਏ ਕਾਮਰੇਡ ਸੁਰਜੀਤ ਨੇ 1932 ’ਚ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੁਲੈਕਟਰ ਦਫਤਰ ਤੋਂ ਫਿਰੰਗੀਆਂ ਦਾ ਝੰਡਾ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਲਹਰਿਾ ਦਿੱਤਾ ਸੀ, ਜਸਿ ਦੇ ਦੋਸ਼ ਵਜੋਂ ਉਨ੍ਹਾਂ ਨੇ ਦੋ ਸਾਲ ਦੀ ਕੈਦ ਦੀ ਸਜ਼ਾ ਕੱਟ ਕੇ ਇਨਕਲਾਬੀ ਸਫਰ ਦੀ ਸ਼ੁਰੂਆਤ ਕੀਤੀ। ਇਸੇ ਕਾਰਨ ਕਾਮਰੇਡ ਸੁਰਜੀਤ ਦਾ ਸੁਭਾਅ ਕਿਸੇ ਨੂੰ ਸੁਲਝੇ ਹੋਏ ਸਿਆਸਤਦਾਨ ਜਿਹਾ ਅਤੇ ਕਿਸੇ ਨੂੰ ਅੱਖੜ ਆਜ਼ਾਦੀ ਘੁਲਾਟੀਏ ਵਰਗਾ ਲੱਗਦਾ ਹੈ।
ਕਾਮਰੇਡ ਸੁਰਜੀਤ ਨੇ 1992 ਤੋਂ 2005 ਤੱਕ ਭਾਰਤੀ ਕਮਿਊਨਸਿਟ ਪਾਰਟੀ (ਮਾਰਕਸੀ) ਦੇ ਜਨਰਲ ਸਕੱਤਰ ਵਜੋਂ ਸੇਵਾ ਨਰਿਵਿਘਨ ਨਿਭਾਈ। ਕਿੰਗਮੇਕਰ ਜਿਹੇ ਸ਼ਬਦ ਦੀ ਖੋਜ ਸਰਿਫ ਕਾਮਰੇਡ ਸੁਰਜੀਤ ਲਈ ਹੀ ਹੋਈ ਸੀ। ਜਦੋਂ ਵੀ ਦੇਸ਼ ਕਿਸੇ ਔਖੀ ਸਮੱਸਿਆ ਨਾਲ ਦੋ-ਚਾਰ ਹੋ ਰਿਹਾ ਹੁੰਦਾ ਤਾਂ ਹਰੇਕ ਸਿਆਸੀ ਪਾਰਟੀ ਦੀ ਮੰਜ਼ਿਲ ਕਾਮਰੇਡ ਸੁਰਜੀਤ ਦੀ ਸਲਾਹ ਹੁੰਦੀ ਸੀ। ਸੰਘਰਸ਼ਸ਼ੀਲ ਰਹਿਣ ਵਾਲੇ ਕਾਮਰੇਡ ਸੁਰਜੀਤ ਨੇ ਆਪਣੇ ਘਰ ਦਾ ਕਦੇ ਕੋਈ ਫਿਕਰ ਨਹੀਂ ਕੀਤਾ ਬਲਕਿ ਹਮੇਸ਼ਾ ਤਸੀਹੇ ਤੇ ਤਬਾਹੀ ਦੇ ਤੂਫਾਨਾਂ ’ਚ ਅੱਥਰੀ ਚਾਲ ਤੁਰਦਿਆਂ ਪ੍ਰਬੰਧ ਪ੍ਰਤੀ ਰੋਸ ਦੀ ਭਾਵਨਾ ਵਾਲੀ ਮਸ਼ਾਲ ਨੂੰ ਜਗਾਈ ਰੱਖਿਆ। ਕੁਰਸੀਆਂ ਦੀ ਦੌੜ ਦਾ ਹਿੱਸਾ ਨਾ ਬਣਨ ਵਾਲੇ ਇਸ ਯੋਧੇ ਕੋਲ ਸਿਆਸਤ ’ਚ ਬਿਨਾਂ ਚਾਬੀ ਤੋਂ ਜਿੰਦਾ ਖੋਲ੍ਹਣ ਦਾ ਹੁਨਰ ਸੀ। ਜਦੋਂ ਦੇਸ਼ ’ਚ ਦੇਵੇਗੌੜਾ ਦੀ ਅਗਵਾਈ ’ਚ ਤੀਜੇ ਫਰੰਟ ਦੀ ਸਰਕਾਰ ਬਣੀ ਤਾਂ ਉਸ ਵੇਲੇ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਣੀ ਪਾਰਟੀ ਦੀ ਸਰਕਾਰ ਨੂੰ ਹਮਾਇਤ ਬਾਰੇ ਚਿੱਠੀ ਰਾਸ਼ਟਰਪਤੀ ਨੂੰ ਦੇਣ ਤੋਂ ਟਾਲ-ਮਟੋਲ ਕਰ ਰਿਹਾ ਸੀ ਤਾਂ ਚਿੰਤਾ ’ਚ ਡੁੱਬੇ ਸਰਕਾਰ ’ਚ ਸ਼ਾਮਲ ਆਗੂ ਕਾਮਰੇਡ ਦੀ ਰਿਹਾਇਸ਼ ’ਤੇ ਗਏ। ਉਨ੍ਹਾਂ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਕਾਮਰੇਡ ਸੁਰਜੀਤ ਨੇ ਪਤਾ ਨਹੀਂ ਕਾਂਗਰਸ ਪਾਰਟੀ ਦੀ ਕਿਹੜੀ ਦੁਖਦੀ ਰਗ ਫੜੀ, ਪ੍ਰਧਾਨ 2 ਘੰਟਿਆਂ ’ਚ ਹੀ ਸਰਕਾਰ ਨੂੰ ਹਮਾਇਤ ਦੇਣ ਦੀ ਚਿੱਠੀ ਲੈ ਕੇ ਰਾਸ਼ਟਰਪਤੀ ਕੋਲ ਪਹੁੰਚ ਗਿਆ।
ਕਾਮਰੇਡ ਸੁਰਜੀਤ ਦੇ ਪਰਵਿਾਰ ’ਚ ਸਵ. ਮਾਤਾ ਪ੍ਰੀਤਮ ਕੌਰ, ਦੋ ਪੁੱਤਰ ਗੁਰਚੇਤਨ ਸਿੰਘ ਅਤੇ ਪਰਮਜੀਤ ਸਿੰਘ ਅਤੇ ਦੋ ਧੀਆਂ ਹਨ। ਉਨ੍ਹਾਂ ਦੇ ਪੋਤਰੇ ਸੰਦੀਪ ਸਿੰਘ ਬਾਸੀ (ਸੋਨੂੰ) ਨੇ ਆਪਣੇ ਦਾਦੇ ਦਾ ਬਹੁਤ ਸਾਥ ਮਾਣਿਆ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਕੁਝ ਸਮਾਂ ਕਾਮਰੇਡ ਸੁਰਜੀਤ ਦਾ ਸਾਥ ਅਤੇ ਆਸ਼ੀਰਵਾਦ ਪ੍ਰਾਪਤ ਰਿਹਾ ਹੈ। ਉਨ੍ਹਾਂ ਦੇ ਬਜ਼ੁਰਗ ਅਤੇ ਆਸ਼ੀਰਵਾਦੀ ਹੱਥਾਂ ’ਚੋਂ ਪਤਾ ਨਹੀਂ ਕਿੰਨੀਆਂ ਕੁ ਵਜ਼ੀਰੀਆਂ, ਮੈਂਬਰੀਆਂ, ਹੋਰ ਉੱਚ ਅਹੁਦੇ ਅਤੇ ਕਲਗੀਆਂ ਲੋਕਾਂ ਦੇ ਸਰਿ ਸਜੀਆਂ ਹਨ, ਇਸ ਦਾ ਚੇਤਾ ਉਨ੍ਹਾਂ ਦੀ ਰਿਹਾਇਸ਼ ਵਿਚਲੀ ਕੋਠੀ ਦੀਆਂ ਕੰਧਾਂ ਨੂੰ ਵੀ ਨਹੀਂ ਹੋਵੇਗਾ। ਇਕ ਉਹ ਸਮਾਂ ਵੀ ਆਇਆ ਜਦੋਂ ਨੋਇਡਾ ਦੇ ਹਸਪਤਾਲ ’ਚ ਮੈਂ, ਕਾਮਰੇਡ ਸੁਰਜੀਤ ਦਾ ਬੇਟਾ ਅਤੇ ਪੋਤਰਾ ਉਨ੍ਹਾਂ ਦੇ ਕੋਲ ਖੜ੍ਹੇ ਸਨ ਤਾਂ ਉਨ੍ਹਾਂ ਦੇ ਦਰਸ਼ਨ ਆਖਰੀ ਹੋ ਨਿਬੜੇ ਕਿਉਂਕਿ ਰਾਜਨੀਤਿਕ ਲੜਾਈ ਬਹਾਦਰੀ ਅਤੇ ਸ਼ਿੱਦਤ ਨਾਲ ਲੜਨ ਵਾਲਾ ਕਾਮਰੇਡ ਸੁਰਜੀਤ ਜ਼ਿੰਦਗੀ ਦੀ ਲੜਾਈ ਹਾਰਦਾ ਜਾਪ ਰਿਹਾ ਸੀ। ਰਾਜਨੀਤਿਕ ਕਲਾਵੇ ’ਚੋਂ ਅਨੇਕਾਂ ਅਹੁਦੇਦਾਰੀਆਂ ਦਾ ਛੱਟਾ ਦੇਣ ਵਾਲੇ ਸਿਆਸਤ ਦੇ ਬਾਬਾ ਬੋਹੜ ਨੂੰ ਮੌਤ ਆਪਣੇ ਕਲਾਵੇ ’ਚ ਲੈਣ ਲਈ ਅਤਿਅੰਤ ਕਾਹਲੀ ਦਿਖਾਈ ਦੇ ਰਹੀ ਸੀ ਅਤੇ ਅੰਤ ਉਹ ਕਲਹਿਣੀ ਘੜੀ ਆ ਪਹੁੰਚੀ ਅਤੇ ਦੁਨੀਆ ਭਰ ਦੇ ਘੁਮੱਕੜ ਦੇ ਸਫਰ ਦਾ ਅੰਤ ਹੋ ਗਿਆ।
ਮਜ਼ਦੂਰ ਜਮਾਤ ਦੇ ਹਮਾਇਤੀ ਤੇ ਲਾਲ ਝੰਡੇ ਦੇ ਪਹਰਿੇਦਾਰ ਕਾਮਰੇਡ ਸੁਰਜੀਤ ਦਾ ਨਾਂ ਭਾਰਤੀ ਸਿਆਸਤ ਦੇ ਇਤਿਹਾਸ ’ਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ। 7 ਦਸੰਬਰ ਨੂੰ ਪਿੰਡ ਬੁੰਡਾਲਾ (ਜਲੰਧਰ) ਵਿਖੇ ਕਾਮਰੇਡ ਸੁਰਜੀਤ ਸਿੰਘ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਮਾਰਕਸੀ ਪਾਰਟੀ ਦੇ ਵਰਕਰ ਤੇ ਅਹੁਦੇਦਾਰ, ਰਿਸ਼ਤੇਦਾਰ ਅਤੇ ਸੱਜਣ-ਸਨੇਹੀ ਪਹੁੰਚ ਰਹੇ ਹਨ। ਕਾਮਰੇਡ ਸੁਰਜੀਤ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਸੰਘਰਸ਼ਮਈ ਸਫਰ ਦੀ ਬਾਦਲੀਲ ਵਿਆਖਿਆ ਕਰਨ ਲਈ ਸਲਾਹੋਤਾ ਦੀ ਚਾਸ਼ਣੀ ਤੋਂ ਬਿਨਾਂ ਤੇ ਸ਼ਰਧਾਂਜਲੀਨੁਮਾ ਜ਼ਰਜਰੀ ਸਮੀਖਿਆ ਤੋਂ ਨਰਿਲੇਪ ਰਹਿ ਕੇ ਇਕ ਨਵੇਂ ਕੋਣ ਤੋਂ ਵੀ ਅਧਿਐਨ ਕਰਨਾ ਪਵੇਗਾ।
–ਰਵਿੰਦਰ ਸਿੰਘ ਟੁਰਨਾ
